ਤੇਲ ਅਵੀਵ-ਥਲ ਸੈਨੀ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਇਜ਼ਰਾਈਲ 'ਚ ਤਾਇਨਾਤ ਭਾਰਤੀ ਸ਼ਾਂਤੀ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਡਿਊਟੀ ਪ੍ਰਤੀ ਉਨ੍ਹਾਂ ਦੀ ਸਹਾਰਨਾ ਕੀਤੀ। ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਖੇਤਰ 'ਚ ਇਜ਼ਰਾਈਲ ਪਹੁੰਚੇ ਜਨਰਲ ਨਰਵਣੇ ਨੇ ਯੇਰੂਸ਼ੇਲਮ 'ਚ ਸਥਿਤ ਭਾਰਤੀ ਮਿਲਟਰੀ ਵਾਰ ਮੈਮੋਰੀਅਲ 'ਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਹ ਵੀ ਪੜ੍ਹੋ : ਰੋਮਾਨੀਆ 'ਚ ਹਥਿਆਰਾਂ ਦੀ ਫੈਕਟਰੀ 'ਚ ਧਮਾਕਾ, 4 ਲੋਕਾਂ ਦੀ ਮੌਤ
ਭਾਰਤੀ ਥਲ ਸੈਨਾ ਨੇ ਟਵੀਟ ਕੀਤਾ ਕਿ ਜਨਰਲ ਐੱਮ.ਐੱਮ. ਨਰਵਣੇ ਨੇ ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਇਜ਼ਰਾਈਲ 'ਚ ਤਾਇਨਾਤ ਭਾਰਤੀ ਸ਼ਾਂਤੀ ਫੌਜੀਆਂ ਨਾਲ ਗੱਲਬਾਤ ਕੀਤੀ ਅਤੇ ਡਿਊਟੀ ਦੇ ਪ੍ਰਤੀ ਉਨ੍ਹਾਂ ਦੀ ਲਗਨ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਇਕ ਹੋਰ ਟਵੀਟ 'ਚ ਕਿਹਾ ਕਿ ਥਲ ਸੈਨਾ ਮੁਖੀ ਨੇ ਯੇਰੂਸ਼ੇਲਮ 'ਚ ਭਾਰਤੀ ਮਿਲਟਰੀ ਵਾਰ ਮੈਮੋਰੀਅਲ 'ਤੇ ਫੁੱਲ ਭੇਂਟ ਕੀਤੇ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਕੁਰਬਾਨੀ ਦੇਣ ਵਾਲੇ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਨਾਲ ਕੀਤੀ ਮੁਲਾਕਾਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੋਮਾਨੀਆ 'ਚ ਹਥਿਆਰਾਂ ਦੀ ਫੈਕਟਰੀ 'ਚ ਧਮਾਕਾ, 4 ਲੋਕਾਂ ਦੀ ਮੌਤ
NEXT STORY