ਸਿਡਨੀ (ਵਾਰਤਾ) ਆਸਟ੍ਰੇਲੀਆ 'ਚ ਚੱਲ ਰਹੇ ਫ਼ੌਜੀ ਅਭਿਆਸ ਦੌਰਾਨ ਐਤਵਾਰ ਨੂੰ ਲਗਭਗ 20 ਅਮਰੀਕੀ ਮਰੀਨ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਫ਼ੌਜ ਦਾ ਵੀ-22 ਓਸਪ੍ਰੇ ਹੈਲੀਕਾਪਟਰ ਆਸਟ੍ਰੇਲੀਆ ਵਿਚ ਅਭਿਆਸ ਦੌਰਾਨ ਕਰੈਸ਼ ਹੋ ਗਿਆ। ਬਚਾਅ ਕਾਰਜ ਜਾਰੀ ਹੈ। ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਮੁਤਾਬਕ 4 ਸੈਨਿਕਾਂ ਨੂੰ ਬਚਾ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਹਾਦਸਾ ਡਾਰਵਿਨ ਟਾਪੂ ਦੇ ਤੱਟ 'ਤੇ ਸਵੇਰੇ 9:43 ਵਜੇ ਵਾਪਰਿਆ। ਪ੍ਰਸਾਰਕ ਨੇ ਦੱਸਿਆ ਕਿ ਇਸ ਘਟਨਾ ਵਿੱਚ ਲੋਕਾਂ ਦੀ ਮੌਤ ਹੋ ਸਕਦੀ ਹੈ, ਕਿਉਂਕਿ ਕੁਝ ਕਰਮਚਾਰੀ ਲਾਪਤਾ ਹਨ। ਫ਼ੌਜੀ ਅਭਿਆਸ ਵਿੱਚ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਵੀ ਸ਼ਾਮਲ ਸਨ। ਇਸ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਇਹ ਸਭ ਤੋਂ ਵੱਡਾ ਅਭਿਆਸ ਹੈ। ਇਸ ਅਭਿਆਸ ਵਿੱਚ 150 ਅਮਰੀਕੀ ਸੈਨਿਕ ਹਿੱਸਾ ਲੈ ਰਹੇ ਹਨ। ਆਸਟ੍ਰੇਲੀਆ ਦੀ ਰੱਖਿਆ ਬਲ ਮੁਤਾਬਕ ਕਰੈਸ਼ ਹੋਏ ਹੈਲੀਕਾਪਟਰ ਵਿਚ ਸਵਾਰ ਸਾਰੇ ਸੈਨਿਕ ਅਮਰੀਕੀ ਸਨ। ਇਹ ਘਟਨਾ ਡਾਰਵਿਨ ਦੇ ਉੱਤਰ ਵਿੱਚ ਟਿਵੀ ਟਾਪੂ 'ਤੇ ਵਾਪਰੀ। ਆਸਟ੍ਰੇਲੀਆਈ ਰੱਖਿਆ ਬੁਲਾਰੇ ਦੇ ਹਵਾਲੇ ਨਾਲ ਏਬੀਸੀ ਨਿਊਜ਼ ਨੇ ਦੱਸਿਆ ਕਿ ਐਕਸਰਸਾਈਜ਼ ਪ੍ਰੀਡੇਟਰਜ਼ ਰਨ-2023 ਦੌਰਾਨ ਇਹ ਹਾਦਸਾ ਵਾਪਰਿਆ। ਅਮਰੀਕਾ, ਆਸਟ੍ਰੇਲੀਆ, ਫਿਲੀਪੀਨਜ਼, ਤਿਮੋਰ-ਲੇਸਟੇ ਅਤੇ ਇੰਡੋਨੇਸ਼ੀਆ ਦੇ 2,500 ਤੋਂ ਵੱਧ ਸੈਨਿਕ ਟਿਵੀ ਟਾਪੂ 'ਤੇ ਅਭਿਆਸ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨਾਲ ਸੱਭਿਆਚਾਰਕ ਸਬੰਧਾਂ ਨੂੰ ਵਧਾਵਾ, ਤਾਈਵਾਨ 'ਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ (ਤਸਵੀਰਾਂ)
ਸਥਾਨਕ ਮੀਡੀਆ 'ਚ ਹਾਦਸੇ ਬਾਰੇ ਸ਼ੁਰੂਆਤੀ ਰਿਪੋਰਟਾਂ 'ਚ ਦੱਸਿਆ ਗਿਆ ਕਿ ਐਮਰਜੈਂਸੀ ਸੇਵਾਵਾਂ ਨੂੰ ਅੱਜ ਸਵੇਰੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਦਿੱਤੀ ਗਈ। ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾਂਦਾ ਹੈ। ਆਸਟ੍ਰੇਲੀਅਨ ਬ੍ਰੌਡਕਾਸਟ ਕੰਪਨੀ (ਏਬੀਸੀ) ਨੇ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ, ਹਾਲਾਂਕਿ ਸਕਾਈ ਨਿਊਜ਼ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੁਝ ਸੈਨਿਕ ਅਜੇ ਵੀ ਲਾਪਤਾ ਹਨ। ਏਬੀਸੀ ਦੀ ਰਿਪੋਰਟ ਮੁਤਾਬਕ ਕਈ ਮਰੀਨਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਚਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਨਾਲ ਸੱਭਿਆਚਾਰਕ ਸਬੰਧਾਂ ਨੂੰ ਵਧਾਵਾ, ਤਾਈਵਾਨ 'ਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ (ਤਸਵੀਰਾਂ)
NEXT STORY