ਭੁਲੱਥ (ਭੂਪੇਸ਼)-ਚੋਰਾਂ ਦੇ ਇਸ ਖੇਤਰ ’ਚ ਇੰਨੇ ਹੌਂਸਲੇ ਬੁਲੰਦ ਹਨ ਕਿ ਉਹ ਭੈਅ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਂਕਿ ਪਹਿਲਾਂ ਚੋਰ ਸਬ ਡਿਵੀਜ਼ਨ ਭੁਲੱਥ ਦੀ ਪੁਲਸ ਚੌਂਕੀ ਨਡਾਲਾ ਦੇ ਖੇਤਰ ’ਚ ਸਰਗਰਮ ਸੀ ਪਰ ਹੁਣ ਚੋਰਾਂ ਨੇ ਆਪਣੇ ਖੇਤਰ ਵਧਾਉਂਦੇ ਹੋਏ ਥਾਣਾ ਭੁਲੱਥ ਦੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। 30 ਜੂਨ ਦੀ ਰਾਤ ਨੂੰ ਚੋਰਾਂ ਨੇ ਮੁਸਾਖੇਲ ’ਚ ਇਕ ਕੋਠੀ ਨੂੰ ਨਿਸ਼ਾਨਾ ਬਣਾ ਕੇ ਉਥੋਂ 2 ਲੱਖ ਦੇ ਕਰੀਬ ਨਕਦੀ ਅਤੇ ਸੋਨੇ ਦੇ ਗਹਿਣੇ ਤੇ ਘੜੀਆਂ ਅਤੇ ਪੁਰਾਣਾ ਮੋਬਾਇਲ ਚੋਰੀ ਕਰ ਲਏ ਸਨ। ਇਸ ਤੋਂ ਪਿਛਲੀ ਰਾਤ ਪਿੰਡ ਭਗਵਾਨਪੁਰ ਵਿਖੇ 2 ਚੋਰੀਆਂ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਪੁਲਸ ਮੁਲਾਜ਼ਮ ਮਹਿਲਾ ਦੇ ਘਰ ਔਰਤ ਨੇ ਕੀਤਾ ਹੱਥ ਸਾਫ਼
ਖੱਸਣ ਦੇ ਅੱਡੇ ’ਤੇ ਸਥਿਤ ਮਹਿਲਾ ਪੁਲਸ ਮੁਲਾਜ਼ਮ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰ ਘਰੋਂ 20 ਹਜ਼ਾਰ ਰੁਪਏ ਦੇ ਕਰੀਬ ਨਕਦੀ, ਐੱਲ. ਸੀ. ਡੀ., ਸੋਨੇ ਦੇ ਗਹਿਣੇ ਚੋਰ ਤੋਰੀ ਕਰ ਕੇ ਲੈ ਗਏ। ਸਾਬਕਾ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ 2 ਚੋਰ ਘਰ ਦਾਖ਼ਲ ਹੋਏ ਅਤੇ ਸਾਡੇ ਸੋਨੇ ਦੇ ਗਹਿਣੇ ਅਤੇ 20 ਹਜਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ । ਅਮਨਦੀਪ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਆਪਣੇ ਚਿਹਰੇ ਢੱਕ ਕੇ ਆਪਣੀ ਪਛਾਣ ਲੁਕੋਈ ਸੀ।
ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਦਿੱਲੀ ਦਾ ਸਫ਼ਰ ਹੋਵੇਗਾ ਸੌਖਾਲਾ, ਆਦਮਪੁਰ ਤੋਂ ਸਿੱਧੀ ਫਲਾਈਟ ਜਲਦੀ ਹੋਵੇਗੀ ਸ਼ੁਰੂ
ਆਖਿਰ ਸੀ. ਆਈ. ਏ .ਸਟਾਫ਼ ਨੇ ਅਪਣਾਈ ਸਰਗਰਮੀ
