ਸ਼ਿਕਾਗੋ— ਸ਼ਿਕਾਗੋ ਵਿਚ ਪੁਲਸ ਨੇ ਇਕ 16 ਸਾਲਾ ਕੁੜੀ ਨੂੰ ਆਪਣੀ ਮਾਂ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਅੰਨਾ ਚੋਰਪਦਰ ਨਾਂ ਦੀ ਇਸ ਬੱਚੀ ਨੇ ਨਾ ਸਿਰਫ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਬਲਕਿ ਇਸ ਦੇ ਦੋ ਦਿਨ ਬਾਅਦ ਫੇਸਬੁੱਕ ਪੇਜ਼ 'ਤੇ 'ਸੌਰੀ ਮੋਮ' ਲਿਖਦੇ ਹੋਏ ਮਾਂ ਦੇ ਨਾਂ ਇਕ ਮੈਸੇਜ ਵੀ ਲਿਖਿਆ।
ਸ਼ਿਕਾਗੋ ਪੁਲਸ ਮੁਤਾਬਕ ਮਾਮਲਾ ਬੀਤੇ ਵੀਰਵਾਰ ਦਾ ਹੈ। ਸ਼ਿਕਾਗੋ ਦੀ ਸਾਕ ਵੈਲੀ ਵਿਚ ਰਹਿਣ ਵਾਲੀ ਅੰਨਾ ਨੇ ਆਪਣੀ ਮਾਂ ਪੇਗੀ ਦੇ ਸਿਰ 'ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਗਰੋਂ ਅੰਨਾ ਨੇ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੀਆਂ ਤਸਵੀਰਾਂ ਮੋਬਾਇਲ ਤੋਂ ਆਪਣੀ ਦੋਸਤ ਰਸ਼ੇਲ ਨੂੰ ਭੇਜੀਆਂ ਅਤੇ ਉਸ ਤੋਂ ਮਦਦ ਮੰਗੀ। ਅੰਨਾ ਦਾ ਮੈਸੇਜ ਮਿਲਦੇ ਹੀ ਰਸ਼ੇਲ ਉਸ ਦੇ ਘਰ ਪਹੁੰਚੀ ਅਤੇ ਫਿਰ ਦੋਹਾਂ ਨੇ ਘਰ ਵਿਚ ਖਿਲਰੇ ਖੂਨ ਨੂੰ ਸਾਫ ਕੀਤਾ ਅਤੇ ਮਾਂ ਦੀ ਲਾਸ਼ ਨੂੰ ਬੈੱਡਸ਼ੀਟ ਵਿਚ ਲਪੇਟ ਕੇ ਬੈੱਡਰੂਮ ਵਿਚ ਰੱਖ ਦਿੱਤਾ।
ਸਬੂਤ ਮਿਟਾਉਣ ਲਈ ਮਾਂ ਦੀ ਬੋਡੀ ਨਾਲ ਘਰ ਨੂੰ ਲਗਾ ਦਿੱਤੀ ਅੱਗ
ਅਗਲੇ ਦਿਨ ਉਸ ਨੇ ਆਪਣੀ ਦੋਸਤ ਰਿਸ਼ੇਲ ਨਾਲ ਮਿਲ ਕੇ ਸਬੂਤ ਮਿਟਾਉਣ ਲਈ ਪੈਟਰੋਲ ਛਿੜਕ ਕੇ ਘਰ ਵਿਚ ਅੱਗ ਲਗਾ ਦਿੱਤੀ ਅਤੇ ਸਾਰੇ ਪੈਸੇ ਲੈ ਕੇ ਫਰਾਰ ਹੋ ਗਈ।
ਇਸ ਤਰ੍ਹਾਂ ਆਈ ਪੁਲਸ ਦੀ ਪਕੜ ਵਿਚ
ਘਰ ਵਿਚ ਅੱਗ ਲਗਾਉਣ ਮਗਰੋਂ ਅੰਨਾ ਸ਼ਿਕਾਗੋ ਵਿਚ ਰਹਿਣ ਵਾਲੇ ਆਪਣੇ ਪਿਤਾ ਦੇ ਘਰ ਚਲੀ ਗਈ। ਉਸ ਨੇ ਆਪਣੇ ਪਿਤਾ ਨੂੰੰ ਦੱਸਿਆ ਕਿ ਘਰ ਵਿਚ ਅੱਗ ਲੱਗਣ ਕਾਰਨ ਮਾਂ ਦੀ ਮੌਤ ਹੋ ਗਈ ਹੈ। ਉੱਧਰ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਘਰ ਦੀ ਅੱਗ ਬੁਝ ਦਿੱਤੀ ਸੀ। ਘਰ ਦੀ ਜਾਂਚ ਕਰਨ 'ਤੇ ਬੈੱਡਰੂਮ ਵਿਚੋਂ ਇਕ ਔਰਤ ਦੀ ਬੋਡੀ ਮਿਲੀ। ਚੰਗੀ ਤਰ੍ਹਾਂ ਜਾਂਚ ਕਰਨ ਮਗਰੋਂ ਪੁਲਸ ਨੇ ਅੰਨਾ ਨੂੰ ਗ੍ਰਿਫਤਾਰ ਕੀਤਾ। ਅੰਨਾ ਨੇ ਵੀ ਆਪਣਾ ਜ਼ੁਰਮ ਕਬੂਲ ਕਰ ਲਿਆ। ਉਸ ਦਾ ਸਾਥ ਦੇਣ ਵਾਲੀ ਉਸ ਦੀ ਦੋਸਤ ਰਿਸ਼ੇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਾਂ ਲਈ ਫੇਸਬੁੱਕ 'ਤੇ ਲਿਖਿਆ ਮੈਸੇਜ
ਅੰਨਾ ਨੇ ਜ਼ੁਰਮ ਕਰਨ ਮਗਰੋਂ ਆਪਣੇ ਫੇਸਬੁੱਕ ਪੇਜ਼ 'ਤੇ 'ਸੌਰੀ ਮੋਮ' ਲਿਖਦੇ ਹੋਏ ਨਾਂ ਦਾ ਇਕ ਮੈਸੇਜ ਵੀ ਲਿਖਿਆ। ਮੈਸੇਜ ਵਿਚ ਅੰਨਾ ਨੇ ਲਿਖਿਆ,'' ਮੈਨੂੰ ਨਹੀਂ ਪਤਾ ਕਿ ਤੁਸੀਂ ਮੈਨੂੰ ਕਿੰਨਾ ਗਲਤ ਅਤੇ ਕਿੰਨਾ ਸਹੀ ਸਮਝਦੇ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਪੱਕੀ ਦੋਸਤ ਹੋ। ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸ਼ੇਅਰ ਕਰਨੀਆਂ ਸਨ। ਸੌਰੀ, ਸ਼ਾਇਦ ਮੈਂ ਤੁਹਾਡੀ ਚੰਗੀ ਬੇਟੀ ਨਹੀਂ ਸੀ।''
ਪਾਕਿਸਤਾਨ ਨੂੰ ਮਿਲਣ ਵਾਲੀ ਅਮਰੀਕੀ ਮਦਦ 'ਤੇ ਸਖ਼ਤ ਸ਼ਰਤਾਂ ਲੱਗਣ 'ਤੇ ਵਿਚਾਰ ਕਰੇਗਾ ਸੰਸਦੀ ਪੈਨਲ
NEXT STORY