ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਬੀਤੇ ਦਿਨੀਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਰੰਗਮੰਚ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਸਥਾਨਕ ਗੀਤਕਾਰ ਆਤਮਾ ਹੇਅਰ, ਦਲਵੀਰ ਹਲਵਾਰਵੀ, ਪੁਸ਼ਪਿੰਦਰ ਤੂਰ, ਐਂਕਰ ਨਵੀਂ ਥਿੰਦ, ਤਜਿੰਦਰ ਭੰਗੂ ਸਮੇਤ ਕਈ ਕਲਮਕਾਰਾਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੀ ਸ਼ੁਰੂਆਤ ਵਿੱਚ ਸਰਬਜੀਤ ਸੋਹੀ ਅਤੇ ਮਨਜੀਤ ਬੋਪਾਰਾਏ ਨੇ ਇਪਸਾ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਉਪਰੰਤ ਸਵਰਨ ਸਿੰਘ ਭੰਗੂ ਨੇ ਸਰੋਤਿਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਰਥਪੂਰਨ ਅਤੇ ਸੇਧਮਈ ਕਿਹਾ।

ਪ੍ਰੋ. ਰਵਿੰਦਰਬੀਰ ਰਵੀ ਗਿੱਲ ਜੀ ਵੱਲੋਂ ਵਿਦੇਸ਼ਾਂ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਕਿਹਾ। ਲੇਖਕ ਯਸ਼ਪਾਲ ਗੁਲਾਟੀ ਨੇ ਇੱਕ ਮਿੰਨੀ ਕਹਾਣੀ ਨਾਲ ਹਾਜ਼ਰੀ ਲਵਾਈ। ਬਾਲ ਸਾਹਿਤਕਾਰ ਅਤੇ ਕੈਮਰਾਮੈਨ ਜਨਮੇਜਾ ਸਿੰਘ ਜੌਹਲ ਨੇ ਬਾਲ ਸਾਹਿਤ, ਭਾਸ਼ਾ ਪਾਸਾਰ ਲਈ ਹੋ ਰਹੇ ਯਤਨਾਂ ਅਤੇ ਪਿੰਕੀ ਹਰਬਲ ਗਾਰਡਨ ਦੇ ਪੌਦਿਆਂ ਬਾਰੇ ਜਾਣਕਾਰੀ ਦਿੱਤੀ।
ਇੰਗਲੈਂਡ ਤੋਂ ਆਏ ਲੇਖਕ ਕਿਰਪਾਲ ਸਿੰਘ ਪੂੰਨੀ ਨੇ ਇੰਗਲੈਂਡ ਦੀਆਂ ਸਾਹਿਤ ਸਭਾਵਾਂ ਅਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਦੇ ਸਿਖ਼ਰ ਅਤੇ ਪਤਨ ਬਾਰੇ ਦੱਸਿਆ। ਉਨ੍ਹਾਂ ਨੇ ਆਪਣੀਆਂ ਕੁਝ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਅੰਤ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਗੁਰਪ੍ਰੀਤ ਕੌਰ ਭੰਗੂ ਨੇ ਆਪਣੇ ਜੀਵਨ ਸਫ਼ਰ ਬਾਰੇ ਤਜਰਬੇ ਸਾਂਝੇ ਕਰਦਿਆਂ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।

ਉਨ੍ਹਾਂ ਨੇ ਆਪਣੇ ਫ਼ਿਲਮੀ ਜੀਵਨ ਅਤੇ ਥੀਏੇਟਰ ਸਰਗਰਮੀ ਲਈ ਮਰਹੂਮ ਨਾਟਕਕਾਰ ਭਾਈ ਗੁਰਸ਼ਰਨ ਸਿੰਘ ਨਮਨ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਨੇ ਇਸ ਲਾਇਬ੍ਰੇਰੀ ਨੂੰ ਮੁਕੱਦਸ ਸਥਾਨ ਵਰਗੀ ਜਗ੍ਹਾ ਦੱਸਿਆ। ਇਪਸਾ ਵੱਲੋਂ ਆਈਆਂ ਹੋਈਆਂ ਹਸਤੀਆਂ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਸੰਘਾ ਸਿਡਨੀ, ਬਲਦੇਵ ਸਿੰਘ, ਬਿਕਰਮਜੀਤ ਸਿੰਘ ਚੰਦੀ, ਹਰਭਜਨ ਲਾਲ, ਪਾਲ ਰਾਊਕੇ, ਗੁਰਜੀਤ ਉੱਪਲ, ਰਮੇਸ਼ ਜਲੋਟਾ, ਜਤਿੰਦਰ ਕੌਰ, ਗੁਰਜੀਤ ਉੱਪਲ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਇਪਸਾ ਦੇ ਸਪੋਕਸਮੈਨ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਸਟੇਸ਼ਨ 'ਤੇ ਚਲਾ 'ਤੀਆਂ ਗੋਲੀਆਂ, ਡਰਦੇ ਇਧਰ-ਉਧਰ ਭੱਜੇ ਲੋਕ
NEXT STORY