ਨਵੀਂ ਦਿੱਲੀ : ਅਮਰੀਕਾ ਦੇ ਸਟਾਰ ਬੇਸਬਾਲਰ ਟਾਮ ਬ੍ਰੈਡੀ ਦੀ ਸੁਪਰਮਾਡਲ ਪਤਨੀ ਜਿਸੇਲ ਬੁੰਚੇਨ ਹਰ ਮਾਈਨੇ ਵਿਚ ਖੂਬਸੂਰਤ ਹੈ। ਰੈਂਪ ਮਾਡਲਿੰਗ ਤੋਂ ਸੰਨਿਆਸ ਦੇ ਬਾਵਜੂਦ ਉਹ ਦੁਨੀਆ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਾਡਲਾਂ ਵਿਚ ਸ਼ਾਮਲ ਹੈ। ਨਾਲ ਹੀ ਉਹ ਧਰਤੀ ਨੂੰ ਖੂਬਸੂਰਤ ਬਣਾਉਣ ਦਾ ਸੰਦੇਸ਼ ਅਕਸਰ ਦਿੰਦੀ ਰਹਿੰਦੀ ਹੈ। ਇਸ ਵਾਰ ਮਸ਼ਹੂਰ ਮੈਗਜ਼ੀਨ ਮਾਰੀ ਕਲੇਅਰ ਨੇ ਵਾਤਾਵਰਣ 'ਤੇ ਖਾਸ ਅੰਕ ਛਾਪਿਆ। ਇਸ ਵਿਚ ਉਸ ਨੇ ਦੁਨੀਆ ਭਰ ਦੀਆਂ 19 ਮਹਿਲਾਵਾਂ ਦੀ ਮੁਹਿੰਮ ਬਾਰੇ ਵਿਚ ਛਾਪਿਆ। ਕਵਰ ਪੇਜ਼ ਜਿਸੇਲ ਦੇ ਬਿੰਦਾਸ ਅੰਦਾਜ਼ ਦੀ ਫੋਟੋ ਛਾਪੀ ਗਈ, ਜਿਸ ਦੇ ਨਾਲ ਲਿਖਿਆ ਕਿ ਕਲੀਨ ਬਿਊਟੀ ਅਤੇ ਹਰਿਆਲੀ ਦੇ ਨਾਲ ਸੁੰਦਰਤਾ। ਅੰਦਰ ਦੇ ਪੇਜ਼ਾਂ 'ਤੇ ਜਿਸੇਲ ਦੀਆਂ ਕਈ ਫੋਟੋਆਂ ਹਨ, ਜਿਨ੍ਹਾਂ ਵਿਚ ਉਹ ਜੰਗਲ, ਬਾਗ-ਬਗੀਚਿਆਂ ਅਤੇ ਸਬਜ਼ੀਆਂ ਦੀ ਕਿਆਰੀਆਂ ਅਤੇ ਆਪਣੇ ਬੰਗਲੇ ਵਿਚ ਬਣੇ ਗ੍ਰੀਨ ਹਾਊਸ ਵਿਚ ਨਜ਼ਰ ਆਉਂਦੀ ਹੈ।
ਜਿਸੇਲ ਨੇ ਆਪਣੇ ਪੌਣੇ 2 ਕਰੋੜ ਤੋਂ ਜ਼ਿਆਦਾ ਇੰਸਟਾਗ੍ਰਾਮ ਫਾਲੋਅਰਜ਼ ਦੇ ਨਾਲ ਇਹ ਖਬਰ ਸਾਂਝੀ ਕੀਤੀ। ਨਾਲ ਹੀ ਉਸ ਨੇ ਧਰਤੀ ਨੂੰ ਬਚਾਉਣ ਦਾ ਸੰਦੇਸ਼ ਲਿਖਿਆ, ''ਸਾਡਾ ਇਕ ਹੀ ਘਰ ਹੈ। ਆਓ ਅਸੀਂ ਮਿਲ ਕੇ ਇਸ ਦੀ ਦੇਖਭਾਲ ਕਰੀਏ।''
39 ਸਾਲਾ ਜਿਸੇਲ ਦੌਲਤ, ਸ਼ੌਹਰਤ ਅਤੇ ਸਿਹਤ ਸਾਰਿਆਂ ਵਿਚ ਨਾਇਆਬ ਹੈ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਬੇਹੱਦ ਰੁਝੇਵਿਆਂ ਅਤੇ ਭਾਵਨਾਵਾਂ ਦੇ ਦਬਾਅ ਵਿਚ ਉਸ ਦੀ ਜ਼ਿੰਦਗੀ ਦਾ ਤਾਲਮੇਲ ਖਰਾਬ ਹੋ ਗਿਆ ਸੀ। ਇਸ ਦਾ ਖੁਲਾਸਾ ਉਸ ਨੇ ਇਕ ਇੰਟਰਵਿਊ ਵਿਚ ਕੀਤਾ ਸੀ ਪਰ ਇਸ ਤੋਂ ਬਾਅਦ ਜਿਸੇਲ ਨੇ ਪਹਿਲਕਦਮੀ ਤੈਅ ਕੀਤੀ। ਉਸ ਦਾ ਜ਼ਿੰਦਗੀ ਸੁਧਾਰਣ ਵਿਚ ਧਿਆਨ ਅਤੇ ਯੋਗ ਦੀ ਭੂਮਿਕਾ ਸਭ ਤੋਂ ਵੱਧ ਰਹੀ। ਉਹ ਅਕਸਰ ਧਿਆਨ ਲਗਾਉਂਦੇ ਹੋਏ ਫੋਟੋ ਪੋਸਟ ਕਰਦੀ ਰਹਿੰਦੀ ਹੈ। ਇੰਗਲੈਂਡ ਪੈਟ੍ਰੀਓਟਸ ਨਾਲ ਖੇਡਣ ਵਾਲੇ ਟਾਮ ਅਤੇ ਜਿਸੇਲ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਦੋਵਾਂ ਦਾ ਇਕ ਬੇਟਾ ਅਤੇ ਇਕ ਬੇਟੀ ਹੈ।
ਪਾਕਿ : 34 ਸਾਲ ਪੁਰਾਣੇ ਮਾਮਲੇ 'ਚ ਨਵਾਜ਼ ਸ਼ਰੀਫ ਨੂੰ ਸੰਮਨ ਜਾਰੀ
NEXT STORY