ਇੰਟਰਨੈਸ਼ਨਲ ਡੈਸਕ : ਹਾਂਗਕਾਂਗ ਨੇ ਕੋਰੋਨਾ ਮਹਾਮਾਰੀ ਦੇ ਕਹਿਰ ਨੂੰ ਦੇਖਦੇ ਹੋਏ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਨਵੀਂ ਦਿੱਲੀ ਤੋਂ ਹਾਂਗਕਾਂਗ ਪੁੱਜੀ ਉਡਾਣ ਵਿਚ ਸਵਾਰ 49 ਯਾਤਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਪੀੜਤ ਸਾਰੇ ਯਾਤਰੀ 4 ਅਪ੍ਰੈਲ ਨੂੰ ਭਾਰਤੀ ਆਪਰੇਟਰ ਵਿਸਤਾਰਾ ਦੀ ਉਡਾਣ ਰਾਹੀਂ ਹਾਂਗਕਾਂਗ ਗਏ ਸਨ।
ਇਹ ਵੀ ਪੜ੍ਹੋ : ਅਮਰੀਕਨ ਪੁਲਸ ਵਲੋਂ ਡਰੱਗ ਰੈਕੇਟ 'ਚ ਫੜ੍ਹੇ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀਆਂ ਦੀ ਸੂਚੀ ਜਾਰੀ
ਹਾਂਗਕਾਂਗ ਕੋਰੋਨਾ ਵਾਇਰਸ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣ ਵਾਲੀਆਂ ਜਗ੍ਹਾਵਾਂ ਵਿਚੋਂ ਇਕ ਹੈ ਪਰ ਉਥੇ ਲਾਗੂ ਸਖ਼ਤ ਨਿਯਮਾਂ ਦੀ ਵਜ੍ਹਾ ਨਾਲ ਕੋਰੋਨਾ ਦੇ ਸਿਰਫ਼ 11 ਹਜ਼ਾਰ ਮਾਮਲੇ ਹੀ ਆਏ ਹਨ। ਹਾਂਗਕਾਂਗ ਨੇ ਆਪਣੀ 75 ਲੱਖ ਦੀ ਆਬਾਦੀ ਵਿਚੋਂ 9.8 ਫ਼ੀਸਦੀ ਲੋਕਾਂ ਨੂੰ ਹੁਣ ਤੱਕ ਕੋਰੋਨਾ ਟੀਕਾ ਲਗਾਇਆ ਹੈ। ਹਾਂਗਕਾਂਗ ਨੇ ਇਸੇ ਸਾਲ ਜਨਵਰੀ ਵਿਚ ਕੋਰੋਨਾ ਦੀ ਚੌਥੀ ਲਹਿਰ ’ਤੇ ਕਾਬੂ ਪਾ ਲਿਆ ਸੀ।
ਇਹ ਵੀ ਪੜ੍ਹੋ : ਹਰਿਦੁਆਰ ਮਹਾਕੁੰਭ ’ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
ਹਾਂਗਕਾਂਗ ਪ੍ਰਸ਼ਾਸਨ ਨੇ ਇਸ ਦੇ ਮੱਦੇਨਜ਼ਰ ਸੋਮਵਾਰ ਤੋਂ ਅਗਲੇ 2 ਹਫ਼ਤਿਆਂ ਲਈ ਭਾਰਤ, ਪਾਕਿਸਤਾਨ ਅਤੇ ਫਿਲੀਪੀਨਜ਼ ਨੂੰ ‘ਜ਼ਿਆਦਾ ਜੋਖ਼ਮ’ ਵਾਲੀ ਸੂਚੀ ਵਿਚ ਪਾਉਂਦੇ ਹੋਏ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਰੋਕ ਲਗਾ ਦਿੱਤੀ ਹੈ। ਦੱਸ ਦੇਈਏ ਕਿ ਵਿਸਤਾਰਾ ਦੀ ਉਡਾਣ ਵਿਚ ਕੁੱਲ 188 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੈ ਪਰ ਹਾਂਗਕਾਂਗ ਅਜੇ ਇਹ ਸਪਸ਼ਟ ਨਹੀਂ ਕਰ ਸਕਿਆ ਕਿ 4 ਅਪ੍ਰੈਲ ਨੂੰ ਇਸ ਫਲਾਈਟ ਵਿਚ ਕਿੰਨੇ ਯਾਤਰੀ ਸਵਾਰ ਸਨ। ਹਾਂਗਕਾਂਗ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ 3 ਹਫ਼ਤੇ ਲਈ ਇਕਾਂਤਵਾਸ ਵਿਚ ਰਹਿਣਾ ਪੈਂਦਾ ਹੈ, ਜੋ ਕਿ ਦੁਨੀਆ ਦੇ ਸਭ ਤੋਂ ਸਖ਼ਤ ਨਿਯਮਾਂ ਵਿਚੋਂ ਇਕ ਹੈ।
ਇਹ ਵੀ ਪੜ੍ਹੋ : ਪੁੱਤਰ ਦੇ ਜਨਮਦਿਨ ਮੌਕੇ ਅਦਾਕਾਰਾ ਨੇ ਕਰਾਇਆ ਨਿਊਡ ਫੋਟੋਸ਼ੂਟ, ਹੋਈ 3 ਮਹੀਨੇ ਦੀ ਜੇਲ੍ਹ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਭਾਰਤੀ ਮੂਲ ਦੀ ਵਨਿਤਾ ਗੁਪਤਾ ਬਣੀ ਐਸੋਸੀਏਟ ਅਟਾਰਨੀ ਜਨਰਲ
NEXT STORY