ਬਿਜ਼ਨੈੱਸ ਡੈਸਕ- ਸਾਲ 2025 ਸੋਨੇ ਦੇ ਨਿਵੇਸ਼ਕਾਂ ਅਤੇ ਖਰੀਦਦਾਰਾਂ ਲਈ ਬਹੁਤ ਹੈਰਾਨੀਜਨਕ ਰਿਹਾ ਹੈ। ਕਦੇ ਭਾਰਤੀਆਂ ਲਈ ਸਸਤੇ ਸੋਨੇ ਦਾ ਗੜ੍ਹ ਮੰਨਿਆ ਜਾਣ ਵਾਲਾ ਦੁਬਈ ਹੁਣ ਮਹਿੰਗਾ ਹੋ ਚੁੱਕਾ ਹੈ ਅਤੇ ਉੱਥੇ ਸੋਨੇ ਦੀਆਂ ਕੀਮਤਾਂ ਨੇ ਇਤਿਹਾਸਕ ਰਿਕਾਰਡ ਕਾਇਮ ਕੀਤੇ ਹਨ।
ਦੁਬਈ 'ਚ ਸੋਨੇ ਦੀ ਰਫਤਾਰ
ਸਾਲ 2025 ਦੀ ਸ਼ੁਰੂਆਤ 'ਚ ਦੁਬਈ 'ਚ 24 ਕੈਰੇਟ ਸੋਨਾ 318 ਦਿਰਹਾਮ (ਲਗਭਗ 8,800 ਰੁਪਏ) ਪ੍ਰਤੀ ਗ੍ਰਾਮ ਸੀ। ਪਰ ਸਾਲ ਦੇ ਅੰਤ ਤੱਕ (31 ਦਸੰਬਰ 2025) ਇਹ ਵੱਧ ਕੇ 520 ਦਿਰਹਾਮ (ਲਗਭਗ 12,750 ਰੁਪਏ) ਪ੍ਰਤੀ ਗ੍ਰਾਮ 'ਤੇ ਪਹੁੰਚ ਗਿਆ। ਇਸ ਤਰ੍ਹਾਂ ਸਾਲ ਭਰ 'ਚ ਕੀਮਤਾਂ 'ਚ 63.52% ਦਾ ਵੱਡਾ ਉਛਾਲ ਦੇਖਿਆ ਗਿਆ, ਜਿਸ ਨਾਲ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 1.27 ਲੱਖ ਰੁਪਏ ਹੋ ਗਈ ਹੈ। ਇਸੇ ਤਰ੍ਹਾਂ 22 ਕੈਰੇਟ ਸੋਨੇ 'ਚ ਵੀ ਲਗਭਗ 63.50% ਦਾ ਵਾਧਾ ਦਰਜ ਕੀਤਾ ਗਿਆ ਹੈ।
ਭਾਰਤੀ ਬਾਜ਼ਾਰ ਦਾ ਹਾਲ
ਭਾਰਤ 'ਚ ਵੀ ਸੋਨੇ ਦੀਆਂ ਕੀਮਤਾਂ ਨੇ ਸਾਰੇ ਅੰਦਾਜ਼ੇ ਫੇਲ੍ਹ ਕਰ ਦਿੱਤੇ ਹਨ। ਸਾਲ 2025 'ਚ ਭਾਰਤੀ ਘਰੇਲੂ ਬਾਜ਼ਾਰ 'ਚ ਸੋਨੇ ਦੀ ਕੀਮਤ 70 ਤੋਂ 80 ਫੀਸਦੀ ਤੱਕ ਵਧ ਗਈ। ਸਾਲ ਦੀ ਸ਼ੁਰੂਆਤ 'ਚ ਜੋ ਸੋਨਾ 78,000 ਤੋਂ 80,000 ਰੁਪਏ ਪ੍ਰਤੀ 10 ਗ੍ਰਾਮ ਸੀ, ਉਹ ਦਸੰਬਰ 2025 ਤੱਕ 1.40 ਲੱਖ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਕਿਉਂ ਵਧ ਰਹੀਆਂ ਹਨ ਕੀਮਤਾਂ? ਮਾਹਿਰਾਂ ਅਨੁਸਾਰ ਇਸ ਤੇਜ਼ੀ ਦੇ ਕਈ ਮੁੱਖ ਕਾਰਨ ਹਨ:
ਕੌਮਾਂਤਰੀ ਤਣਾਅ: ਵਿਸ਼ਵ ਪੱਧਰ 'ਤੇ ਭੂ-ਰਾਜਨੀਤਿਕ ਤਣਾਅ ਅਤੇ ਆਰਥਿਕ ਅਨਿਸ਼ਚਿਤਤਾ ਕਾਰਨ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨ ਰਹੇ ਹਨ।
ਕੇਂਦਰੀ ਬੈਂਕਾਂ ਦੀ ਖਰੀਦ: ਦੁਨੀਆ ਭਰ ਦੇ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੇ ਭੰਡਾਰ ਵਧਾਉਣ ਨਾਲ ਕੀਮਤਾਂ ਨੂੰ ਹੁਲਾਰਾ ਮਿਲਿਆ ਹੈ।
ਭਾਰਤੀ ਕਾਰਕ: ਭਾਰਤ 'ਚ ਰੁਪਏ ਦੀ ਗਿਰਾਵਟ, ਗੋਲਡ ETF 'ਚ ਲਗਾਤਾਰ ਨਿਵੇਸ਼ ਅਤੇ ਵਿਆਹਾਂ ਦੇ ਸੀਜ਼ਨ ਦੌਰਾਨ ਵਧੀ ਮੰਗ ਨੇ ਕੀਮਤਾਂ ਨੂੰ ਅਸਮਾਨੀ ਪਹੁੰਚਾ ਦਿੱਤਾ ਹੈ।
14 ਕੈਰੇਟ ਸੋਨੇ ਦੀ ਸਥਿਤੀ
ਜਿੱਥੇ ਉੱਚੇ ਕੈਰੇਟ ਵਾਲੇ ਸੋਨੇ ਨੇ ਰਿਕਾਰਡ ਤੋੜੇ, ਉੱਥੇ 14 ਕੈਰੇਟ ਸੋਨਾ (ਜੋ ਨਵੰਬਰ 2025 'ਚ UAE 'ਚ ਲਾਂਚ ਹੋਇਆ) ਦੀ ਕੀਮਤ 'ਚ ਸਿਰਫ 2.3% ਦਾ ਮਾਮੂਲੀ ਵਾਧਾ ਹੋਇਆ ਹੈ। ਮਾਹਿਰਾਂ ਮੁਤਾਬਕ ਇਹ ਹਲਕਾ ਹੁੰਦਾ ਹੈ ਅਤੇ ਰੋਜ਼ਾਨਾ ਵਰਤੋਂ ਲਈ ਵਧੇਰੇ ਢੁਕਵਾਂ ਹੈ। ਸਾਲ 1970 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੋਨੇ 'ਚ ਇੰਨੀ ਵੱਡੀ ਸਾਲਾਨਾ ਤੇਜ਼ੀ ਦੇਖਣ ਨੂੰ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਊਦੀ ਦੇ ਸਮਰਥਨ ਵਾਲੀਆਂ ਫੌਜਾਂ ਨੇ ਯਮਨ ਦੇ ‘ਮੁਕਾਲਾ’ ਸ਼ਹਿਰ ’ਤੇ ਮੁੜ ਕੀਤਾ ਕਬਜ਼ਾ
NEXT STORY