ਸੰਯੁਕਤ ਰਾਸ਼ਟਰ – ਉੱਤਰੀ ਕੋਰੀਆ ’ਚ ਸੰਯੁਕਤ ਰਾਸ਼ਟਰ ਦੇ ਇਕ ਨਿਰਪੱਖ ਜਾਂਚਕਰਤਾ ਨੇ ਬੁੱਧਵਾਰ ਕਿਹਾ ਕਿ ਉੱਤਰੀ ਕੋਰੀਆ ਵਿਚ ਖਰਾਬ ਅਸੁਰੱਖਿਆ ਚਿੰਤਾਜਨਕ ਪੱਧਰ ’ਤੇ ਹੈ ਅਤੇ ਉਥੋਂ ਦੀ ਅੱਧੀ ਆਬਾਦੀ ਭਾਵ ਇਕ ਕਰੋੜ 10 ਲੱਖ ਤੋਂ ਵੱਧ ਲੋਕ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ ਹਨ। ਮਨੁੱਖੀ ਅਧਿਕਾਰਾਂ ਬਾਰੇ ਯੂ. ਐੱਨ. ਦੇ ਆਜ਼ਾਦ ਜਾਂਚਕਰਤਾ ਟੋਮਸ ਨੇ ਕਿਹਾ ਕਿ ਇਕ ਅੰਦਾਜ਼ੇ ਮੁਤਾਬਕ ਇਕ ਲੱਖ 40 ਹਜ਼ਾਰ ਬੱਚਿਆਂ ਦੀ ਹਾਲਤ ਬਹੁਤ ਮਾੜੀ ਹੈ। ਇਨ੍ਹਾਂ ਵਿਚੋਂ 30 ਹਜ਼ਾਰ ਬੱਚੇ ਜ਼ਿੰਦਗੀ ਤੇ ਮੌਤ ਨਾਲ ਸੰਘਰਸ਼ ਕਰ ਰਹੇ ਹਨ। ਸਭ ਨੂੰ ਭੋਜਨ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ ਪਰ ਉੱਤਰੀ ਕੋਰੀਆ ਵਿਚ ਇੰਝ ਨਹੀਂ ਹੈ। ਦੇਸ਼ ਵਿਚ ਵਧੇਰੇ ਜ਼ਮੀਨ ਦੇ ਗੈਰ-ਉਪਜਾਊ ਹੋਣ, ਕੁਦਰਤੀ ਆਫਤਾਂ ਅਤੇ ਵੱਖ-ਵੱਖ ਪਾਬੰਦੀਆਂ ਕਾਰਣ ਹਾਲਾਤ ਖਰਾਬ ਹਨ।
ਅਮਰੀਕੀ ਡਿਪਲੋਮੇਟ ਦੀ ਗਵਾਹੀ ਕਾਰਣ ਟਰੰਪ ਵਿਰੁੱਧ ਮਹਾਦੋਸ਼ ਦੇ ਮਾਮਲੇ ਨੂੰ ਮਿਲੀ ਤਾਕਤ
NEXT STORY