ਗੈਜੇਟ ਡੈਸਕ- ਗੂਗਲ ਨੇ ਵੀਰਵਾਰ ਨੂੰ ਆਪਣੇ 'ਗੂਗਲ ਫਾਰ ਇੰਡੀਆ' ਈਵੈਂਟ 'ਚ ਇਕ ਵੱਡਾ ਐਲਾਨ ਕੀਤਾ ਹੈ ਜੋ ਕਿ ਦੇਸ਼ ਦੇ ਕਰੋੜਾਂ ਯੂਜ਼ਰਜ਼ ਲਈ ਬੜੇ ਕੰਮ ਦਾ ਹੈ। ਗੂਗਲ ਨੇ ਕਿਹਾ ਹੈ ਕਿ ਹੁਣ ਗੂਗਲ ਪੇਅ ਯੂਜ਼ਰਜ਼ ਸਿਰਫ ਇਕ ਕਲਿੱਕ 'ਚ ਘਰ ਬੈਠੇ 5 ਤੋਂ 50 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹਨ। ਇਸ ਲਈ ਗੂਗਲ ਨੇ ਆਦਿਤਿਆ ਬਿਰਲਾ ਫਾਇਨਾਂਸ ਲਿਮਟਿਡ (ABFL) ਨਾਲ ਸਾਂਝੇਦਾਰੀ ਕੀਤੀ ਹੈ।
ਗੂਗਲ ਨੇ ਆਪਣੇ ਈਵੈਂਟ 'ਚ ਕਿਹਾ ਕਿ ਗੂਗਲ ਪੇਅ 'ਤੇ ਲੋਨ ਦੀ ਸਹੂਲਤ ਜਲਦੀ ਹੀ ਮਿਲ ਜਾਵੇਗੀ। ਇਸ ਤੋਂ ਇਲਾਵਾ ਗੂਗਲ ਨੇ ਦੱਸਿਆ ਕਿ ਤਿੰਨ ਕਰੋੜ ਤੋਂ ਜ਼ਿਆਦਾ ਲੋਕ ਗੂਗਲ ਪੇਅ ਐਪ ਰਾਹੀਂ ਆਪਣਾ ਸਿਬਲ ਸਟੋਰ ਚੈਕ ਕਰਦੇ ਹਨ।
ਗੂਗਲ ਨੇ ਗੂਗਲ ਪੇਅ ਐਪ 'ਤੇ ਗੋਲਡ ਲੋਨ ਸਕੀਮ ਵੀ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਤੁਸੀਂ ਬਿਨਾਂ ਸਿਵਲ ਰਿਪੋਰਟ ਅਤੇ ਬਾਕੀ ਦਸਤਾਵੇਜ਼ ਦੇ 50 ਲੱਖ ਰੁਪਏ ਤਕ ਦਾ ਗੋਲਡ ਲੋਨ ਘਰ ਬੈਠੇ ਆਨਲਾਈਨ ਹਾਸਿਲ ਕਰ ਸਕਦੇ ਹੋ। ਇਸ ਲਈ ਗੂਗਲ ਨੇ ਨੁਥੂਟ ਫਾਇਨਾਂਸ ਨਾਲ ਸਾਂਝੇਦਾਰੀ ਕੀਤੀ ਹੈ।
ਦੱਸ ਦੇਈਏ ਕਿ ਭਾਰਤ 'ਚ ਗੂਗਲ ਪੇਅ ਦੇ ਲਗਭਗ 200 ਮਿਲੀਅਨ ਐਕਟਿਵ ਗਾਹਕ ਹਨ ਜੋ ਲੋਕਪ੍ਰਸਿੱਧ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਐਪ ਲਗਭਗ 7.5 ਲੱਖ ਕਰੋੜ ਰੁਪਏ ਦੇ 5.6 ਬਿਲੀਅਨ ਮਾਸਿਕ ਲੈਣ-ਦੇਣ ਦੀ ਸਹੂਲਤ ਦਿੰਦਾ ਹੈ। ਇਸ ਤੋਂ ਇਲਾਵਾ ਗੂਗਲ ਪੇਅ ਦੀ ਪਹੁੰਚ ਦੇਸ਼ ਦੇ 13,500ਤੋਂ ਜ਼ਿਆਦਾ ਪਿਨ ਕੋਡ ਤਕ ਹੈ ਯਾਨੀ ਦੇਸ਼ ਦੇ 70 ਫੀਸਦੀ ਹਿੱਸੇ 'ਚ ਗੂਗਲ ਪੇਅ ਇਸਤੇਮਾਲ ਹੋ ਰਿਹਾ ਹੈ।
ਮੈਟਾ ਦੇ Threads 'ਚ ਆਇਆ X ਦਾ ਸਭ ਤੋਂ ਪ੍ਰਸਿੱਧ ਫੀਚਰ, ਹੁਣ ਆਏਗਾ ਅਸਲੀ ਮਜਾ
NEXT STORY