ਲਾਸ ਏਂਜਲਸ (ਭਾਸ਼ਾ) : ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕੇਲ ਨੇ ਲਾਸ ਏਂਜਲਸ 'ਚ ਸਥਿਤ ਉਨ੍ਹਾਂ ਦੇ ਘਰ 'ਚ ਖਿੱਚੀ ਗਈ ਉਨ੍ਹਾਂ ਦੇ ਪੁੱਤਰ ਆਰਚੀ ਦੀ ਤਸਵੀਰ ਦੇ ਪ੍ਰਕਾਸ਼ਨ ਅਤੇ ਵਿਕਰੀ 'ਤੇ ਰੋਕ ਲਗਾਉਣ ਲਈ ਵੀਰਵਾਰ ਨੂੰ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿੱਜਤਾ 'ਚ ਘੁਸਪੈਠ ਕਰਦੇ ਹੋਏ ਇਹ ਤਸਵੀਰ ਖਿੱਚੀ ਗਈ।
ਸ਼ਾਹੀ ਜੋੜੇ ਨੇ ਮੁਕੱਦਮੇ 'ਚ ਮੀਡੀਆ ਹਰਾਸਮੈਂਟ ਦਾ ਵਿਸਤਾਰ ਨਾਲ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਉਹ ਦੱਖਣੀ ਕੈਲੀਫੋਰਨੀਆ ਆਏ ਹਨ, ਉਦੋਂ ਤੋਂ ਉਹ ਲਗਾਤਾਰ ਮੀਡੀਆ ਹਰਾਸਮੈਂਟ ਨਾਲ ਲੜ ਰਹੇ ਹਨ। ਮੁਕੱਦਮੇ 'ਚ ਕਿਹਾ ਗਿਆ ਹੈ ਕਿ, '14 ਮਹੀਨੇ ਦੇ ਬੱਚੇ ਦੀ ਉਸ ਦੇ ਆਪਣੇ ਘਰ ਨਿੱਜਤਾ 'ਚ ਲਗਾਤਾਰ ਘੁਸਪੈਠ ਕਰ ਕੇ ਲਾਭ ਕਮਾਉਣ ਦੇ ਮੀਡੀਆ ਦੇ ਲਗਾਤਾਰ ਅਤੇ ਹੈਰਾਨ ਕਰਨ ਵਾਲੇ ਯਤਨਾਂ ਕਾਰਣ ਇਹ ਕਦਮ ਚੁੱਕਣਾ ਪਿਆ ਹੈ।'
ਮੇਗਨ ਅਤੇ ਹੈਰੀ ਨੇ ਕਿਹਾ ਕਿ ਇਹ ਹਰਾਸਮੈਂਟ ਉਦੋਂ ਚਰਮ 'ਤੇ ਪਹੁੰਚਿਆ ਗਿਆ ਜਦੋਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਆਰਚੀ ਦੀ ਤਸਵੀਰ ਮੀਡੀਆ ਸੰਗਠਨਾਂ ਨੂੰ ਦਿੱਤੀ ਜਾ ਰਹੀ ਹੈ। ਇਹ ਤਸਵੀਰ ਕਥਿਤ ਤੌਰ 'ਤੇ ਮਾਲਿਬੁ ਵਿਚ ਪਰਿਵਾਰ ਦੇ ਉਨ੍ਹਾਂ ਵਿਹੜੇ ਵਿਚ ਸੈਰ ਸਪਾਟੇ ਦੌਰਾਨ ਖਿੱਚੀ ਗਈ। ਮੁਕੱਦਮੇ ਵਿਚ ਤਸਵੀਰ ਖਿੱਚਣ ਵਾਲਿਆਂ ਦੀ ਪਛਾਣ ਕਰਨ ਅਤੇ ਅਦਾਲਤ ਤੋਂ ਆਰਚੀ ਦੀਆਂ ਸਾਰੀਆਂ ਤਸਵੀਰਾਂ 'ਤੇ ਪਾਬੰਦੀ ਲਗਾਉਣ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਰਾਸਮੈਂਟ ਨੂੰ ਬੰਦ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ।
ਨੇਪਾਲ: ਕੁੜੀ 'ਤੇ ਤੇਜ਼ਾਬ ਸੁੱਟਣ ਕਾਰਨ ਭਾਰਤੀ ਗ੍ਰਿਫ਼ਤਾਰ
NEXT STORY