ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- 'ਦੇਸੀ ਰੌਕਸ' ਵੱਲੋ ਗ੍ਰਿਫਿਨ ਕਾਲਜ ਦੇ ਸਹਿਯੋਗ ਨਾਲ ਪੰਜਾਬੀਆਂ ਦੇ ਹਰਮਨ ਪਿਆਰੇ ਪ੍ਰਸਿੱਧ ਲੋਕ ਗਾਇਕ, ਅਦਾਕਾਰ ਤੇ ਗੀਤਕਾਰ ਗੁਰਦਾਸ ਮਾਨ ਦਾ ਸ਼ੋਅ 10 ਅਗਸਤ ਦਿਨ ਐਤਵਾਰ ਨੂੰ ਸਲੀਮਨ ਸਪੋਰਟਸ ਕੰਪਲੈਕਸ ਚੈਂਡਲਰ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ੋਅ ਦੇ ਮੁੱਖ ਪ੍ਰਬੰਧਕ ਮਨਮੋਹਨ ਸਿੰਘ ਨੇ ਦੱਸਿਆਂ ਕਿ ਪੰਜਾਬੀਆਂ ਦੇ ਮਹਿਬੂਬ ਗਾਇਕ ਗੁਰਦਾਸ ਮਾਨ ਬ੍ਰਿਸਬੇਨ ’ਚ ਨਵੇਂ-ਪੁਰਾਣੇ ਪ੍ਰਸਿੱਧ ਗੀਤਾਂ ਦੀ ਛਹਿਬਰ ਲਾਉਣ ਆ ਰਹੇ ਹਨ, ਜਿਸ ਲਈ ਦਰਸ਼ਕਾਂ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ੋਅ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪਰਿਵਾਰਾਂ ਦੇ ਬੈਠਣ ਲਈ ਖਾਸ ਇੰਤਜ਼ਾਮ ਕੀਤਾ ਗਿਆ ਹੈ। ਦਰਸ਼ਕ ਆਪਣੇ ਮਹਿਬੂਬ ਕਲਾਕਾਰ ਦੀ ਗਾਇਕੀ ਮਾਨਣ ਲਈ ਉਤਾਵਲੇ ਹਨ ਤੇ ਇਹ ਸ਼ੋਅ ਬ੍ਰਿਸਬੇਨ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਗੁਰਦਾਸ ਮਾਨ ਆਪਣੇ ਮਸ਼ਹੂਰ ਲੋਕ ਗੀਤ-ਸੰਗੀਤ ਤੋਂ ਇਲਾਵਾ ਨਵੀਆਂ ਵੰਨਗੀਆਂ ਦੀ ਪੇਸ਼ਕਾਰੀ ਵੀ ਕਰਨਗੇ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਯਾਦ ਰੱਖਣਗੇ। ਗੁਰਦਾਸ ਮਾਨ ਦੇ ਆਸਟ੍ਰੇਲੀਆ ਦੇ ਦੌਰੇ ਪ੍ਰਤੀ ਸੰਗੀਤ ਪ੍ਰੇਮੀਆ ’ਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਦੇਸੀ ਰੌਕਸ ਵੱਲੋ ਗੁਰਦਾਸ ਮਾਨ ਜੀ ਦਾ 'ਯਾਰ ਪੰਜਾਬੀ ਟੂਰ' ਆਸਟ੍ਰੇਲੀਆ-ਨਿਊਜ਼ੀਲੈਂਡ ਵਿੱਚ ਕਰਵਾਇਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ 'ਚ ਹੋਈ ਭਾਰੀ ਬਰਫ਼ਬਾਰੀ ਬਣੀ ਆਫ਼ਤ ! ਤੋੜ'ਤਾ 40 ਸਾਲਾਂ ਦਾ ਰਿਕਾਰਡ
NEXT STORY