ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨੀ ਹਮਰੁਤਬਾ ਸ਼ਿਗੇਰੂ ਇਸ਼ਿਬਾ ਨੂੰ ਚਾਂਦੀ ਦੀਆਂ ਚੋਪਸਟਿਕਸ ਅਤੇ ਕੀਮਤੀ ਰਤਨ ਨਾਲ ਬਣੀਆਂ ਰੇਮਨ ਕਟੋਰੀਆਂ ਤੋਹਫੇ ਵਜੋਂ ਦਿੱਤੀਆਂ ਹਨ। ਪੀ.ਐੱਮ. ਮੋਦੀ ਨੇ ਜਾਪਾਨ ਦੀ ਆਪਣੀ ਯਾਤਰਾ ਦੌਰਾਨ ਇਸ਼ਿਬਾ ਦੀ ਪਤਨੀ ਨੂੰ ਕਾਗਜ਼ ਦੀ ਲੁਗਦੀ (ਪੇਪਿਅਰ ਮਾਚੇ) ਨਾਲ ਬਣੇ ਇਕ ਡੱਬੇ 'ਚ ਪਸ਼ਮੀਨਾ ਸ਼ਾਲ ਤੋਹਫ਼ੇ ਵਜੋਂ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਚੀਨ ਕੀਮਤੀ ਰਤਨ ਨਾਲ ਬਣੀਆਂ ਇਹ ਕਟੋਰੀਆਂ ਅਤੇ ਚਾਂਦੀ ਦੀਆਂ ਚੋਪਸਟਿਕਸ ਭਾਰਤੀ ਕਲਾ ਅਤੇ ਜਾਪਾਨੀ ਪਾਕਿ ਕਲਾ ਦੀ ਪਰੰਪਰਾ ਦਾ ਇਕ ਅਨੋਖਾ ਮਿਸ਼ਰਨ ਹਨ। ਉਨ੍ਹਾਂ ਦੱਸਿਆ ਕਿ 'ਮੂਨਸਟੋਨ' (ਚੰਦਰਮਣੀ) ਨਾਲ ਬਣੀਆਂ ਚਾਰ ਛੋਟੀਆਂ ਕਟੋਰੀਆਂ ਨਾਲ ਭੂਰੇ ਰੰਗ ਦਾ ਕਟੋਰਾ ਅਤੇ ਚਾਂਦੀ ਦੀਆਂ ਚੋਪਸਟਿਕਸ ਜਾਪਾਨ ਦੀ ਡੋਨਬੁਰੀ ਅਤੇ ਸੋਬਾ ਪਰੰਪਰਾ ਤੋਂ ਪ੍ਰੇਰਿਤ ਹਨ।
ਆਂਧਰਾ ਪ੍ਰਦੇਸ਼ ਤੋਂ ਲਿਆਂਦੀ ਗਈ ਇਹ ਚਮਕਦਾਰ ਚੰਦਰਮਣੀ ਪ੍ਰੇਮ, ਸੰਤੁਲਨ ਅਤੇ ਸੁਰੱਖਿਆ ਦਾ ਪ੍ਰਤੀਕ ਹੈ, ਜਦੋਂ ਕਿ ਮੁੱਖ ਕਟੋਰੇ ਦਾ ਆਧਾਰ ਮਕਰਾਨਾ ਸੰਗਮਰਮਰ ਹੈ, ਜਿਸ 'ਚ ਰਾਜਸਥਾਨ ਦੀ ਰਵਾਇਤੀ ਪਚਿਨਕਾਰੀ ਸ਼ੈਲੀ 'ਚ ਅਰਧ ਕੀਮਤੀ ਰਤਨ ਜੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੱਦਾਖ ਦੀ ਚਾਂਗਥਾਂਗੀ ਬਕਰੀ ਦੇ ਮਹੀਨ ਉੱਨ ਨਾਲ ਬਮੀ ਪਸ਼ਮੀਨਾ ਸ਼ਾਲ ਹਲਕੀ, ਮੁਲਾਇਮ ਅਤੇ ਗਰਮ ਹੋਣ ਕਾਰਨ ਦੁਨੀਆ ਭਰ 'ਚ ਪਸੰਦ ਕੀਤੀ ਜਾਂਦੀ ਹੈ। ਕਸ਼ਮੀਰੀ ਕਾਰਗਿਰਾਂ ਵਲੋਂ ਹੱਥਾਂ ਨਾਲ ਬਣਾਈ ਗਈ ਇਹ ਸ਼ਾਲ ਸਦੀਆਂ ਪੁਰਾਣੀ ਪਰੰਸਪਰਾ ਨੂੰ ਸੁਰੱਖਿਅਤ ਰੱਖੇ ਹੋਏ ਹੈ। ਪਸ਼ਮੀਨਾ ਸ਼ਾਲ ਕਦੇ ਰਾਜਘਰਾਨਿਆਂ ਦੀ ਪਸੰਦ ਹੋਇਆ ਕਰ ਦੀ ਸੀ। ਇਸ਼ਿਬਾ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਸ਼ਾਲ 'ਆਈਵਰੀ' (ਪੀਲਾਪਣ ਲਏ ਹੋਏ ਸਫੈਦ ਰੰਗ) ਰੰਗ ਦੀ ਹੈ। ਇਸ 'ਚ ਗੁਲਾਬੀ ਅਤੇ ਲਾਲ ਰੰਗ ਦੇ ਫੁੱਲਾਂ ਦੇ ਡਿਜ਼ਾਈਨ ਹਨ, ਜੋ ਕਸ਼ਮੀਰੀ ਡਿਜ਼ਾਈਨ ਅਤੇ ਸ਼ਿਲਪ ਕੌਸ਼ਲ ਨੂੰ ਦਰਸਾਉਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖਿਆ ਖੇਤਰ 'ਚ ਵਿਦੇਸ਼ੀ ਸਪਲਾਈ 'ਤੇ ਨਿਰਭਰ ਨਹੀਂ ਕਰ ਸਕਦਾ ਭਾਰਤ : ਰਾਜਨਾਥ ਸਿੰਘ
NEXT STORY