ਵਾਸ਼ਿੰਗਟਨ– ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 7 ਮਹੀਨਿਆਂ ਦੇ ਬੱਚੇ ਦੇ ਕਤਲ ਦੇ ਸ਼ੱਕ ’ਚ ਉਸ ਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵਿਭਾਗ ਨੇ ਦੱਸਿਆ ਕਿ ਮਾਤਾ-ਪਿਤਾ ਨੇ ਬੱਚੇ ਦੇ ਅਗਵਾ ਹੋਣ ਦੀ ਕਹਾਣੀ ਬਣਾਈ ਸੀ, ਜੋ ਸੱਚ ਨਹੀਂ ਸੀ। ਬੱਚੇ ਦੀ ਲਾਸ਼ ਲੱਭੀ ਜਾ ਰਹੀ ਹੈ।
ਬੱਚੇ ਦੀ ਮਾਂ ਰੇਬੇਕਾ ਹਾਰੋ ਨੇ 15 ਅਗਸਤ ਨੂੰ ਪੁਲਸ ਨੂੰ ਦੱਸਿਆ ਸੀ ਕਿ ਉਹ ਇਕ ਸਟੋਰ ਦੇ ਬਾਹਰ ਆਪਣੇ ਬੇਟੇ ਇਮੈਨੁਅਲ ਦਾ ਡਾਈਪਰ ਬਦਲ ਰਹੀ ਸੀ ਕਿ ਕਿਸੇ ਨੇ ਉਨ੍ਹਾਂ ਉੱਪਰ ਹਮਲਾ ਕੀਤਾ ਅਤੇ ਉਹ ਬੇਹੋਸ਼ ਹੋ ਗਈ। ਜਦੋਂ ਉਹ ਹੋਸ਼ ਵਿਚ ਆਈ ਤਾਂ ਉਨ੍ਹਾਂ ਦਾ ਬੇਟਾ ਗਾਇਬ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦਾ ਪਾਕਿਸਤਾਨ ਨੂੰ ਵੱਡਾ ਝਟਕਾ ! ਜਾਰੀ ਕਰ'ਤਾ NOTAM
ਜਾਂਚਕਰਤਾਵਾਂ ਨੇ ਰੇਬੇਕਾ ਦੀ ਕਹਾਣੀ ਵਿਚ ਕਈ ਖਾਮੀਆਂ ਵੇਖੀਆਂ। ਜਦੋਂ ਸਵਾਲ ਕੀਤੇ ਗਏ ਤਾਂ ਰੇਬੇਕਾ ਨੇ ਪੁਲਸ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਰੇਬੇਕਾ ਤੇ ਉਸ ਦੇ ਪਤੀ ਜੇਕ ਹਾਰੋ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਬੱਚੇ ਦੀ ਹੱਤਿਆ ਕਿਸ ਕਾਰਨ ਕੀਤੀ ਗਈ।
ਜੇਕ ਹਾਰੋ ਨੇ ਪਹਿਲਾਂ ਇਕ ਟੀ.ਵੀ. ਚੈਨਲ ਨੂੰ ਕਿਹਾ ਸੀ ਕਿ ਜੋ ਵੀ ਉਸ ਦੇ ਬੇਟੇ ਨੂੰ ਲੈ ਕੇ ਗਿਆ ਹੈ, ਕਿਰਪਾ ਕਰ ਕੇ ਉਸ ਨੂੰ ਵਾਪਸ ਕਰ ਦੇਵੇ, ਅਸੀਂ ਬਸ ਉਸ ਨੂੰ ਵਾਪਸ ਹਾਸਲ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋੋ- 'ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਸੋਸ਼ਲ ਮੀਡੀਆ ਤੋਂ ਦੂਰ ਰਹਿਣ ਭਾਰਤੀ ਵਿਦਿਆਰਥੀ...!' ਧੜਾਧੜ ਰੱਦ ਹੋ ਰਹੇ US Visas ਵਿਚਾਲੇ ਮਾਹਿਰਾਂ ਦੀ ਸਲਾਹ
NEXT STORY