ਇੰਟਰਨੈਸ਼ਨਲ ਡੈਸਕ- ਗੂਗਲ ਮੈਪਸ ਦੀ ਇੱਕ ਤਸਵੀਰ ਨੇ ਸਪੈਨਿਸ਼ ਪੁਲਸ ਨੂੰ ਇੱਕ ਸਾਲ ਪੁਰਾਣੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਮਦਦ ਕੀਤੀ ਹੈ। ਦਰਅਸਲ, ਉੱਤਰੀ ਸਪੇਨ ਦੇ ਇੱਕ ਛੋਟੇ ਜਿਹੇ ਪਿੰਡ (ਐਂਡਾਲੁਜ਼) ਵਿੱਚ ਪਿਛਲੇ ਸਾਲ ਕਿਊਬਾ ਦੇ ਇੱਕ 32 ਸਾਲਾ ਜਾਰਜ ਲੁਈਸ ਪੇਰੇਜ਼ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਕੋਈ ਸਬੂਤ ਨਾਲ ਮਿਲਣ ਕਾਰਨ ਪੁਲਸ ਲਈ ਇਹ ਕਤਲ ਇਕ ਰਹੱਸ ਬਣਿਆ ਹੋਇਆ ਸੀ। ਇਸ ਦੌਰਾਨ ਗੂਗਲ ਮੈਪਸ ਦੀ ਇੱਕ ਤਸਵੀਰ ਨੇ ਅਪਰਾਧ ਨੂੰ ਬੇਨਕਾਬ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਇਹ ਮਾਮਲਾ ਅਕਤੂਬਰ 2024 'ਚ ਸਾਹਮਣੇ ਆਇਆ, ਜਦੋਂ ਗੂਗਲ ਮੈਪਸ 'ਤੇ ਅਪਲੋਡ ਕੀਤੀ ਗਈ ਤਸਵੀਰ ਕਤਲ ਦੀ ਜਾਂਚ 'ਚ ਪੁਲਸ ਲਈ ਅਹਿਮ ਸੁਰਾਗ ਸਾਬਤ ਹੋਈ।
ਇਹ ਵੀ ਪੜ੍ਹੋ: ਅਮਰੀਕੀ ਰਾਜ ਕੈਲੀਫੋਰਨੀਆ 'ਚ ਲੱਗੀ ਐਮਰਜੈਂਸੀ, ਇਸ ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ
ਦਰਅਸਲ ਹਾਲ ਹੀ ਵਿਚ ਗੂਗਲ ਸਟ੍ਰੀਟ ਵਿਊ ਦੀ ਲੋਕੇਸ਼ਨ ਐਪ 'ਤੇ ਐਂਡਾਲੁਜ਼ ਦੀਆਂ ਗਲੀਆਂ ਦੀਆਂ ਤਸਵੀਰਾਂ ਪਾਈਆਂ ਗਈਆਂ। ਇਨ੍ਹਾਂ ਵਿਚੋਂ ਇਕ ਤਸਵੀਰ ਵਿਚ ਇਕ ਸ਼ੱਕੀ ਵਿਅਕਤੀ ਨੂੰ ਸੁਨਸਾਨ ਗਲੀ ਵਿਚ ਆਪਣੀ ਕਾਰ ਵਿਚ ਲਾਸ਼ ਰੱਖਦੇ ਦਿਖਾਇਆ ਗਿਆ। ਇਹ ਤਸਵੀਰ ਅਕਤੂਬਰ 2023 ਦੀ ਦੱਸੀ ਜਾ ਰਹੀ ਹੈ ਜਦੋਂ ਗੂਗਲ ਦੀ 360 ਡਿਗਰੀ ਤਸਵੀਰਾਂ ਲੈਣ ਵਾਲੀ ਕਾਰ ਹਾਦਸਾ ਸਥਾਨ ਤੋਂ ਕੁੱਝ ਹੀ ਦੂਰੀ ਤੋਂ ਲੰਘ ਰਹੀ ਸੀ। ਤਸਵੀਰ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕ ਦੀ ਦੋਸਤ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਸਟ੍ਰੀਟ ਵਿਊ ਦੀਆਂ ਤਸਵੀਰਾਂ ਲਈ ਗੂਗਲ ਖਾਸ ਤੌਰ 'ਤੇ ਡਿਜ਼ਾਈਨ ਕੀਤੀਆਂ ਗਈਆਂ ਗੱਡੀਆਂ ਦੀ ਵਰਤੋਂ ਕਰਦਾ ਹੈ। ਇਨ੍ਹਾਂ ਗੱਡੀਆਂ ਦੀ ਛੱਤ 'ਤੇ 360 ਡਿਗਰੀ ਫੋਟੋਗ੍ਰਾਫੀ ਲਈ ਕੈਮਰਾ ਸਿਸਟਮ ਲੱਗਾ ਹੁੰਦਾ ਹੈ।
ਇਹ ਵੀ ਪੜ੍ਹੋ: ਦੁੱਖਦਾਈ ਖਬਰ; ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 23 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ ਭਾਰਤੀ ਸ਼ੈੱਫਾਂ ਦੀ ਭਾਰੀ ਮੰਗ!
NEXT STORY