ਮਾਨੀਟੋਬਾ— ਤੇਜ਼ ਗਰਮੀ ਤੋਂ ਬਾਅਦ ਸੂਬਾਈ ਸਰਕਾਰ ਨੇ ਆਮ ਲੋਕਾਂ ਲਈ ਮੌਸਮ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਸਰਕਾਰ ਨੇ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਕਿਹਾ ਹੈ ਕਿ ਮਾਨੀਟੋਬਾ ਦੇ ਕੁਝ ਹਿੱਸਿਆਂ 'ਚ ਲੋਕਾਂ ਨੂੰ ਤੇਜ਼ ਹਵਾਵਾਂ, ਤੂਫਾਨ ਤੇ ਬਿਜਲੀ ਡਿੱਗਣ ਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੂਬੇ ਵਲੋਂ ਖਾਸ ਕਰਕੇ ਮਾਨੀਟੋਬਾ ਝੀਲ ਦੇ ਦੱਖਣੀ ਵੱਲ, ਗਿਮਲੀ ਦੇ ਕੋਲ ਪਛੱਮੀ ਸਮੁੰਦਰੀ ਕੰਡੇ ਤੇ ਵਿਨਿਪੈਗ ਝੀਲ ਦੇ ਪੂਰਬੀ ਪਾਸੇ ਵਿਕਟੋਰੀਆ ਬੀਚ ਲਈ ਇਹ ਵਾਰਨਿੰਗ ਜਾਰੀ ਕੀਤੀ ਗਈ ਹੈ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਝੀਲਾਂ ਦਾ ਪਾਣੀ ਆਮ ਪੱਧਰ ਤੋਂ 5 ਫੁੱਟ ਜ਼ਿਆਦਾ ਤੱਕ ਵਧ ਸਕਦਾ ਹੈ। ਅਨੁਮਾਨ ਮੁਤਾਬਕ ਤੇਜ਼ ਹਵਾਵਾਂ ਸੋਮਵਾਰ ਦੁਪਹਿਰ ਤੱਕ ਆਮ ਲੋਕਾਂ ਲਈ ਸਿਰਦਰਦੀ ਬਣ ਸਕਦੀਆਂ ਹਨ। ਸਰਕਾਰ ਨੇ ਆਮ ਲੋਕਾਂ ਨੂੰ ਇਸ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਪਹਿਲਾਂ ਲਾਏ ਕਿਆਸਾਂ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਿਹੈ ਗਲੇਸ਼ੀਅਰ
NEXT STORY