ਵਾਸ਼ਿੰਗਟਨ, ਡੀ.ਸੀ. (ਰਾਜ ਗੋਗਨਾ)- ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਪ੍ਰਕਾਸ਼ਿਤ ਹੋ ਰਹੀ ਹੈ। ਜਿਸ ਵਿਚ ਉੱਘੇ ਸਮਾਜਸੇਵੀ ਅਤੇ ਸਿੱਖੀ ਦਾ ਝੰਡਾ ਸਮੁੱਚੀ ਦੁਨੀਆ ਵਿੱਚ ਬੁਲੰਦ ਕਰਨ ਲਈ ਕਾਰਜਸ਼ੀਲ ਰਹਿਣ ਵਾਲੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੂੰ ਵਾਸ਼ਿੰਗਟਨ ਅਡਵੈਂਟਿਸਟ ਯੂਨੀਵਰਸਿਟੀ ਨੇ ‘ਡਾਕਟਰੇਟ ਇਨਹਿਊਮੈਨ ਲੈਟਰਸ’ ਦੀ ਡਿਗਰੀ ਪ੍ਰਦਾਨ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਸ. ਜਸਦੀਪ ਸਿੰਘ ਜੱਸੀ ਮੈਰੀਲੈਂਡ ਗਵਰਨਰਸ ਕਮਿਸ਼ਨ ਆਨ ਸਾਊਥ ਏਸ਼ੀਅਨ ਅਮੈਰਿਕਨ ਅਫੇਅਰਸ ਦੇ ਚੈਅਰਮੈਨ ਵਜੋਂ ਵੀ ਲੰਮਾ ਸਮਾਂ ਸੇਵਾਵਾਂ ਨਿਭਾ ਚੁੱਕੇ ਹਨ।
ਦੁਨੀਆ ਵਿਚ ਕਿਤੇ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸ. ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਸਿੱਖਸ ਆਫ਼ ਅਮੇਰਿਕਾ ਵਲੋਂ ਮੈਡੀਕਲ ਕੈਂਪ ਲਗਾਏ ਜਾਂਦੇ ਹਨ ਅਤੇ ਲੋੜੀਂਦੀਆਂ ਵਸਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਲੋੜਵੰਦ ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਅਤੇ ਬੂਟ ਜੁਰਾਬਾਂ ਵੀ ਦਿੱਤੇ ਜਾਂਦੇ ਹਨ। ਹਾਲ ਹੀ ਵਿੱਚ ਸ. ਜਸਦੀਪ ਸਿੰਘ ਜੱਸੀ ਨੇ ਸਿੱਖਸ ਆਫ ਅਮੈਰਿਕਾ ਵਲੋਂ ਅੰਮ੍ਰਿਤਸਰ ਵਿਚ 100 ਬੱਚਿਆਂ ਨੂੰ ਵਜ਼ੀਫੇ ਦੇਣ ਦਾ ਐਲਾਨ ਵੀ ਕੀਤਾ ਹੈ। ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਦੋ ਗਲੀਆਂ ਦੀ ਸਫ਼ਾਈ ਦੀ ਜ਼ਿੰਮੇਵਾਰੀ ਵੀ ਪੱਕੇ ਤੌਰ 'ਤੇ ਲਈ ਗਈ ਹੈ। ਭਾਈਚਾਰਕ, ਸਿਆਸੀ ਅਤੇ ਸਮਾਜ ਸੇਵੀ ਆਗੂਆਂ ਵਲੋਂ ਸ. ਜਸਦੀਪ ਸਿੰਘ ਜੱਸੀ ਨੂੰ ਵਧਾਈਆ ਭੇਟ ਕੀਤੀਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀਆਂ ਲਈ J-1 ਸਪੈਸ਼ਲ ਵੀਜ਼ਾ ਸ਼੍ਰੇਣੀ, ਹਜ਼ਾਰਾਂ ਭਾਰਤੀ ਡਾਕਟਰਾਂ ਨੂੰ ਮਿਲੇਗੀ ਐਂਟਰੀ
ਸਿੱਖਸ ਆਫ਼ ਅਮੇਰਿਕਾ ਦੇ ਪ੍ਰਧਾਨ ਕਮਲਜੀਤ ਸਿੰਘ ਸੋਨੀ ਅਤੇ ਉਪ-ਪ੍ਰਧਾਨ ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਸ. ਜਸਦੀਪ ਸਿੰਘ ਜੱਸੀ ਨੂੰ ਮਿਲੇ ਮਾਣ ਨੇ ਸਿੱਖਸ ਆਫ ਅਮੇਰਿਕਾ ਦਾ ਰੁਤਬਾ ਦੁਨੀਆ 'ਚ ਵੱਡਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਹੋਰ ਵੀ ਸਮਾਜ ਸੇਵੀ ਕਾਰਜਾਂ ਨੂੰ ਵੱਡੇ ਪੱਧਰ 'ਤੇ ਅਮਲ 'ਚ ਲਿਆਉਣ ਲਈ ਉਤਸ਼ਾਹਿਤ ਹੋਈ ਹੈ। ਇਸ ਮੌਕੇ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹ ਮਾਣ ਉਨ੍ਹਾਂ ਦਾ ਹੀ ਨਹੀਂ ਸਗੋਂ ਸਮੁੱਚੇ ਏਸ਼ੀਅਨ ਅਤੇ ਸਮੁੱਚੀ ਦੁਨੀਆ 'ਚ ਵਸਦੇ ਸਿੱਖ ਭਾਈਚਾਰੇ ਦਾ ਮਾਣ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਮਿਹਰ ਨਾਲ ਉਹ ਸਮਾਜ ਸੇਵੀ ਕਾਰਜ ਕਰ ਰਹੇ ਹਨ ਅਤੇ ਅਜਿਹੇ ਮਾਣ ਹਾਸਲ ਹੋ ਰਹੇ ਹਨ। ਉਨ੍ਹਾਂ ਵਾਸ਼ਿੰਗਟਨ ਅਡਵੈਂਟਿਸਟ ਯੂਨੀਵਰਸਿਟੀ ਦੀ ਫੈਕਿਲਟੀ ਅਤੇ ਬੋਰਡ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਨੇ ਉਨ੍ਹਾਂ ਨੂੰ ਇਸ ਸਨਮਾਨ ਲਈ ਚੁਣਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ
NEXT STORY