ਵੈਨਕੂਵਰ, (ਮਲਕੀਤ ਸਿੰਘ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਪਿਛਲੇ ਦਿਨਾਂ ਤੋਂ ਗਰਮੀ ਦੇ ਕਹਿਰ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮਾਹਰਾਂ ਦੀ ਰਾਇ ਮੁਤਾਬਿਕ ਪਛੜ ਕੇ ਪੈ ਰਹੀ ਗਰਮੀ ਕਾਰਨ ਵੈਨਕੂਵਰ, ਸਰੀ ਅਤੇ ਆਸ-ਪਾਸ ਦੇ ਸ਼ਹਿਰਾਂ 'ਚ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 26 ਸੈਲਸੀਅਸ ਰਿਕਾਰਡ ਕੀਤਾ ਗਿਆ।
ਇਹ ਵੀ ਪੜ੍ਹੋ...ਪਿਓ ਦੀ ਗੰਦੀ ਕਰਤੂਤ ! ਆਪਣੀ ਹੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਮੌਸਮ ਵਿਭਾਗ ਵੱਲੋਂ ਆਮ ਲੋਕਾਂ ਨੂੰ ਮੌਸਮ ਦੇ ਅਚਾਨਕ ਬਦਲਦੇ ਮਿਜਾਜ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੋਰ ਵੇਰਵਿਆਂ ਅਨੁਸਾਰ ਆਉਂਦੇ ਇਕ ਦੋ ਦਿਨਾਂ ਤਕ ਮੌਸਮ ਗਰਮ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦੋਂ ਕਿ ਅਗਲੇ ਹਫਤੇ ਨੂੰ ਬਦਲਵਾਈ ਹੋਣ ਕਾਰਨ ਤਪਦੇ ਮੌਸਮ 'ਚ ਕੁਝ ਠੰਡਕ ਆਉਣ ਦੀ ਆਸ ਹੈ। ਦੂਸਰੇ ਪਾਸੇ ਗਰਮੀ ਦੇ ਸਤਾਏ ਬਹੁਗਿਣਤੀ ਲੋਕ ਠੰਡਕ ਦਾ ਆਨੰਦ ਲੈਣ ਲਈ ਵਾਈਟ ਰੌਕ, ਵਾਟਰ ਫਰੰਟ ਅਤੇ ਹੋਰਨਾਂ ਨੇੜਲੇ ਸਮੁੰਦਰੀ ਬੀਚਾ ਦੇ ਠੰਡੇ ਪਾਣੀਆਂ 'ਚ 'ਡੁੱਬਕੀਆਂ' ਲਗਾਉਂਦੇ ਵੀ ਦਿਖਾਈ ਦਿੱਤੇ। ਵੈਨਕੂਵਰ ਦੇ ਡਾਉੂਨਡਾਉੂਨ ਏਰੀਆ 'ਚ ਵੀ ਗਰਮੀ ਤੋਂ ਅੱਕੇ ਕੁਝ 'ਪਿਆਕੜ' ਠੰਡੀਆਂ ਬੀਅਰਾਂ ਨਾਲ 'ਆਨੰਦ' ਮਾਣਦੇ ਵੀ ਨਜ਼ਰੀ ਪਾਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਵਾਸੀਆਂ ਨੂੰ ਵੱਡੀ ਰਾਹਤ ! ਨਾਗਰਿਕਤਾ ਕਾਨੂੰਨ ਨੂੰ ਲੈ ਕੇ ਅਦਾਲਤ ਨੇ ਟਰੰਪ ਨੂੰ ਦਿੱਤਾ ਝਟਕਾ
NEXT STORY