ਘੱਗਾ (ਸਨੇਹੀ) : ਕਾਰ ਦੀ ਲਪੇਟ ਵਿਚ ਆਉਣ ਕਾਰਣ ਸਕੂਟਰੀ ਸਵਾਰ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ। ਪੀੜਤ ਬਲਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਪਿੰਡ ਚੁਪਕੀ ਥਾਣਾ ਘੱਗਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਮਿਤੀ 4/5/2824 ਨੂੰ ਸਵੇਰੇ ਲਗਭਗ ਸਾਢੇ 9 ਵਜੇ ਦੇ ਕਰੀਬ ਮੈਂ ਆਪਣੀ ਸਕੂਟਰੀ ਨੰਬਰ ਪੀ ਬੀ -11 ਬੀ ਐਲ 6829 ‘ਤੇ ਸਵਾਰ ਹੋ ਕੇ ਕਸਬਾ ਘੱਗਾ ਨਜ਼ਦੀਕ ਸ਼ੇਰੇ ਪੰਜਾਬ ਢਾਬੇ ਕੋਲ ਜਾ ਰਹੀ ਸੀ। ਜਿੱਥੇ ਨਾ ਮਾਲੂਮ ਡਰਾਇਵਰ ਨੇ ਆਪਣੀ ਕਾਰ ਨੰਬਰ ਪੀ ਬੀ -23 ਵਾਈ -7178 ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਮੇਰੇ ਵਿੱਚ ਮਾਰੀ।
ਇਸ ਹਾਦਸੇ ਵਿਚ ਮੇਰੇ ਬਹੁਤ ਸਾਰੀਆਂ ਸੱਟਾਂ ਲੱਗੀਆਂ ਹਨ। ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਨਾ -ਮਾਲੂਮ ਡਰਾਇਵਰ ਖ਼ਿਲਾਫ ਮੁਕੱਦਮਾ ਨੰਬਰ 41 , ਮਿਤੀ 10/5/2024 , ਭਾਰਤੀ ਦੰਡਾਵਲੀ ਦੀ ਧਾਰਾ 279,337,427 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਨੇ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਐਲਾਨਿਆ ਉਮੀਦਵਾਰ, 13 ਸੀਟਾਂ ਹੋਈਆਂ ਮੁਕੰਮਲ
NEXT STORY