ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇਸ ਸਾਲ ਦੀ 'ਬੋਨਫਾਇਰ ਨਾਈਟ ਆਤਿਸ਼ਬਾਜ਼ੀ' ਕੋਪ 26 ਦੇ ਕਾਰਨ ਰੱਦ ਕਰ ਦਿੱਤੀ ਗਈ ਹੈ। ਗਲਾਸਗੋ ਗ੍ਰੀਨ ਦਾ 5 ਨਵੰਬਰ ਦਾ ਆਤਿਸ਼ਬਾਜ਼ੀ ਸਮਾਰੋਹ ਸ਼ਹਿਰ ਦੇ ਸਲਾਨਾ ਕੈਲੰਡਰ ਦੀ ਇੱਕ ਵਿਸ਼ੇਸ਼ਤਾ ਹੈ ਪਰ ਇਸ ਸਾਲ ਅਧਿਕਾਰੀਆਂ ਅਨੁਸਾਰ ਇਹ ਸਮਾਰੋਹ ਕੋਪ 26 ਸਿਖਰ ਸੰਮੇਲਨ ਦੀਆਂ ਇੱਕ ਸਮਾਨ ਤਾਰੀਖ਼ਾਂ ਹੋਣ ਕਰਕੇ ਰੱਦ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਸਕਾਟਲੈਂਡ 'ਚ ਲੱਖਾਂ ਪੌਂਡ ਦਾ 'ਸੋਨਾ' ਹੋਣ ਦੀਆਂ ਸੰਭਾਵਨਾਵਾਂ, ਖੋਦਾਈ ਮੁਹਿੰਮ ਜਾਰੀ
ਗਲਾਸਗੋ ਵਿੱਚ ਕੋਪ 26 ਜਲਵਾਯੂ ਸੰਮੇਲਨ 31 ਅਕਤੂਬਰ ਨੂੰ ਸ਼ੁਰੂ ਹੋਣ ਵਾਲਾ ਹੈ, ਜਿਸ ਕਰਕੇ ਗਲਾਸਗੋ ਦਾ ਬੋਨਫਾਇਰ ਨਾਈਟ ਸਮਾਰੋਹ ਰੱਦ ਕੀਤਾ ਜਾ ਰਿਹਾ ਹੈ ਤਾਂ ਜੋ ਗਲਾਸਗੋ ਗ੍ਰੀਨ ਸੰਮੇਲਨ ਲਈ ਖੁੱਲ੍ਹਾ ਰਹਿ ਸਕੇ। ਦੱਸਣਯੋਗ ਹੈ ਕਿ ਪਿਛਲੇ ਸਾਲ ਦੀ ਆਤਿਸ਼ਬਾਜ਼ੀ ਪ੍ਰਦਰਸ਼ਨੀ ਵੀ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ। ਬੋਨਫਾਇਰ ਦੇ ਪ੍ਰਬੰਧਕਾਂ ਅਨੁਸਾਰ ਆਤਿਸ਼ਬਾਜ਼ੀ ਈਵੈਂਟ ਲਈ ਗਲਾਸਗੋ ਗ੍ਰੀਨ ਦੀ ਤਿਆਰੀ ਅਤੇ ਸਾਫ ਸਫਾਈ ਕਰਨ ਵਿੱਚ ਕਈ ਦਿਨ ਲੱਗਦੇ ਹਨ ਅਤੇ ਇਸ ਲਈ ਗਲਾਸਗੋ ਗ੍ਰੀਨ ਨਵੰਬਰ ਦੇ ਸ਼ੁਰੂ ਵਿੱਚ ਕੋਪ 26 ਲਈ ਲੋਕਾਂ ਲਈ ਉਪਲੱਬਧ ਰੱਖਣ ਦੇ ਉਦੇਸ਼ ਨਾਲ ਇਸ ਸਾਲ ਦੀ ਗਲਾਸਗੋ ਫਾਇਰ ਵਰਕਸ ਦੀ ਮੇਜ਼ਬਾਨੀ ਨਹੀਂ ਕੀਤੀ ਜਾ ਰਹੀ ਹੈ।
ਸਕਾਟਲੈਂਡ 'ਚ ਲੱਖਾਂ ਪੌਂਡ ਦਾ 'ਸੋਨਾ' ਹੋਣ ਦੀਆਂ ਸੰਭਾਵਨਾਵਾਂ, ਖੋਦਾਈ ਮੁਹਿੰਮ ਜਾਰੀ
NEXT STORY