ਵਾਸ਼ਿੰਗਟਨ (ਭਾਸ਼ਾ)– ਅਮਰੀਕਾ ’ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਦੀ ਦੌੜ ’ਚ ਭਾਰਤੀ ਮੂਲ ਦੀ ਨਿੱਕੀ ਹੇਲੀ ਤੇ ਵਿਵੇਕ ਰਾਮਾਸਵਾਮੀ ਇਕ-ਦੂਜੇ ਨੂੰ ਸਖ਼ਤ ਚੁਣੌਤੀ ਦੇ ਰਹੇ ਹਨ।
ਦੋਵਾਂ ਨੇਤਾਵਾਂ ਵਿਚਾਲੇ ਤਣਾਅ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਸੀ, ਜਦੋਂ ਉਹ ਆਖਰੀ ਵਾਰ ਬਹਿਸ ਦੇ ਮੰਚ ’ਤੇ ਆਹਮੋ-ਸਾਹਮਣੇ ਸਨ।
ਇਹ ਖ਼ਬਰ ਵੀ ਪੜ੍ਹੋ : ਖਾਲਿਸਤਾਨੀ ਵੱਖਵਾਦੀ ਪੰਨੂ ਦਾ ਐਲਾਨ, ਕਿਹਾ-ਅਮਰੀਕਾ 'ਚ 28 ਜਨਵਰੀ ਨੂੰ ਹੋਵੇਗਾ ਅਗਲੀ ਰਾਏਸ਼ੁਮਾਰੀ
ਬਹਿਸ ਦੌਰਾਨ ਹੇਲੀ ਨੇ ਰਾਮਾਸਵਾਮੀ ਨੂੰ ਕਿਹਾ ਕਿ ਹਰ ਵਾਰ ਜਦੋਂ ਮੈਂ ਤੁਹਾਨੂੰ ਸੁਣਦੀ ਹਾਂ ਤਾਂ ਤੁਹਾਡੀਆਂ ਗੱਲਾਂ ’ਚੋਂ ਥੋੜ੍ਹੀ ਬੇਵਕੂਫੀ ਝਲਕਦੀ ਹੈ। ਇਸ ’ਤੇ ਰਾਮਾਸਵਾਮੀ ਨੇ ਕਿਹਾ ਕਿ ਜੇ ਅਸੀਂ ਇਥੇ ਬੈਠ ਕੇ ਨਿੱਜੀ ਟਿੱਪਣੀਆਂ ਨਾ ਕਰੀਏ ਤਾਂ ਰਿਪਬਲਿਕਨ ਪਾਰਟੀ ’ਚ ਸਾਡੀ ਬਿਹਤਰ ਸੇਵਾ ਹੋਵੇਗੀ।
ਬੁੱਧਵਾਰ ਨੂੰ ਦੋਵੇਂ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਤੀਜੀ ਬਹਿਸ ਲਈ ਫਿਰ ਤੋਂ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਖਾਲਿਸਤਾਨੀ ਵੱਖਵਾਦੀ ਪੰਨੂ ਦਾ ਐਲਾਨ, ਕਿਹਾ-ਅਮਰੀਕਾ 'ਚ 28 ਜਨਵਰੀ ਨੂੰ ਹੋਵੇਗਾ ਅਗਲੀ ਰਾਏਸ਼ੁਮਾਰੀ
NEXT STORY