ਇੰਟਰਨੈਸ਼ਨਲ ਡੈਸਕ : ਮੱਧ ਅਫਰੀਕੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ 'ਚ ਕਿਵੂ ਝੀਲ 'ਚ ਵੀਰਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 50 ਲੋਕਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਿਸ਼ਤੀ 'ਤੇ ਕਿੰਨੇ ਲੋਕ ਸਵਾਰ ਸਨ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਚਾਅ ਸੇਵਾਵਾਂ ਨੂੰ ਪਾਣੀ ਵਿੱਚੋਂ ਘੱਟੋ-ਘੱਟ 50 ਲਾਸ਼ਾਂ ਨੂੰ ਬਾਹਰ ਕੱਢਦੇ ਦੇਖਿਆ। ਉਨ੍ਹਾਂ ਕਿਹਾ ਕਿ 10 ਲੋਕਾਂ ਨੂੰ ਬਚਾਇਆ ਗਿਆ ਅਤੇ ਸਥਾਨਕ ਹਸਪਤਾਲ ਲਿਜਾਇਆ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਕਿਸ਼ਤੀ ਵਿੱਚ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਕਿਸ਼ਤੀ ਕਿਟੂਕੂ ਬੰਦਰਗਾਹ ਤੋਂ ਕੁਝ ਮੀਟਰ ਦੂਰ ਕੰਢੇ 'ਤੇ ਪਹੁੰਚ ਰਹੀ ਸੀ। ਹਾਲ ਹੀ ਵਿੱਚ ਰਾਜਧਾਨੀ ਦੇ ਨੇੜੇ ਇੱਕ ਕਿਸ਼ਤੀ ਡੁੱਬਣ ਨਾਲ 80 ਯਾਤਰੀਆਂ ਦੀ ਜਾਨ ਚਲੀ ਗਈ ਸੀ।
ਜਹਾਜ਼ ਦੇ ਵਿੰਗ 'ਚ ਧਮਾਕਾ ਹੋਣ ਕਾਰਨ ਲੱਗੀ ਭਿਆਨਕ ਅੱਗ, 184 ਯਾਤਰੀਆਂ ਵਿਚਾਲੇ ਪਿਆ ਚੀਕ ਚਿਹਾੜਾ
NEXT STORY