ਵਾਸ਼ਿੰਗਟਨ— ਸਾਊਥ ਕੈਰੋਲੀਨਾ ਦੀ ਭਾਰਤੀ-ਅਮਰੀਕੀ ਗਵਰਨਰ ਨਿੱਕੀ ਹੇਲੀ ਨੇ ਕਿਹਾ ਹੈ ਕਿ ਇਸ ਸਾਲ 8 ਨਵੰਬਰ ਨੂੰ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਕਾਫੀ ਮੁਸ਼ਕਲ ਹੈ, ਕਿਉਂਕਿ ਰਾਸ਼ਟਰਪਤੀ ਲਈ ਦੋਹਾਂ ਬਦਲਾਂ 'ਚੋਂ ਕਿਸੇ ਬਦਲ ਤੋਂ ਉਹ ਖੁਸ਼ ਨਹੀਂ ਹੈ ਪਰ ਫਿਰ ਵੀ ਉਹ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਆਪਣੀ ਕੀਮਤੀ ਵੋਟ ਪਾਉਣਾ ਚਾਹੁੰਦੀ ਹੈ।
44 ਸਾਲਾ ਹੇਲੀ ਨੇ ਕਿਹਾ, ''ਇਸ ਚੋਣ ਨੇ ਮੇਰੇ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ। ਇਹ ਦੋਵੇਂ ਦਲਾਂ ਲਈ ਸ਼ਰਮਨਾਕ ਹੈ। ਇਹ ਦੇਸ਼ ਦੇ ਹੱਕ 'ਚ ਨਹੀਂ ਹੈ ਪਰ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਅਕਤੀਗਤ ਤੌਰ 'ਤੇ ਮੇਰੇ ਲਈ ਕੋਈ ਬਦਲ ਨਹੀਂ ਹੈ, ਕਿਉਂਕਿ ਮੈਂ ਦੋਹਾਂ 'ਚੋਂ ਕਿਸੇ ਦੀ ਵੀ ਪ੍ਰਸ਼ੰਸਕ ਨਹੀਂ ਹਾਂ।''
ਹੇਲੀ ਨੇ ਕਿਹਾ ਕਿ ਉਹ ਟਰੰਪ ਨਾਲ ਕਈ ਮੁੱਦਿਆਂ 'ਤੇ ਅਸਹਿਮਤ ਹੈ ਪਰ ਫਿਰ ਵੀ ਉਨ੍ਹਾਂ ਨੂੰ ਵੋਟ ਪਾਵੇਗੀ। ਉਨ੍ਹਾਂ ਕਿਹਾ ਕਿ ਉਹ ਚੋਣ 'ਚ ਹੇਰਾ-ਫੇਰੀ ਦੀ ਸ਼ੰਕਾ ਹੋਣ ਸੰਬੰਧੀ ਟਰੰਪ ਦੀ ਟਿੱਪਣੀ ਨੂੰ ਗੈਰ-ਜ਼ਿੰਮੇਦਰਾਨਾ ਮੰਨਦੀ ਹੈ।
ਕੈਨੇਡੀਅਨ ਸਰਕਾਰ ਦੇ ਦਫਤਰ 'ਚ ਹੋਈ ਚੋਰੀ, ਅਧਿਕਾਰੀਆਂ ਨੂੰ ਦਿੱਤੇ ਤੋਹਫੇ ਹੋਏ ਚੋਰੀ
NEXT STORY