ਲੰਡਨ(ਰਾਜਵੀਰ ਸਮਰਾ)— ਖ਼ਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਗੁਰੂ ਨਾਨਕ ਦਰਬਾਰ ਗ੍ਰੇਵਸੈਂਡ ਵਲੋਂ ਵਿਸ਼ਾਲ ਨਗਰ ਕੀਰਤਨ 14 ਅਪ੍ਰੈਲ ਨੂੰ ਸਜਾਇਆ ਜਾਵੇਗਾ। ਜਦ ਕਿ 15 ਅਪ੍ਰੈਲ ਨੂੰ ਗੁਰੂ ਘਰ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ। ਗੁਰੂ ਘਰ ਦੇ ਪ੍ਰਬਧੰਕਾ ਨੇ ਸਿੱਖ ਸੰਗਤ ਨੂੰ ਹੁਮ-ਹੁੰਮਾ ਕੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਗਰ ਕੀਰਤਨ ਉਪਰੰਤ 14 ਅਪ੍ਰੈਲ ਨੂੰ ਗੁਰੂ ਘਰ ਦੇ ਮੈਦਾਨ ਵਿਚ ਵਿਸਾਖੀ ਧਾਰਮਿਕ ਮੇਲਾ ਲਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜਿਕ ਅਦਾਰਿਆਂ ਵਲੋਂ ਆਪੋ-ਆਪਣੇ ਸਟਾਲ ਲਾਏ ਜਾਣਗੇ। ਨਗਰ ਕੀਰਤਨ ਗੁਰੂ ਨਾਨਕ ਦਰਬਾਰ ਇੰਗਲੈਂਡ ਦੇ ਟਾਊਨ ਗ੍ਰੇਵਸੈਂਡ ਤੋਂ ਸਵੇਰੇ 11.30 ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ 14.30 ਵਜੇ ਗੁਰਦੁਆਰਾ ਸਾਹਿਬ ਪੁੱਜੇਗਾ। ਇਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ।
ਪਹਾੜ 'ਤੇ ਹਾਦਸਾਗ੍ਰਸਤ ਹੋਇਆ ਜੰਗੀ ਜਹਾਜ਼ : ਦੱਖਣੀ ਕੋਰੀਆਈ ਫੌਜ
NEXT STORY