ਇੰਟਰਨੈਸ਼ਨਲ ਡੈਸਕ : ਸੋਮਵਾਰ ਸ਼ਾਮ ਨੂੰ ਨਿਊਯਾਰਕ ਸ਼ਹਿਰ ਦੇ ਮੈਨਹਟਨ ਇਲਾਕੇ ਵਿੱਚ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਨਿਊਯਾਰਕ ਪੁਲਸ ਦੇ ਅਧਿਕਾਰੀ ਸਮੇਤ 5 ਲੋਕ ਮਾਰੇ ਗਏ। ਇਸ ਹਮਲੇ ਵਿੱਚ ਕਈ ਹੋਰ ਜ਼ਖਮੀ ਵੀ ਹੋ ਗਏ। ਇਹ ਘਟਨਾ 44 ਮੰਜ਼ਿਲਾ ਦਫ਼ਤਰ ਦੀ ਇਮਾਰਤ ਵਿੱਚ ਵਾਪਰੀ, ਜਿੱਥੇ ਬਲੈਕਸਟੋਨ ਅਤੇ NFL ਹੈੱਡਕੁਆਰਟਰ ਸਥਿਤ ਹਨ।
ਇਹ ਵੀ ਪੜ੍ਹੋ : ਭਾਰਤ ਦੀ ਵੱਡੀ ਜਿੱਤ: ਯਮਨ 'ਚ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ
ਪੁਲਸ ਮੁਤਾਬਕ, ਸ਼ੇਨ ਤਾਮੁਰਾ ਨਾਮ ਦਾ ਇੱਕ 27 ਸਾਲਾ ਵਿਅਕਤੀ ਸੋਮਵਾਰ ਸ਼ਾਮ 6:30 ਵਜੇ ਦੇ ਕਰੀਬ ਇਮਾਰਤ ਵਿੱਚ ਦਾਖਲ ਹੋਇਆ ਅਤੇ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਬੰਦੂਕਧਾਰੀ ਲਾਸ ਵੇਗਾਸ, ਨੇਵਾਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। NYPD ਕਮਿਸ਼ਨਰ ਜੈਸਿਕਾ ਡਿਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੁਸ਼ਟੀ ਕੀਤੀ, "ਇਸ ਵੇਲੇ ਸੀਨ ਨੂੰ ਕੰਟੇਨ ਕਰ ਲਿਆ ਗਿਆ ਹੈ ਅਤੇ ਇਕੱਲੇ ਸ਼ੂਟਰ ਨੂੰ ਨਿਊਟਰਲਾਈਜ਼ ਕੀਤਾ ਜਾ ਚੁੱਕਾ ਹੈ।''
ਮੈਨਹਟਨ ਸਥਿਤ ਬਿਲਡਿੰਗ 'ਚ ਸੋਮਵਾਰ ਨੂੰ ਹੋਈ ਫਾਇਰਿੰਗ
ਨਿਊਯਾਰਕ ਫਾਇਰ ਡਿਪਾਰਟਮੈਂਟ (FDNY) ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸ਼ਾਮ ਨੂੰ ਪਾਰਕ ਐਵੇਨਿਊ 'ਤੇ ਸਥਿਤ ਇਸ ਇਮਾਰਤ ਤੋਂ ਇੱਕ ਫੋਨ ਆਇਆ ਕਿ ਕਿਸੇ ਨੂੰ ਗੋਲੀ ਮਾਰ ਦਿੱਤੀ ਗਈ ਹੈ। ਹਾਲਾਂਕਿ, ਵਿਭਾਗ ਦੇ ਬੁਲਾਰੇ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਘਟਨਾ ਤੋਂ ਬਾਅਦ ਪੂਰੇ ਖੇਤਰ ਵਿੱਚ ਹਫੜਾ-ਦਫੜੀ ਮਚ ਗਈ। ਮੇਅਰ ਐਡਮਜ਼ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਨਿਊ ਯਾਰਕ ਵਾਸੀ: ਮਿਡਟਾਊਨ ਵਿੱਚ ਇਸ ਸਮੇਂ ਇੱਕ ਸਰਗਰਮ ਸ਼ੂਟਰ ਦੀ ਜਾਂਚ ਚੱਲ ਰਹੀ ਹੈ। ਕਿਰਪਾ ਕਰਕੇ ਢੁਕਵੇਂ ਸੁਰੱਖਿਆ ਉਪਾਅ ਵਰਤੋ ਅਤੇ ਜੇਕਰ ਤੁਸੀਂ ਇਸ ਖੇਤਰ ਵਿੱਚ ਹੋ ਤਾਂ ਬਾਹਰ ਨਾ ਜਾਓ।" ਹਾਲਾਂਕਿ, ਇਸ ਸਮੇਂ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ਤੁਰਕੀ: ਜੰਗਲ ਦੀ ਅੱਗ 'ਚ ਦੋ ਵਲੰਟੀਅਰਾਂ ਦੀ ਮੌਤ, ਕੁੱਲ ਗਿਣਤੀ 17 ਹੋਈ
ਐੱਫਬੀਆਈ ਦੀ ਟੀਮ ਮੌਕੇ 'ਤੇ ਮੌਜੂਦ
ਇਸ ਘਟਨਾ ਤੋਂ ਬਾਅਦ ਐੱਫਬੀਆਈ ਵੀ ਮੌਕੇ 'ਤੇ ਪਹੁੰਚ ਗਈ ਹੈ। ਐੱਫਬੀਆਈ ਦੇ ਡਿਪਟੀ ਡਾਇਰੈਕਟਰ ਡੈਨ ਬੋਨਜ਼ੀਨੋ ਨੇ ਐਕਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਟੀਮ ਸਰਗਰਮ ਅਪਰਾਧ ਦ੍ਰਿਸ਼ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ। ਫਿਲਹਾਲ, ਪੁਲਸ ਜਾਂਚ ਕਰ ਰਹੀ ਹੈ ਕਿ ਦੋਸ਼ੀ ਦਾ ਇਰਾਦਾ ਕੀ ਸੀ ਅਤੇ ਕੀ ਉਹ ਇਕੱਲਾ ਸੀ ਜਾਂ ਕਿਸੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੀ ਵੱਡੀ ਜਿੱਤ: ਯਮਨ 'ਚ ਕੇਰਲ ਦੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ
NEXT STORY