ਇੰਟਰਨੈਸ਼ਨਲ ਡੈਸਕ (ਵਿਸ਼ੇਸ਼)- ਬੀਤੇ ਦਿਨ ਅਮਰੀਕਨ ਪੁਲਸ ਨੇ 23 ਲੱਖ ਡਾਲਰ ਦੇ ਇਕ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਭਾਂਡਾ ਭੰਨਿਆ ਹੈ। ਪੁਲਸ ਨੇ ਡਰੱਗ ਸਿੰਡੀਕੇਟ ਦੀ ਸਮੱਗਲਿੰਗ ਕਾਰਨ ਓਂਟਾਰੀਓ ਦੇ 25 ਲੋਕਾਂ ਦੇ ਖਿਲਾਫ ਦੋਸ਼ ਦਰਜ ਕੀਤੇ ਹਨ। ਡਰੱਗ ਰੈਕੇਟ ’ਚ ਬਰੰਪਟਨ ’ਚ ਰਹਿ ਰਹੇ 20 ਭਾਰਤੀਆਂ ਨੂੰ ਦੋਸ਼ੀ ਮੰਨਦੇ ਹੋਏ ਪੁਲਸ ਨੇ ਉਨ੍ਹਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬੀ ਮੂਲ ਦੇ ਪ੍ਰਵਾਸੀ ਭਾਰਤੀ ਹਨ। ਪੁਲਸ ਨੇ ਵਿਆਪਕ ਮੁਹਿੰਮ ਦੌਰਾਨ 50 ਤੋਂ ਜ਼ਿਆਦਾ ਸਰਚ ਵਾਰੰਟ ਕੱਢੇ ਅਤੇ 33 ਲੋਕਾਂ ਦੇ ਖਿਲਾਫ 130 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਸਰਚ ਆਪ੍ਰੇਸ਼ਨ ’ਚ ਡਰੱਗਸ ਦੇ ਇਲਾਵਾ 48 ਖਤਰਨਾਕ ਹਥਿਆਰਾਂ ਦਾ ਜਖੀਰਾ ਵੀ ਪੁਲਸ ਦੇ ਹੱਥ ਲੱਗਾ ਹੈ। ਇਨ੍ਹਾਂ ਦੀ ਕੀਮਤ ਕੈਨੇਡਾਈ ਮੁਦਰਾ ’ਚ 7 ਲੱਖ 30,000 ਡਾਲਰ ਹੈ। ਬਰੰਪਟਨ ’ਚ ਕੁਝ ਡਰੱਗਸ ਬੱਚਿਆਂ ਦੇ ਇਨਡੋਰ ਖੇਡ ਮੈਦਾਨਾਂ ਤੋਂ ਵੀ ਜ਼ਬਤ ਕੀਤੀਆਂ ਗਈਆਂ ਹਨ।
ਨਿਊਯਾਰਕ ਦੀ ਖੇਤਰੀ ਪੁਲਸ ਅਤੇ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਦਾ ਕਹਿਣਾ ਹੈ ਕਿ ‘ਪ੍ਰਾਜੈਕਟ ਚੀਤਾ’ ਇਕ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਜਾਂਚਕਰਤਾਵਾਂ ਨੇ ਡਰੱਗ ਸਮੱਗਲਿੰਗ ਦੇ ਇਕ ਵੱਡੇ ਨੈੱਟਵਰਕ ਦਾ ਪਿੱਛਾ ਕਰਨਾ ਸੁਰੂ ਕੀਤਾ ਜਿਸ ਵਿਚ ਕੈਨੇਡਾ ਤੋਂ ਕੋਕੀਨ, ਹੈਰੋਇਨ, ਅਫੀਮ ਅਤੇ ਕੇਟਾਮਾਈਨ ਦੀ ਦਰਾਮਤ ਸ਼ਾਮਲ ਸੀ। ਪੁਲਸ ਮੁਤਾਬਕ ਸਮੱਗਲਿੰਗ ਨੇ ਇਕ ਮੁਸ਼ਕਲ ਅਤੇ ਰਹੱਸਮਈ ਨੈੱਟਵਰਕ ਰਾਹੀਂ ਪੂਰੇ ਦੇਸ਼ ਭਰ ’ਚ ਡਰੱਗ ਵੰਡੇ ਸਨ। 8 ਅਪ੍ਰੈਲ ਨੂੰ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਲੋਗ੍ਰਾਮ ਕੋਕੀਨ, 8 ਕਿਲੋਗ੍ਰਾਮ ਕੇਟਾਮਾਈਨ, 3 ਕਿਲੋਗ੍ਰਾਮ ਹੈਰੋਇਨ ਅਤੇ 2.5 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਸੀ।
