ਕਵੀਂਸਲੈਂਡ— ਆਸਟ੍ਰੇਲੀਆ ਦੇ ਕਵੀਂਸਲੈਂਡ ਰਹਿਣ ਵਾਲੇ ਭੈਣ-ਭਰਾ ਛੇ ਮਹੀਨਿਆਂ ਤੱਕ ਲਗਾਤਾਰ ਜਾਗਦੇ ਹੋਏ ਅਖੀਰ 'ਚ ਸਦਾ ਲਈ ਸੌਂ ਜਾਣਗੇ। ਅਸਲ ਵਿਚ ਇਸ ਭੈਣ-ਭਰਾ ਨੂੰ ਅਣੂਵੰਸ਼ਿਕ ਬੀਮਾਰੀ ਹੈ, ਜਿਸ ਕਾਰਨ ਹੁਣ ਉਹ ਦੁਬਾਰਾ ਕਦੇ ਸੌਂ ਨਹੀਂ ਸਕਣਗੇ। ਇਸ ਬੀਮਾਰੀ ਕਾਰਨ ਆਪਣੀ ਬਾਕੀ ਜ਼ਿੰਦਗੀ ਉਹ ਜਿਉਂਦੇ ਹੋਏ ਬਿਤਾਉਣਗੇ ਅਤੇ ਛੇ ਮਹੀਨਿਆਂ ਬਾਅਦ ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦਾ ਜਾਗਦੇ ਰਹਿਣ ਦਾ ਸਿਲਸਿਲਾ ਖਤਮ ਹੋਵੇਗਾ।
ਇਸ ਅਣੂਵੰਸ਼ਿਕ ਬੀਮਾਰੀ ਨਾਲ ਪੀੜਤ ਲਚਲਾਨ ਅਤੇ ਹੇਲੇ ਵੇਬ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਮੌਤ ਦੀ ਨੀਂਦ ਸੌਣ ਦਾ ਦਿਨ ਕਿਹੜਾ ਹੋਵੇਗਾ। ਲਚਲਾਨ ਅਤੇ ਹੇਲੇ ਨੂੰ ਫੈਟਲ ਫੈਮਿਲੀਏਲ ਇੰਸੋਮਨੀਆ ਬੀਮਾਰੀ ਹੈ। ਇਸ ਬੀਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਹੈ। ਇਸ ਬੀਮਾਰੀ 'ਚ ਦਿਮਾਗ ਦੇ ਉਸ ਹਿੱਸੇ 'ਚ ਸਪੰਜ ਵਾਂਗ ਛੇਕ ਹੋ ਜਾਂਦੇ ਹਨ, ਜੋ ਨੀਂਦ ਨੂੰ ਕੰਟਰੋਲ ਕਰਦਾ ਹੈ। ਇਸ ਕਾਰਨ ਪੀੜਤ ਵਿਅਕਤੀ ਦੇ ਸਰੀਰ ਦੀਆਂ ਕਈ ਕਿਰਿਆਵਾਂ ਰੁਕ ਜਾਂਦੀਆਂ ਹਨ ਅਤੇ ਉਹ ਥਕਾਵਟ ਮਹਿਸੂਸ ਕਰਦੇ ਹਨ। ਅਜਿਹੇ ਵਿਅਕਤੀ ਆਪਣੇ ਜੀਵਨ ਦੇ ਆਖਰੀ ਛੇ ਮਹੀਨੇ ਜਾਗਦੇ ਹੋਏ ਬਤੀਤ ਕਰਦੇ ਹਨ। ਹੈਲੇ ਨੇ ਕਿਹਾ ਕਿ ਉਨ੍ਹਾਂ ਦੋਹਾਂ ਭੈਣ-ਭਰਾ ਨੂੰ ਇਹ ਬੀਮਾਰੀ ਪਰਿਵਾਰਕ 'ਸ਼ਰਾਪ' ਦੇ ਰੂਪ ਵਿਚ ਮਿਲੀ ਹੈ। ਉਸ ਨੇ ਦੱਸਿਆ ਕਿ ਉਸ ਦੀ ਦਾਦੀ ਦੀ ਮੌਤ ਵੀ ਇਸੇ ਤਰ੍ਹਾਂ ਹੋਈ ਸੀ। ਆਖਰੀ ਸਮੇਂ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ। ਲਚਲਾਨ ਅਤੇ ਹੇਲੇ ਦੇ ਪਰਿਵਾਰ ਨੂੰ ਇਹ ਬੀਮਾਰੀ ਭੂਤ ਵਾਂਗ ਚਿੰਬੜੀ ਹੋਈ ਹੈ।
ਇਸ ਬੀਮਾਰੀ ਦਾ ਇਲਾਜ ਲੱਭਣ ਲਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਐਰਿਕ ਮਿਨੀਕੇਲ ਅਤੇ ਸੋਨੀਆ ਵੱਲਭ ਦੀ ਅਗਵਾਈ ਵਿਚ ਇਸ ਭੈਣ-ਭਰਾ 'ਤੇ ਅਧਿਐਨ ਕੀਤਾ ਜਾ ਰਿਹਾ ਹੈ। ਇਸ ਬੀਮਾਰੀ ਦਾ ਇਲਾਜ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲਚਲਾਨ ਤੇ ਹੇਲੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਹੁਣ ਕੋਈ ਚਮਤਕਾਰ ਹੀ ਦੋਹਾਂ ਨੂੰ ਬਚਾ ਸਕਦਾ ਹੈ।
ਪਾਕਿ ਅਦਾਲਤ ਨੇ 11 ਅੱਤਵਾਦੀਆਂ ਨੂੰ ਸੁਣਾਈ ਮੌਤ ਦੀ ਸਜ਼ਾ
NEXT STORY