ਇਸਤਾਂਬੁਲ (ਬਿਊਰੋ) :ਤੁਰਕੀ ਦੇ ਇਸਤਾਂਬੁਲ ਸਥਿਤ ਹਾਗੀਆ ਸੋਫੀਆ ਮਸਜਿਦ ਵਿਚ 87 ਸਾਲ ਬਾਅਦ ਪਹਿਲੀ ਵਾਰ ਈਦ 'ਤੇ ਨਮਾਜ਼ ਪੜ੍ਹੀ ਗਈ। ਵੀਰਵਾਰ ਨੂੰ ਕਰੀਬ 5000 ਲੋਕ ਮਸਜਿਦ ਪਹੁੰਚੇ ਅਤੇ ਇਕੱਠਿਆਂ ਇਬਾਦਤ ਕੀਤੀ। ਇਸ ਦੌਰਾਨ ਲੋਕਾਂ ਨੇ ਕੋਵਿਡ-19 ਦੇ ਨਿਯਮਾਂ ਦੀ ਵੀ ਪਾਲਣਾ ਕੀਤੀ। ਰਿਪੋਰਟ ਮੁਤਾਬਕ 1500 ਸਾਲ ਪੁਰਾਣੀ ਇਹ ਇਮਾਰਤ ਯੂਨੇਸਕੋ ਦੀ ਵਿਸ਼ਵ ਵਿਰਾਸਤ ਵਿਚ ਸ਼ਾਮਲ ਹੈ।

ਪੜ੍ਹੋ ਇਹ ਅਹਿਮ ਖਬਰ - ਨੌਜਵਾਨਾਂ ਲਈ ਮੌਕਾ, ਕੋਰੋਨਾ ਵੈਕਸੀਨ ਲਗਵਾਓ ਅਤੇ ਜਿੱਤੋ 7.35 ਕਰੋੜ ਦਾ ਲਾਟਰੀ ਜੈਕਪਾਟ
ਇਹ ਇਮਾਰਤ ਸਦੀਆਂ ਵਿਚ ਵਿਵਾਦਾਂ ਵਿਚ ਰਹੀ ਹੈ। ਸਭ ਤੋਂ ਪਹਿਲਾਂ ਇਹ ਇਮਾਰਤ 900 ਸਾਲ ਤੱਕ ਚਰਚ ਰਹੀ। ਫਿਰ ਇਸ ਨੂੰ ਮਸਜਿਦ ਵਿਚ ਬਦਲ ਦਿੱਤਾ ਗਿਆ ਜੋ ਕਰੀਬ 500 ਸਾਲ ਤੱਕ ਰਹੀ। ਫਿਰ 1934 ਵਿਚ ਇਸ ਨੂੰ ਇਕ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਪਰ ਪਿਛਲੇ ਸਾਲ ਵਿਵਾਦ ਵਧਣ 'ਤੇ ਮਾਮਲਾ ਕੋਰਟ ਵਿਚ ਗਿਆ, ਜਿੱਥੇ ਉਸ ਨੂੰ ਕਰੀਬ 86 ਸਾਲ ਬਾਅਦ ਮਸਜਿਦ ਬਣਾ ਦਿੱਤਾ ਗਿਆ। ਇਸ ਦੌਰਾਨ ਕੋਰਟ ਨੇ ਸਾਫ ਕਰ ਦਿੱਤਾ ਕਿ ਹੁਣ ਇਹ ਇਮਾਰਤ ਮਸਜਿਦ ਹੀ ਰਹੇਗੀ।

ਪੜ੍ਹੋ ਇਹ ਅਹਿਮ ਖਬਰ- ਯੂਕੇ: ਬ੍ਰਿਟਿਸ਼ ਏਅਰਵੇਜ਼ ਹੋਵੇਗੀ ਨਵੇਂ ਕੋਵਿਡ ਟੈਸਟ ਨੂੰ ਪੇਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ
ਯੂਕੇ: ਬ੍ਰਿਟਿਸ਼ ਏਅਰਵੇਜ਼ ਹੋਵੇਗੀ ਨਵੇਂ ਕੋਵਿਡ ਟੈਸਟ ਨੂੰ ਪੇਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਅਰਲਾਈਨ
NEXT STORY