ਹਮੇਸ਼ਾ ਦੀ ਤਰ੍ਹਾਂ ਇਸ ਖੇਤਰਾਂ ’ਚ ਜਿੰਨੀਆਂ ਵੀ ਚੋਰੀਆਂ ਹੋਈਆਂ, ਉਨਾਂ ’ਚ ਥਾਣਿਆਂ ਦੀ ਪੁਲਸ ਇਕਾ-ਦੁੱਕਾ ਚੋਰੀਆਂ ਦਾ ਸੁਰਾਗ ਲਾਉਣ ਵਿੱਚ ਕਾਮਯਾਬ ਹੋਈ, ਜਿਨ੍ਹਾਂ ’ਚ ਵੀ ਸੀ. ਆਈ. ਏ. ਵਿਭਾਗ ਦੀ ਭੂਮਿਕਾ ਰਹੀ ਪਤਾ ਲੱਗਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਚੋਰਾਂ ਦਾ ਸੁਰਾਗ ਲਗਾਉਣ ਲਈ ਸੀ. ਆਈ. ਏ ਸਟਾਫ਼ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਕਿਆਸ ਅਰਾਈਆਂ ਹਨ। ਜਦ ਇਹ ਵਿਭਾਗ ਹਰਕਤ ’ਚ ਆਉਂਦਾ ਤਾਂ ਚੋਰ ਵੀ ਕੁਝ ਦਿਨ ਚੋਰੀਆਂ ਨੂੰ ਆਰਾਮ ਦੇ ਕੇ ਸੀ. ਆਈ. ਏ. ਦੀ ਤਿੱਰਛੀ ਨਜ਼ਰ ’ਤੇ ਨਜ਼ਰ ਰੱਖਣ ਲਈ ਆਪਣੇ ਉਪਰਾਲੇ ਸ਼ੁਰੂ ਕਰ ਦਿੰਦੇ ਹਨ। ਜਦ ਸੀ. ਆਈ. ਏ ਵਿਭਾਗ ਵੀ ਆਪਣਾ ਰੰਗ ਨਾ ਦਿਖਾ ਸਕੇ ਜਾਨੀ ਕਿ ਸੁਰਾਗ ਤੋਂ ਪਰੇ ਭਟਕਦੀ ਰਹੇ ਤਾਂ ਇੰਨੇ ਨੂੰ ਚੋਰ ਵੱਡੇ ਸ਼ਹਿਰੀ ਖੇਤਰਾਂ ’ਚ ਚੋਰੀ ਅੰਜਾਮ ਦੇ ਕੇ ਚੋਰ ਸੀ. ਆਈ. ਏ. ਵਿਭਾਗ ਨੂੰ ਭੰਬਲ ਭੂਸੇ ’ਚ ਪਾ ਦਿੰਦੇ ਹਨ ।
ਪੁਲਸ ਮੁਲਾਜ਼ਮਾਂ ਦੀ ਘਾਟ ਕਾਰਨ ਚੋਰ ਦੇ ਰਹੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ
ਥਾਣਿਆਂ ’ਚ ਕਾਫ਼ੀ ਸਮੇਂ ਤੋਂ ਲੋੜੀਦੀ ਮੰਗ ਅਨੁਸਾਰ ਮੁਲਾਜ਼ਮਾਂ ਦੀ ਤਾਇਨਾਤੀ ਤੋਂ ਅਧਿਕਾਰੀਆਂ ਦੇ ਪੱਛੜ ਕੇ ਰਹਿਣ ਕਰਕੇ ਥਾਣੇ ’ਚ ਕੁਝ ਸਰਗਰਮ ਸਟਾਫ਼ ਤੋਂ ਇਲਾਵਾ ਵੱਡੀ ਤਦਾਦ ’ਚ ਮੁਲਾਜਮਾਂ ਦੀ ਤਾਇਨਾਤੀ ਨਾ ਹੋਣ ਕਰਕੇ ਚੋਰ ਲੁਟੇਰੇ ਪੁਲਸ ਦੀ ਕਾਰਵਾਈ ਨੂੰ ਤੁਛ ਸਮਝਦੇ ਹੀ ਅਜਿਹੀਆਂ ਘਟਨਾਵਾਂ ਨੁੰ ਅੰਜਾਮ ਦੇ ਰਹੇ ਹਨ। ਜੇਕਰ ਅਧਿਕਾਰੀ ਥਾਣਿਆ ’ਚ ਮੁਲਾਜ਼ਮਾਂ ਦੀ ਘਾਟ ਪੂਰੀ ਨਹੀਂ ਕਰਦੇ ਤਾਂ ਅਜਿਹੀਆਂ ਘਟਨਾਵਾਂ ’ਤੇ ਰੋਕ ਲਾਉਣਾ ਚੰਦ ਕੁ ਮੁਲਾਜ਼ਮਾਂ ਲਈ ਸੰਭਵ ਨਹੀਂ।
ਇਹ ਵੀ ਪੜ੍ਹੋ: ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
NEXT STORY