ਹੈਮਿਲਟਨ— ਕੈਨੇਡਾ ਦੇ ਸ਼ਹਿਰ ਹੈਮਿਲਟਨ 'ਚ ਪੰਜਾਬੀ ਨੌਜਵਾਨ ਬੀਤੀ 20 ਮਾਰਚ ਤੋਂ ਲਾਪਤਾ ਹੈ। ਹੈਮਿਲਟਨ ਪੁਲਸ ਨੇ ਨੌਜਵਾਨ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਸ ਮੁਤਾਬਕ ਨੌਜਵਾਨ ਦਾ ਨਾਂ ਗੁਰਵਿੰਦਰ ਛੀਨਾ ਹੈ। ਪੁਲਸ ਨੇ ਕਿਹਾ ਕਿ ਗੁਰਵਿੰਦਰ ਛੀਨਾ ਹੈਮਿਲਟਨ ਸਥਿਤ ਘਰ ਤੋਂ ਲਾਪਤਾ ਹੋ ਗਿਆ ਅਤੇ ਉਸ ਦੀ ਲਾਪਤਾ ਹੋਣ ਦੀ ਰਿਪੋਰਟ 20 ਮਾਰਚ ਨੂੰ ਕਰਵਾਈ ਗਈ ਸੀ।
ਗੁਰਵਿੰਦਰ ਦੇ ਲਾਪਤਾ ਹੋਣ ਕਾਰਨ ਉਸ ਦੇ ਮਾਪੇ ਪਰੇਸ਼ਾਨ ਹਨ। ਪੁਲਸ ਵਲੋਂ ਗੁਰਵਿੰਦਰ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਬਾਰੇ ਕੋਈ ਵੀ ਜਾਣਕਾਰੀ ਹੱਥ ਨਹੀਂ ਲੱਗੀ ਹੈ। ਹੈਮਿਲਟਨ ਪੁਲਸ ਵਲੋਂ ਉਸ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ 6 ਫੁੱਟ ਲੰਬਾ ਅਤੇ ਪਤਲਾ ਹੈ। ਉਸ ਦੇ ਵਾਲਾਂ ਦਾ ਰੰਗ ਕਾਲਾ ਹੈ। ਓਧਰ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਨੂੰ 18 ਮਾਰਚ ਨੂੰ ਨਿਆਗਰਾ ਫਾਲਸ 'ਚ ਤਕੜਸਾਰ 3.00 ਵਜੇ ਦੇ ਕਰੀਬ ਦੇਖਿਆ ਗਿਆ ਸੀ। ਨਿਆਗਰਾ ਖੇਤਰੀ ਪੁਲਸ ਗੁਰਵਿੰਦਰ ਦੀ ਭਾਲ 'ਚ ਮਦਦ ਕਰ ਰਹੀ ਹੈ। ਹੈਮਿਲਟਨ ਪੁਲਸ ਨੇ ਗੁਰਵਿੰਦਰ ਦੀ ਭਾਲ ਲਈ ਜਨਤਕ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰਨ।
ਅਮਰੀਕਾ ਪੜ੍ਹਨ ਦੇ ਇਛੁੱਕ ਵਿਦਿਆਰਥੀ ਦਲਾਲਾਂ ਦੇ ਚੰਗੁਲ ਤੋਂ ਦੂਰ ਰਹਿਣ: ਅਮਰੀਕੀ ਦੂਤਘਰ
NEXT STORY