ਇੰਟਰਨੈਸ਼ਨਲ ਡੈਸਕ- ਗਲੋਬਲ ਮਹਾਮਾਰੀ ਕੋਵਿਡ-19 ਦੀ ਉਤਪਤੀ ਅਤੇ ਸ਼ੁਰੂਆਤੀ ਸਰੋਤਾਂ ਨੂੰ ਲੈ ਕੇ ਅਮਰੀਕੀ ਮੀਡੀਆ 'ਚ ਚੀਨ ਖ਼ਿਲਾਫ਼ ਰੋਸ ਵਧਦਾ ਜਾ ਰਿਹਾ ਹੈ। ਅਮਰੀਕੀ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਕੋਵਿਡ-19 ਦੀ ਉਤਪੱਤੀ ਦੇ ਮੁੱਦੇ 'ਤੇ ਚੀਨ ਨੂੰ ਆਪਣੀ ਜਵਾਬਦੇਹੀ ਤੋਂ ਭੱਜਣ ਜਾਂ ਚੁੱਪੀ ਧਾਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।
ਰਿਪੋਰਟਾਂ ਅਨੁਸਾਰ ਦੁਨੀਆ ਦੇ ਕਈ ਦੇਸ਼ਾਂ 'ਚ ਚੱਲ ਰਹੇ ਅੰਦਰੂਨੀ ਰਾਜਨੀਤਿਕ ਵਿਵਾਦਾਂ ਅਤੇ ਜੰਗਾਂ ਕਾਰਨ ਕੋਵਿਡ-19 ਦੀ ਉਤਪੱਤੀ ਦਾ ਅਸਲ ਮੁੱਦਾ ਪਿੱਛੇ ਛੁੱਟ ਗਿਆ ਹੈ। ਇਸ ਦਾ ਫਾਇਦਾ ਚੁੱਕ ਕੇ ਚੀਨ ਮਹਾਮਾਰੀ ਦੀ ਸ਼ੁਰੂਆਤ ਨਾਲ ਜੁੜੇ ਅਹਿਮ ਤੱਥਾਂ ਅਤੇ ਅੰਕੜਿਆਂ ਨੂੰ ਲੁਕਾਉਣ ਵਿੱਚ ਕਾਮਯਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ- ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ ਸੰਬੋਧਨ
ਅਮਰੀਕੀ ਮੀਡੀਆ ਦਾ ਦੋਸ਼ ਹੈ ਕਿ ਚੀਨ ਸਰਕਾਰ ਵੁਹਾਨ ਲੈਬ ਤੋਂ ਵਾਇਰਸ ਲੀਕ ਹੋਣ ਜਾਂ ਇਸ ਦੀ ਉਤਪੱਤੀ ਬਾਰੇ ਕੋਈ ਵੀ ਠੋਸ ਜਾਣਕਾਰੀ ਸਾਂਝੀ ਕਰਨ ਤੋਂ ਲਗਾਤਾਰ ਇਨਕਾਰ ਕਰ ਰਹੀ ਹੈ। ਚੀਨ ਦਾ ਇਹ ਰਵੱਈਆ ਅਮਰੀਕੀ ਸੰਵਿਧਾਨ ਦੀ 'ਫ਼ਿਫ਼ਥ ਅਮੈਂਡਮੈਂਟ', ਜਿਸ 'ਚ ਦੋਸ਼ੀ ਨੂੰ ਚੁੱਪ ਰਹਿਣ ਦਾ ਅਧਿਕਾਰ ਮਿਲਦਾ ਹੈ, ਵਾਂਗ ਹੈ, ਜਿੱਥੇ ਉਹ ਸੱਚਾਈ ਸਾਹਮਣੇ ਲਿਆਉਣ ਦੀ ਬਜਾਏ ਪੂਰੀ ਤਰ੍ਹਾਂ ਚੁੱਪੀ ਧਾਰੀ ਬੈਠਾ ਹੈ।
ਰਿਪੋਰਟਾਂ 'ਚ ਜ਼ੋਰ ਦਿੱਤਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਮਹਾਮਾਰੀਆਂ ਨੂੰ ਰੋਕਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਚੀਨ 'ਤੇ ਅੰਤਰਰਾਸ਼ਟਰੀ ਦਬਾਅ ਬਣਾਇਆ ਜਾਵੇ। ਵਿਸ਼ਵ ਭਾਈਚਾਰੇ ਨੂੰ ਚੀਨ ਦੀਆਂ ਨੀਤੀਆਂ ਅੱਗੇ ਝੁਕਣ ਦੀ ਬਜਾਏ ਉਸ ਨੂੰ ਵਾਇਰਸ ਦੇ ਅਸਲ ਸਰੋਤ ਬਾਰੇ ਪੂਰੀ ਸੱਚਾਈ ਬਿਆਨ ਕਰਨ ਲਈ ਮਜਬੂਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਮਾਰੇ ਗਏ 58 ਫ਼ੌਜੀ ! ਹੂਤੀਆਂ ਨੇ ਸਾਊਦੀ ਤੇ ਯਮਨ 'ਚ ਵਰ੍ਹਾਇਆ ਮਿਜ਼ਾਈਲਾਂ ਦਾ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ
NEXT STORY