ਨਿਊਯਾਰਕ- ਅਮਰੀਕਾ 'ਚ ਇਕ ਹਾਈ ਸਕੂਲ ਵਾਲੀਬਾਲ ਮੈਚ 'ਚ ਹਿਜਾਬ ਪਾਉਣ ਦੇ ਕਾਰਨ ਇਕ ਖਿਡਾਰਨ ਨੂੰ ਮੈਚ ਖੇਡਣ ਤੋਂ ਰੋਕ ਦਿੱਤਾ ਗਿਆ। ਇਕ ਰਿਪੋਰਟ ਅਨੁਸਾਰ ਨਜਾਹ ਅਕੀਲ 15 ਸਤੰਬਰ ਨੂੰ ਮੈਚ ਤੋਂ ਪਹਿਲਾਂ ਵਾਰਮ ਅੱਪ ਹੋ ਰਹੀ ਸੀ, ਉਦੋ ਉਸ ਦੇ ਕੋਚ ਨੇ ਉਸ ਨੂੰ ਦੱਸਿਆ ਕਿ ਰੈਫਰੀ ਨੇ ਉਸ ਨੂੰ ਹਿਜਾਬ ਦੇ ਨਾਲ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ। ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰੈਫਰੀ ਨੇ ਕਿਹਾ ਕਿ ਨਜਾਹ ਨੂੰ ਹਿਜਾਬ ਪਾਉਣ ਤੋਂ ਪਹਿਲਾਂ ਟੈਨਸੀ ਸੈਕੰਡਰੀ ਸਕੂਲ ਐਥਲੈਟਿਕ ਐਸੋਸੀਏਸ਼ਨ ਤੋਂ ਮਨਜ਼ੂਰੀ ਲੈਣੀ ਹੋਵੇਗੀ। ਨਜਾਹ ਦੇ ਕੋਲ 2 ਵਿਕਲਪ ਸਨ। ਜਾਂ ਤਾਂ ਉਹ ਹਿਜਾਬ ਉਤਾਰ ਕੇ ਮੈਚ ਖੇਡੇ ਜਾਂ ਫਿਰ ਬਾਹਰ ਬੈਠੇ। ਉਨ੍ਹਾਂ ਨੇ ਦੂਜਾ ਵਿਕਲਪ ਚੁਣਿਆ। ਰਿਪੋਰਟ ਨੇ ਨਜਾਹ ਦੇ ਹਵਾਲੇ ਤੋਂ ਲਿਖਿਆ ਹੈ- ਮੈਂ ਬਹੁਤ ਗੁੱਸੇ 'ਚ ਅਤੇ ਦੁਖੀ ਸੀ, ਹੈਰਾਨ ਵੀ ਕਿਉਂਕਿ ਮੈਂ ਪਹਿਲਾਂ ਕਦੇ ਵੀ ਇਸ ਨਿਯਮ ਦੇ ਬਾਰੇ 'ਚ ਨਹੀਂ ਸੁਣਿਆ ਸੀ। ਇਹ ਨਿਯਮ ਨਹੀਂ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਆਪਣੇ ਹਿਜਾਬ ਪਾਉਣ ਦੇ ਲਈ ਮਨਜ਼ੂਰੀ ਦੀ ਜ਼ਰੂਰਤ ਕਿਉਂ ਹੈ। ਇਹ ਮੇਰੇ ਧਰਮ ਦਾ ਹਿੱਸਾ ਹੈ।
ਅਮਰੀਕਾ 'ਚ ਹਾਈ ਸਕੂਲ ਖੇਡਾਂ ਵਿਚ ਨਿਯਮ ਬਣਾਉਣ ਵਾਲੇ ਸੰਸਥਾ ਸੂਬਾ ਹਾਈ ਸਕੂਲ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਕਾਰਿਸਾ ਨੇਈਹੋਫ ਦੇ ਅਨੁਸਾਰ ਯੂਨੀਫਾਰਮ ਸਬੰਧੀ ਨਿਯਮ ਜ਼ਿਆਦਾ ਸਖਤ ਨਹੀਂ ਹੈ ਅਤੇ ਇਸ 'ਚ ਬਦਲਾਅ ਵੀ ਕੀਤੇ ਜਾ ਸਕਦੇ ਹਨ। ਨੇਈਹੋਫ ਨੇ ਕਿਹਾ ਕਿ ਇਹ ਗੱਲ ਸੁਣ ਕੇ ਦੁਖੀ ਹਾਂ ਕਿ ਇਕ ਲੜਕੀ ਨੂੰ ਹਿਜਾਬ ਪਾਉਣ ਦੇ ਕਾਰਨ ਮੈਚ ਨਹੀਂ ਖੇਡਣ ਦਿੱਤਾ ਗਿਆ।
ਇਸ ਦੇਸ਼ ’ਚ ਕੋਰੋਨਾਕਾਲ ’ਚ ਪੈਦਾ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ ਭਾਰੀ ਭਰਕਮ ਬੇਬੀ ਬੋਨਸ
NEXT STORY