ਜਲੰਧਰ (ਸੋਨੂੰ)- ਗੁਰੂ ਨਾਨਕ ਮਿਸ਼ਨ ਚੌਕ ਅਤੇ ਆਕਸਫੋਰਡ ਹਸਪਤਾਲ ਦੇ ਸਾਹਮਣੇ ਦੇਰ ਰਾਤ ਕਰੀਬ 11 ਵਜੇ ਉਨ੍ਹਾਂ ਦੀ ਥਾਰ ਦੇ ਅੱਗੇ ਚੱਲ ਰਹੀ ਵੈਗਨਆਰ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਕਾਰੋਬਾਰੀ ਦੀ ਥਾਰ ਵਿਚੋਂ ਕਰੀਬ 6 ਲੱਖ ਰੁਪਏ ਗਾਇਬ ਹੋ ਗਏ। ਉਥੇ ਹੀ ਇਸ ਮਾਮਲੇ ਵਿਚ ਏ.ਸੀ.ਪੀ. ਮਨਮੋਹਨ ਸਿੰਘ ਨੇ ਕਿਹਾ ਕਿ ਥਾਣਾ ਡਿਵੀਜ਼ਨ ਨੰਬਰ-6 ਦੇ ਅਧੀਨ ਆਉਂਦੇ ਸ਼੍ਰੀ ਗੁਰੂ ਨਾਨਕ ਮਿਸ਼ਨ ਚੌਕ ਦੇ ਕੋਲ ਇਕ ਦੁਕਨਾਦਾਰ ਦੀ ਕਾਰ ਵਿਚੋਂ ਪੈਸੇ ਨਿਕਲਣ ਦੇ ਮਾਮਲੇ 'ਚ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਏ. ਸੀ. ਪੀ. ਨੇ ਦੱਸਿਆ ਕਿ ਪੀੜਤ ਮੁਤਾਬਕ ਵਿਸ਼ਾਲ ਕੁੰਦਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਚੌਕ ਤੋਂ ਡਾ. ਬੀ. ਆਰ. ਅੰਬੇਡਕਰ ਚੌਕ ਜਾ ਰਿਹਾ ਸੀ। ਉਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੂਜੀ ਕਾਰ ਵਿਚ ਸਵਾਰ ਵਿਅਕਤੀਆਂ ਨੇ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਦੀ ਕਾਰ ਦੀਆਂ ਚਾਬੀਆਂ ਸੁੱਟ ਦਿੱਤੀਆਂ।
ਇਹ ਵੀ ਪੜ੍ਹੋ: MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

ਸ਼ਿਕਾਇਤ ਕਰਤਾ ਮੁਤਾਬਕ ਇਸ ਸਮੇਂ ਦੌਰਾਨ ਉਕਤ ਵਿਅਕਤੀਆਂ ਨੇ ਉਸ ਦੀ ਕਾਰ ਵਿੱਚ ਇਕ ਬੈਗ ਵਿੱਚੋਂ ਪੈਸੇ ਕੱਢੇ ਅਤੇ ਮੌਕੇ ਤੋਂ ਭੱਜ ਗਏ। ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਟੀਮਾਂ ਬਣਾਈਆਂ ਗਈਆਂ ਹਨ। ਇਲਾਕੇ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਤਕਨੀਕੀ ਤਰੀਕਿਆਂ ਅਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮਾਂ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਇਕ ਵਾਰ ਦੋਸ਼ੀਆਂ ਦੀ ਪਛਾਣ ਹੋ ਜਾਣ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਸਤੀ ਗੁਜਾਂ ਦਾ ਰਹਿਣ ਵਾਲਾ ਵਿਸ਼ਾਲ ਸ਼ਾਸਤਰੀ ਗੈਸ ਚੁੱਲ੍ਹਿਆਂ ਦਾ ਹੋਲਸੇਲ ਵਪਾਰੀ ਹੈ। ਕਾਰੋਬਾਰੀ ਨੇ ਦੱਸਿਆ ਕਿ ਉਸ ਦੀ ਥਾਰ ਗੁਰੂ ਨਾਨਕ ਮਿਸ਼ਨ ਚੌਕ ਅਤੇ ਆਕਸਫੋਰਡ ਹਸਪਤਾਲ ਦੇ ਵਿਚਕਾਰ ਰਾਤ 11 ਵਜੇ ਦੇ ਕਰੀਬ ਉਸ ਦੇ ਸਾਹਮਣੇ ਜਾ ਰਹੀ ਵੈਗਨਆਰ ਕਾਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਤਿੰਨ ਨੌਜਵਾਨ ਵੈਗਨਆਰ ਵਿੱਚੋਂ ਬਾਹਰ ਨਿਕਲੇ ਅਤੇ ਉਸ ਨਾਲ ਬਹਿਸ ਕਰਨ ਲੱਗੇ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਸਰਕਾਰੀ ਸਕੂਲ ਦੇ ਹੈੱਡ ਮਾਸਟਰ ਨੇ ਜਵਾਕੜੀ ਨਾਲ ਟੱਪੀਆਂ ਹੱਦਾਂ
ਜਦੋਂ ਉਹ ਕੁਝ ਦੇਰ ਬਾਅਦ ਆਪਣੀ ਥਾਰ ਦੇ ਅੰਦਰ ਗਏ ਤਾਂ ਉਸ ਦੇ ਬੈਗ ਦੀ ਚੇਨ ਖੁੱਲ੍ਹੀ ਸੀ ਅਤੇ ਥਾਰ ਵਿਚ ਰੱਖੀ ਨਕਦੀ ਗਾਇਬ ਸੀ। ਪੀੜਤ ਮੁਤਾਬਕ ਉਸ ਕੋਲ ਲਗਭਗ 5 ਤੋਂ 6 ਲੱਖ ਰੁਪਏ ਨਕਦ ਸਨ, ਜੋ ਉਸ ਨੇ ਰੋਜ਼ਾਨਾ ਵਾਂਗ ਮਾਰਕਿਟ ਵਿਚੋਂ ਇਕੱਠੇ ਕੀਤੇ ਸਨ। ਵਿਸ਼ਾਲ ਮੁਤਾਬਕ ਉਸ ਨੇ ਆਕਸਫੋਰਡ ਹਸਪਤਾਲ ਦੇ ਬਾਹਰ ਘਰੋਂ ਆਏ ਫੋਨ ਨੂੰ ਚੁੱਕਣ ਲਈ ਥਾਰ ਦੀ ਬ੍ਰੇਕ ਲਗਾਈ ਸੀ।
ਇਸ ਦੌਰਾਨ ਧਿਆਨ ਭਟਕਣ ਕਾਰਨ ਉਨ੍ਹਾਂ ਦੀ ਗੱਡੀ ਸਾਹਮਣੇ ਤੋਂ ਆ ਰਹੀ ਇਕ ਵੈਗਨਆਰ ਨਾਲ ਹਲਕੀ ਜਿਹੀ ਟਕਰਾ ਗਈ। ਹਾਦਸੇ 'ਚ ਵੈਗਨਆਰ ਦੀ ਲਾਈਟ ਟੁੱਟ ਗਈ। ਵਿਸ਼ਾਲ ਤੁਰੰਤ ਕਾਰ ਵਿੱਚੋਂ ਬਾਹਰ ਨਿਕਲਿਆ ਅਤੇ ਕਹਿਣ ਲੱਗਾ 5,000-10,000 ਰੁਪਏ ਦੇ ਨੁਕਸਾਨ ਦੀ ਭਰਪਾਈ ਕਰ ਦੇਣਗੇ। ਦੋਸ਼ ਹੈ ਕਿ ਤਿੰਨ ਅਣਪਛਾਤੇ ਨੌਜਵਾਨ ਫਿਰ ਵੈਗਨਆਰ ਤੋਂ ਬਾਹਰ ਨਿਕਲੇ ਅਤੇ ਵਿਸ਼ਾਲ ਨਾਲ ਬਹਿਸ ਕਰਨ ਅਤੇ ਗਾਲ੍ਹਾਂ ਕੱਢਣ ਲੱਗ ਪਏ। ਉਨ੍ਹਾਂ ਨੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜ਼ਬਰਦਸਤੀ ਉਸ ਦੇ ਥਾਰ ਦੀਆਂ ਚਾਬੀਆਂ ਖੋਹ ਲਈਆਂ। ਹੰਗਾਮੇ ਦੌਰਾਨ ਚਾਬੀਆਂ ਸੜਕ 'ਤੇ ਡਿੱਗ ਪਈਆਂ ਅਤੇ ਬਾਅਦ 'ਚ ਪਿੱਛੇ ਤੋਂ ਬਰਾਮਦ ਕੀਤੀਆਂ ਗਈਆਂ। ਲੋਕਾਂ ਨੂੰ ਇਕੱਠਾ ਹੁੰਦਾ ਵੇਖ ਕੇ ਤਿੰਨੋਂ ਨੌਜਵਾਨ ਭੱਜ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਕਾਰੋਬਾਰੀ ਦੇ ਰਿਸ਼ਤੇਦਾਰ ਅਤੇ ਪੁੱਤਰ ਮੌਕੇ 'ਤੇ ਪਹੁੰਚੇ। ਜਦੋਂ ਕਾਰ ਵਿੱਚ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਦੀ ਜ਼ਿਪ ਖੁੱਲ੍ਹੀ ਸੀ। ਸਾਰੀ ਨਕਦੀ (5 ਤੋਂ 6 ਲੱਖ ਰੁਪਏ) ਗਾਇਬ ਸੀ।
ਇਹ ਵੀ ਪੜ੍ਹੋ: ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨ ਬੱਚਿਆਂ ਦੇ ਪਿਉ ਦੀ ਸ਼ੱਕੀ ਹਾਲਾਤ ’ਚ ਮੌਤ, ਖੇਤ ’ਚੋਂ ਮਿਲੀ ਲਾਸ਼
NEXT STORY