ਸੈਨ ਪੈਡਰੋ ਸੁਲਾ— ਹੋਂਡੂਰਾਸ 'ਚ ਮੰਗਲਵਾਰ ਨੂੰ ਅੰਤਿਮ ਸੰਸਕਾਰ ਦੌਰਾਨ ਇਕੋ ਪਰਿਵਾਰ ਦੇ 4 ਜੀਆਂ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਇੱਥੇ ਘੱਟੋ-ਘੱਟ 8 ਹਥਿਆਰਬੰਦ ਲੋਕਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਸੈਨ ਪੈਡਰੋ ਸੁਲਾ ਦੀ ਪੁਲਸ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦ ਮੰਗਲਵਾਰ ਨੂੰ ਪੀੜਤ ਪਰਿਵਾਰ 27 ਸਾਲਾ ਮਾਰਲਨ ਡੇਵਿਡ ਪੋਟਿਰਲੋ ਨੂੰ ਦਫਨਾ ਰਿਹਾ ਸੀ, ਜੋ ਕਥਿਤ ਤੌਰ 'ਤੇ ਇਕ ਡਰੱਗ ਡੀਲਰ ਦਾ ਪੁੱਤ ਸੀ, ਜਿਸ ਨੂੰ 'ਬਲੈਕ ਕੈਟ' ਦੇ ਨਾਂ ਤੋਂ ਜਾਣਿਆ ਜਾਂਦਾ ਹੈ।
ਮਾਰਲਨ ਦਾ ਪਿਤਾ 2010 'ਚ 6 ਅੰਗ ਰੱਖਿਅਕਾਂ ਨਾਲ ਤੇਗੂਸਿਲਪਾ 'ਚ ਮਾਰਿਆ ਗਿਆ ਸੀ। ਪੁਲਸ ਨੇ ਦੱਸਿਆ ਕਿ ਘੱਟ ਤੋਂ ਘੱਟ 8 ਹਥਿਆਰਬੰਦ ਲੋਕਾਂ ਨੇ ਸਥਾਨਕ ਕਬਰਸਤਾਨ 'ਚ ਇਕ ਐੱਸ. ਯੂ. ਵੀ. 'ਤੇ ਗੋਲੀਬਾਰੀ ਕੀਤੀ, ਜਿਸ 'ਚ ਦੋ ਪੁਰਸ਼ਾਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਪੁਲਸ ਵਲੋਂ ਕਾਤਲ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਕੋਲੋਂ ਉਸ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਉਹ ਮਿਲਟਰੀ ਦੀ ਵਰਦੀ 'ਚ ਸਨ। ਪੁਲਸ ਨੇ ਕਾਤਲ ਨੂੰ ਫੜਨ ਲਈ ਖਾਸ ਫੋਰਸ ਲਗਾ ਦਿੱਤੀ ਹੈ।
ਪਾਕਿ 'ਚ ਧਮਾਕਾ, ਇਕ ਦੀ ਮੌਤ ਤੇ 9 ਲੋਕ ਜ਼ਖਮੀ
NEXT STORY