ਲਾਹੌਰ (ਏਜੰਸੀ) : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 65 ਸਾਲਾ ਇਕ ਵਿਅਕਤੀ ਨੇ ਨਮਾਜ਼ ਨਾ ਪੜ੍ਹਨ ’ਤੇ ਆਪਣੇ 2 ਨਾਬਾਲਗ ਪੋਤਿਆਂ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮ ਵਿਅਕਤੀ ਨੇ ਨਮਾਜ਼ ਨਾ ਪੜ੍ਹਨ ਨੂੰ ਲੈ ਕੇ ਹੋਏ ਝਗੜੇ ਵਿਚ ਆਪਣੀ ਪਤਨੀ ਅਤੇ ਨੂੰਹ ’ਤੇ ਵੀ ਚਾਕੂ ਨਾਲ ਵਾਰ ਕਰ ਦਿੱਤਾ, ਜਿਸ ਨਾਲ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਈਆਂ।
ਇਹ ਵੀ ਪੜ੍ਹੋ : ਪੂਰਬੀ ਪ੍ਰਸ਼ਾਂਤ ਮਹਾਂਸਾਗਰ 'ਚ ਕਿਸ਼ਤੀ 'ਤੇ ਅਮਰੀਕੀ ਹਮਲਾ, ਦੋ ਲੋਕਾਂ ਦੀ ਮੌਤ
ਪੁਲਸ ਮੁਤਾਬਕ, ਇਹ ਵਾਰਦਾਤ ਐਤਵਾਰ ਰਾਤ ਲਾਹੌਰ ਦੇ ਫੈਸਲਾਬਾਦ ਜ਼ਿਲ੍ਹੇ ਦੇ ਮਾਮੁਕਾਂਜਨ ਸ਼ਹਿਰ ਸਥਿਤ ਗੌਸੀਆ ਕਾਲੋਨੀ ’ਚ ਵਾਪਰੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੁਲਜ਼ਮ ਸ਼ਾਹ ਮੁਹੰਮਦ ‘ਧਾਰਮਿਕ ਕੱਟੜਪੰਥੀ’ ਹੈ, ਜਿਸ ਦਾ ਦਿਨ ਵਿਚ ਪੰਜ ਵਾਰ ਨਮਾਜ਼ ਪੜ੍ਹਨ ਲਈ ਦਬਾਅ ਪਾਉਣ ਨੂੰ ਲੈ ਕੇ ਪਰਿਵਾਰ ਦੇ ਮੈਂਬਰਾਂ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਨੂੰ ਝਟਕਾ, 75 ਦੇਸ਼ਾਂ ’ਤੇ ਵੀਜ਼ਾ ਰੋਕ ਦਾ ਫੈਸਲਾ ਪਲਟਿਆ
NEXT STORY