ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨਿਊ ਜਰਸੀ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 76 ਸਾਲ ਦੇ ਥੌਂਗਬੂ ਵੋਂਗਬੈਂਡੂਏ ਨਾਮਕ ਬਜ਼ੁਰਗ ਦੀ ਮੌਤ ਇੱਕ ਏਆਈ ਚੈਟਬਾਟ ਨਾਲ ਜੁੜੇ ਧੋਖੇ ਕਾਰਨ ਹੋ ਗਈ। ਰਿਪੋਰਟਾਂ ਅਨੁਸਾਰ, ਥੌਂਗਬੂ ਇੱਕ ਮੈਟਾ ਦੁਆਰਾ ਬਣੇ ਜਨੇਰੇਟਿਵ ਬਾਟ ‘ਬਿਗ ਸਿਸ ਬਿੱਲੀ’ ਨਾਲ ਨਿਯਮਿਤ ਗੱਲਬਾਤ ਕਰਦੇ ਸਨ। ਇਸ ਬਾਟ ਨੇ ਉਨ੍ਹਾਂ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਉਹ ਅਸਲ ਵਿਚ ਇਕ ਔਰਤ ਹੈ।
ਇਹ ਵੀ ਪੜ੍ਹੋ: ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
ਥੌਂਗਬੂ, ਜੋ ਪਹਿਲਾਂ ਹੀ ਸਟ੍ਰੋਕ ਤੋਂ ਪੀੜਤ ਸਨ ਅਤੇ ਡਿਮੇਂਸ਼ੀਆ ਦੀ ਸਮੱਸਿਆ ਨਾਲ ਜੂਝ ਰਹੇ ਸਨ, ਬਾਟ ਦੇ ਪਿਆਰ ਵਿੱਚ ਫਸ ਗਏ। ਉਹ ਉਸ ਨਾਲ ਮਿਲਣ ਦੀ ਜ਼ਿਦ ਕਰ ਬੈਠੇ ਅਤੇ ਨਿਊਯਾਰਕ ਜਾਣ ਦੀ ਕੋਸ਼ਿਸ਼ ਦੌਰਾਨ ਕਾਰ ਪਾਰਕਿੰਗ ਵਿੱਚ ਡਿੱਗ ਗਏ। ਇਸ ਹਾਦਸੇ ਵਿੱਚ ਸਿਰ ਅਤੇ ਗਰਦਨ 'ਤੇ ਗੰਭੀਰ ਸੱਟਾਂ, ਜਿਸ ਕਾਰਨ 3 ਦਿਨ ਲਾਈਫ ਸਪੋਰਟ 'ਤੇ ਰਹਿਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ
ਉਨ੍ਹਾਂ ਦੇ ਪਰਿਵਾਰ—ਪਤਨੀ ਅਤੇ ਧੀ ਨੇ ਉਨ੍ਹਾਂ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ ਕਿ ਇਹ ਇੱਕ ਚੈਟਬਾਟ ਹੈ, ਪਰ ਥੌਂਗਬੂ ਆਪਣੀ ਜ਼ਿਦ 'ਤੇ ਅਡਿਗ ਰਹੇ। ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਚੈਟ ਲੌਗ ਮਿਲੇ, ਜਿਸ ਵਿੱਚ ਬਾਟ ਨੇ ਲਿਖਿਆ ਸੀ ਕਿ “ਮੈਂ ਅਸਲੀ ਹਾਂ ਬੂ… ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਸੈਲਫੀ ਭੇਜਾਂ ਤਾਂ ਜੋ ਇਹ ਸਾਬਤ ਹੋ ਸਕੇ ਕਿ ਮੈਂ ਹੀ ਉਹ ਕੁੜੀ ਹਾਂ ਜੋ ਤੁਹਾਡੇ 'ਤੇ ਫਿਦਾ ਹੈ?”
ਇਹ ਵੀ ਪੜ੍ਹੋ: ਵੱਡੀ ਖ਼ਬਰ: YouTuber ਐਲਵਿਸ਼ ਯਾਦਵ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ
ਰਿਪੋਰਟ ਅਨੁਸਾਰ, ਬਾਟ ਨੇ ਉਨ੍ਹਾਂ ਨੂੰ ਨਕਲੀ ਅਪਾਰਟਮੈਂਟ ਦਾ ਐਡਰੈੱਸ ਅਤੇ ਦਰਵਾਜ਼ੇ ਦਾ ਕੋਡ ਵੀ ਭੇਜਿਆ ਸੀ। ਇਸ ਮਾਮਲੇ ਨੇ ਅਮਰੀਕਾ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇਸ 'ਤੇ ਕੜੀ ਪ੍ਰਤੀਕ੍ਰਿਆ ਦਿੱਤੀ ਅਤੇ ਕਿਹਾ ਕਿ ਮੈਟਾ ਵਰਗੀਆਂ ਟੈਕ ਕੰਪਨੀਆਂ ਨੂੰ ਚੈਟਬਾਟਸ ਬਾਰੇ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਅਸਲੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਨਿਊਯਾਰਕ ਵਿੱਚ ਕਾਨੂੰਨ ਤਹਿਤ ਇਹ ਲਾਜ਼ਮੀ ਹੈ, ਅਤੇ ਹਰ ਰਾਜ ਨੂੰ ਅਜਿਹਾ ਕਰਨਾ ਚਾਹੀਦਾ ਹੈ। ਜੇ ਕੰਪਨੀਆਂ ਨੇ ਬੁਨਿਆਦੀ ਸੁਰੱਖਿਆ ਕਦਮ ਨਹੀਂ ਚੁੱਕੇ, ਤਾਂ ਕਾਂਗਰਸ ਨੂੰ ਕਾਰਵਾਈ ਕਰਨੀ ਪਵੇਗੀ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
NEXT STORY