ਇੰਟਰਨੈਸ਼ਨਲ ਡੈਸਕ- ਯੂਕ੍ਰੇਨੀ ਸਮੁੰਦਰੀ ਫੌਜ ਦਾ ਸਭ ਤੋਂ ਵੱਡਾ ਜਹਾਜ਼ ਸਿਮਫੇਰੋਪੋਲ ਵੀਰਵਾਰ ਨੂੰ ਰੂਸ ਦੇ ਸਮੁੰਦਰੀ ਡਰੋਨ ਹਮਲੇ ’ਚ ਡੁੱਬ ਗਿਆ। ਇਹ ਜਾਣਕਾਰੀ ਸਪੁਤਨਿਕ ਨਿਊਜ਼ ਏਜੰਸੀ ਨੇ ਰੂਸੀ ਰੱਖਿਆ ਮੰਤਰਾਲਾ ਦੇ ਹਵਾਲੇ ਨਾਲ ਦਿੱਤੀ ਹੈ।
ਇਹ ਜਹਾਜ਼ ਪਿਛਲੇ 10 ਸਾਲਾਂ ’ਚ ਯੂਕ੍ਰੇਨ ਦਾ ਸਭ ਤੋਂ ਵੱਡਾ ਜਹਾਜ਼ ਸੀ। ਇਹ ਲੈਗੂਨ ਕਲਾਸ ਜਹਾਜ਼ (ਤੱਟਵਰਤੀ ਇਲਾਕੇ ਦਾ ਜਹਾਜ਼) ਸੀ, ਜਿਸ ਨੂੰ ਜਾਸੂਸੀ ਲਈ ਬਣਾਇਆ ਗਿਆ ਸੀ। ਡਰੋਨ ਹਮਲਾ ਯੂਕ੍ਰੇਨ ਦੇ ਓਡੇਸਾ ਇਲਾਕੇ ’ਚ ਡੈਨਿਊਬ ਨਦੀ ਨੇੜੇ ਹੋਇਆ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਰੂਸ ਨੇ ਸਮੁੰਦਰੀ ਡਰੋਨ ਨਾਲ ਯੂਕ੍ਰੇਨ ਦੇ ਜਹਾਜ਼ ਨੂੰ ਤਬਾਹ ਕੀਤਾ ਹੈ। ਇਕ ਡਰੋਨ ਐਕਸਪਰਟ ਨੇ ਇਸ ਨੂੰ ਰੂਸ ਦੀ ਵੱਡੀ ਸਫਲਤਾ ਦੱਸਿਆ ਹੈ। ਯੂਕ੍ਰੇਨ ਨੇ ਵੀ ਜਹਾਜ਼ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਅਨੁਸਾਰ 2014 ਤੋਂ ਬਾਅਦ ਯੂਕ੍ਰੇਨ ਵੱਲੋਂ ਲਾਂਚ ਕੀਤਾ ਗਿਆ ਇਹ ਸਭ ਤੋਂ ਵੱਡਾ ਜਹਾਜ਼ ਸੀ।
ਯੂਕ੍ਰੇਨੀ ਸਮੁੰਦਰੀ ਫੌਜ ਅਨੁਸਾਰ ਇਸ ਹਮਲੇ ’ਚ ਇਕ ਚਾਲਕ ਦਲ ਦੇ ਮੈਂਬਰ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਬੁਲਾਰੇ ਨੇ ਕਿਹਾ ਕਿ ਹਮਲੇ ਤੋਂ ਬਾਅਦ ਸਥਿਤੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਹਾਜ਼ ਦੇ ਕੁਝ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ- ''ਜੇ ਕੋਈ 'ਭਿਆਨਕ ਤ੍ਰਾਸਦੀ' ਵਾਪਰਦੀ ਹੈ ਤਾਂ ਹਰ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ !'' ; ਜੇ.ਡੀ.ਵੈਂਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਜੇ ਕੋਈ 'ਭਿਆਨਕ ਤ੍ਰਾਸਦੀ' ਵਾਪਰਦੀ ਹੈ ਤਾਂ ਹਰ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ !'' ; ਜੇ.ਡੀ.ਵੈਂਸ
NEXT STORY