ਵੈੱਬ ਡੈਸਕ- ਵਿਗਿਆਨੀਆਂ ਨੇ ਇਕ ਅਜਿਹੀ ਹੈਰਾਨੀਜਨਕ ਖੋਜ ਕੀਤੀ ਹੈ ਜਿਸ 'ਚ ਪਤਾ ਲੱਗਾ ਹੈ ਕਿ ਇਕ ਜੀਨ ਜੋ ਮੋਟਾਪੇ ਦਾ ਕਾਰਣ ਬਣਦਾ ਹੈ, ਉਹੀ ਦਿਲ ਦੀਆਂ ਬੀਮਾਰੀਆਂ ਅਤੇ ਉੱਚ ਕੋਲੈਸਟਰੋਲ ਤੋਂ ਬਚਾਅ ਕਰਨ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਹ ਖੋਜ ਹਜ਼ਾਰਾਂ ਮੋਟੇ ਲੋਕਾਂ 'ਤੇ ਕੀਤੀ ਗਈ ਸਟਡੀ 'ਚ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਪਤਾ ਲਗਾਇਆ ਕਿ ਜਿਨ੍ਹਾਂ ਲੋਕਾਂ 'ਚ MC4R (ਐਮਸੀ4ਆਰ) ਨਾਮੀ ਜੀਨ ਦਾ ਦੁਰਲੱਭ ਰੂਪ (rare mutation) ਮੌਜੂਦ ਹੈ, ਉਨ੍ਹਾਂ ਦੇ ਸਰੀਰ 'ਚ LDL (‘ਖ਼ਰਾਬ’ ਕੋਲੈਸਟਰੋਲ) ਦਾ ਪੱਧਰ ਕਾਫੀ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖਤਰਾ ਵੀ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
ਨਵੀਆਂ ਦਵਾਈਆਂ ਬਣਾਉਣ 'ਚ ਮਦਦ ਕਰ ਸਕਦੀ ਖੋਜ
ਜਰਮਨੀ ਦੀ ਯੂਨੀਵਰਸਿਟੀ ਆਫ ਡੂਇਸਬਰਗ-ਐਸੇਨ ਦੀ ਜੈਨੇਟਿਸਿਸਟ ਐਂਕੇ ਹਿਨੀ ਨੇ ਕਿਹਾ, “ਹਾਲਾਂਕਿ ਇਹ ਲੋਕ ਗੰਭੀਰ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ, ਪਰ ਉਨ੍ਹਾਂ ਨੂੰ ਉਸ ਨਾਲ ਜੁੜੀਆਂ ਦੂਜੀਆਂ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ। ਇਹ ਇਕ ਚੰਗੀ ਖ਼ਬਰ ਹੈ।” ਉਸ ਨੇ ਦੱਸਿਆ ਕਿ ਇਹ ਖੋਜ ਉੱਚ ਕੋਲੇਸਟਰੋਲ ਲਈ ਨਵੀਆਂ ਦਵਾਈਆਂ ਬਣਾਉਣ 'ਚ ਮਦਦ ਕਰ ਸਕਦੀ ਹੈ। ਇਹ ਜੀਨ ਮਿਊਟੇਸ਼ਨ ਲਗਭਗ 1 ਫੀਸਦੀ ਮੋਟੇ ਵਿਅਕਤੀਆਂ ਅਤੇ 5 ਫੀਸਦੀ ਮੋਟੇ ਬੱਚਿਆਂ 'ਚ ਪਾਏ ਗਏ ਹਨ। ਯੂਕੇ 'ਚ ਹਰ 300 'ਚੋਂ ਇਕ ਵਿਅਕਤੀ 'ਚ ਇਹ ਜੀਨ ਮੌਜੂਦ ਹੋ ਸਕਦਾ ਹੈ।
ਇਹ ਵੀ ਪੜ੍ਹੋ : 5 ਤੇ 24 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਾਰੇ ਸਕੂਲ-ਕਾਲਜ ਤੇ ਬੈਂਕ ਰਹਿਣਗੇ ਬੰਦ
ਦਿਮਾਗ 'ਚ ਖਾਸ ਪ੍ਰੋਟੀਨ ਕਰਦਾ ਹੈ ਤਿਆਰ
ਸਟਡੀ ਦਾ ਉਦੇਸ਼ ਇਹ ਸਮਝਣਾ ਸੀ ਕਿ ਸਰੀਰ ਦਾ ਭਾਰ ਕਿਵੇਂ ਕੰਟਰੋਲ ਹੁੰਦਾ ਹੈ ਅਤੇ ਕਿਉਂ ਕੁਝ ਮੋਟੇ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ। ਇਸ ਖੋਜ ਦੀ ਅਗਵਾਈ ਯੂਨੀਵਰਸਿਟੀ ਆਫ ਕੈਂਬ੍ਰਿਜ ਦੀ ਮੈਟਾਬੋਲਿਜ਼ਮ ਮਾਹਿਰ ਸਾਦਫ ਫਾਰੂਕੀ ਨੇ ਕੀਤੀ। ਉਹ ਕਹਿੰਦੀ ਹੈ ਕਿ MC4R ਜੀਨ ਦਿਮਾਗ 'ਚ ਇਕ ਖਾਸ ਪ੍ਰੋਟੀਨ ਤਿਆਰ ਕਰਦਾ ਹੈ, ਜੋ ਭੁੱਖ ਨੂੰ ਕੰਟਰੋਲ ਕਰਦਾ ਹੈ। ਜਦੋਂ ਇਹ ਜੀਨ ਸਹੀ ਤਰ੍ਹਾਂ ਕੰਮ ਕਰਦਾ ਹੈ ਤਾਂ ਖਾਣ ਦੀ ਇੱਛਾ ਘਟਦੀ ਹੈ। ਪਰ ਜਦੋਂ ਇਸ 'ਚ ਗੜਬੜ ਹੁੰਦੀ ਹੈ, ਤਾਂ ਇਹ ਸੰਤੁਲਨ ਟੁੱਟ ਜਾਂਦਾ ਹੈ ਅਤੇ ਵਿਅਕਤੀ ਜ਼ਿਆਦਾ ਖਾਣ ਲੱਗਦਾ ਹੈ, ਜਿਸ ਨਾਲ ਭਾਰ ਵਧਦਾ ਹੈ। ਹਾਲਾਂਕਿ ਇਹ ਜੀਨ ਮੋਟਾਪੇ ਦਾ ਕਾਰਣ ਬਣ ਸਕਦਾ ਹੈ, ਪਰ ਇਸ ਦੇ ਕੁਝ ਦੁਰਲੱਭ ਰੂਪ ਸਰੀਰ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ ਦੀ ਸਮਰਥਾ ਰੱਖਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Hurricane Melissa ਕਾਰਨ 50 ਲੋਕਾਂ ਦੀ ਮੌਤ, ਜਮਾਇਕਾ ਤੇ ਹੈਤੀ 'ਚ ਭਾਰੀ ਤਬਾਹੀ
NEXT STORY