ਗਾਜ਼ਾ (ਏਜੰਸੀਆਂ) : ਇਜ਼ਰਾਈਲ-ਹਮਾਸ ਜੰਗ ਦੇ 100 ਦਿਨ ਪੂਰੇ ਹੋਣ 'ਤੇ ਹਮਾਸ ਨੇ 3 ਬੰਧਕਾਂ ਦੀ ਇਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ’ਚ ਬੰਧਕਾਂ ਨੇ ਇਜ਼ਰਾਈਲ ਸਰਕਾਰ ਨੂੰ ਕਿਹਾ ਹੈ ਕਿ ਉਹ ਜੰਗ ਤੁਰੰਤ ਰੋਕ ਦੇਵੇ। ਇਹ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕਦੋਂ ਰਿਕਾਰਡ ਕੀਤੀ ਗਈ ਸੀ। ਵੀਡੀਓ ਵਿਚ 53 ਸਾਲਾ ਯੋਸੀ ਸ਼ਾਰਾਵੀ, 38 ਸਾਲਾ ਇਤਾਈ ਸਿਰਿਸਕੀ ਅਤੇ 26 ਸਾਲਾ ਨੋਆ ਅਗਰਾਮਨੀ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਦਿਸ ਰਹੇ ਸਾਰੇ ਬੰਧਕਾਂ ਨੂੰ ਹਮਾਸ ਦੇ ਲੜਾਕਿਆਂ ਨੇ 7 ਅਕਤੂਬਰ ਨੂੰ ਅਗਵਾ ਕਰ ਲਿਆ ਸੀ। ਵੀਡੀਓ ਦੇ ਅੰਤ ’ਚ ਲਿਖਿਆ ਹੈ- ‘‘ਉਨ੍ਹਾਂ ਦੀ ਕਿਸਮਤ ’ਚ ਕੀ ਲਿਖਿਆ ਹੈ, ਇਹ ਕੱਲ ਪਤਾ ਲੱਗੇਗਾ।’’
ਇਹ ਵੀ ਪੜ੍ਹੋ: ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ
ਓਧਰ, ਮੱਧ ਇਜ਼ਰਾਈਲ ਦੇ ਰਾਨਾਨਾ ਇਲਾਕੇ ਵਿਚ ਸੋਮਵਾਰ ਨੂੰ 2 ਫਿਲਸਤੀਨੀ ਵਿਅਕਤੀਆਂ ਨੇ ਪੈਦਲ ਜਾ ਰਹੇ ਲੋਕਾਂ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 17 ਹੋਰ ਵਿਅਕਤੀ ਜ਼ਖਮੀ ਹੋ ਗਏ। ਹਮਾਸ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੋਸ਼ੀਆਂ ਦੀ ਪਛਾਣ ਹੇਬ੍ਰੋਨ ਦੇ ਮੁਹੰਮਦ ਜੈਦਤ (44) ਅਤੇ ਅਹਿਮਦ ਜੈਦਤ (24) ਵਜੋਂ ਹੋਈ ਹੈ। ਖੁਫੀਆ ਏਜੰਸੀ ਸ਼ਿਨ ਬੇਟ ਦੋਵਾਂ ਦੋਸ਼ੀਆਂ ਕੋਲੋਂ ਪੁੱਛਗਿਛ ਕਰ ਰਹੀ ਹੈ।
ਇਹ ਵੀ ਪੜ੍ਹੋ: 9 ਸਾਲ ਦੀ ਪ੍ਰੀਸ਼ਾ ਚੱਕਰਵਰਤੀ ਨੇ ਅਮਰੀਕਾ 'ਚ ਵਜਾਇਆ ਭਾਰਤ ਦਾ ਡੰਕਾ, ਇਸ ਖ਼ਾਸ ਸੂਚੀ 'ਚ ਬਣਾਈ ਜਗ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਇਮਰਾਨ ਖ਼ਾਨ ਦੀ ਪਾਰਟੀ ਨੂੰ ਛੱਡ ਕੇ 150 ਪਾਰਟੀਆਂ ਨੂੰ ਚੋਣ ਨਿਸ਼ਾਨ ਕੀਤੇ ਅਲਾਟ
NEXT STORY