ਨਿਊਯਾਰਕ ਪੁਲਸ ਇੰਸਪੈਕਟਰ ਰੇਆਨ ਹੋਗਨ ਨੇ ਕਿਹਾ ਕਿ ਹੈਰੋਇਨ ਇਕ ਬਹੁਤ ਹੀ ਖਤਰਨਾਕ ਡਰੱਗ ਹੈ ਜੋ ਸਾਡੇ ਭਾਈਚਾਰੇ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਉਹ ਦੱਸਦੇ ਹਨ ਕਿ ਕਿਲੋਗ੍ਰਾਮ ਹੈਰੋਇਨ ਦੀ ਖੇਪ ਨੂੰ ਬਰੰਪਟਨ ਦੇ ਇਕ ਇਨਡੋਰ ਖੇਡ ਮੈਦਾਨ ਤੋਂ ਬਰਾਮਦ ਹੋਈ ਹੈ। ਇਹ ਮਾਮਲਾ ਬੱਚਿਆਂ ਨੂੰ ਖਤਰੇ ’ਚ ਪਾਉਣ ਵਾਲਾ ਹੈ। ਜ਼ਿਆਦਾਤਰ ਹਥਿਆਰ ਕੈਲੇਡਨ ਦੇ ਨਾਲ ਸਥਾਨ ਤੋਂ ਜ਼ਬਤ ਕੀਤੇ ਗਏ ਸਨ। ਪੁਲਸ ਦਾ ਕਹਿਣਾ ਹੈ ਕਿ ਬੰਦੂਕਾਂ ਨੂੰ ਜਾਇਜ਼ ਤਰੀਕੇ ਨਾਲ ਇਕ ਵਿਅਕਤੀ ਕੋਲ ਰੱਖਿਆ ਗਿਆ ਸੀ ਜੋ ਹੁਣ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹੋਗਨ ਦਾ ਇਹ ਵੀ ਕਹਿਣਾ ਹੈ ਕਿ ਹਥਿਆਰਾਂ ਨੂੰ ਅਪਰਾਧਿਕ ਪ੍ਰਾਵਧਾਨਾਂ ਦੇ ਤਹਿਤ ਜਨਤਕ ਸੁਰੱਖਿਆ ਲਈ ਗੰਭੀਰ ਖਤਰੇ ਦੇ ਨਤੀਜੇ ਵਜੋਂ ਜ਼ਬਤ ਕੀਤਾ ਗਿਆ ਹੈ।
ਇਨ੍ਹਾਂ ’ਤੇ ਲੱਗੇ ਹਨ ਹੈਰੋਇਨ ਅਤੇ ਕੋਕੀਨ ਦੀ ਸਮੱਗਲਿੰਗ ਦੇ ਦੋਸ਼, ਜ਼ਿਆਦਾਤਰ ਮੂਲ ਰੂਪ ਨਾਲ ਪੰਜਾਬੀ
ਪੁਰਸ਼ੋਤਮ ਮਲਹੀ ਉਮਰ 54 ਸਾਲ
ਦੋਸ਼ :
* ਮੇਥਮਫੇਟਾਮਾਈਨ ਦੀ ਸਮੱਗਲਿੰਗ।
* 6 ਵਾਰ ਹੈਰੋਇਨ ਦੀ ਸਮੱਗਲਿੰਗ।
* ਸਮੱਗਲਿੰਗ ਦੇ ਉਦੇਸ਼ ਨਾਲ ਹੈਰੋਇਨ ਨੂੰ ਕਬਜ਼ੇ ’ਚ ਰੱਖਣਾ।
* ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਮੇਥਮਫੇਟਾਮਾਈਨ ਰੱਖਣਾ।
* ਅਪਰਾਧ ਰਾਹੀਂ ਪ੍ਰਾਤ 6 ਜਾਇਦਾਦਾਂ ’ਤੇ ਕਬਜ਼ਾ।
* ਪਛਾਣ ਦਸਤਾਵੇਜ਼ਾਂ ਦਾ ਕਬਜ਼ੇ ’ਚ ਰੱਖਣਾ।
ਰੂਪਿੰਦਰ ਢਿੱਲੋਂ ਉਮਰ 37 ਸਾਲ
ਦੋਸ਼ :
* ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਹੈਰੋਇਨ ਰੱਖਣਾ।
* ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਮੇਥਮਫੇਟਾਮਾਈਨ ਰੱਖਣਾ।
ਸੰਵੀਰ ਸਿੰਘ, ਉਮਰ 25 ਸਾਲ
ਦੋਸ਼ :
* ਹੁਕਮ ਦੀ ਪਾਲਣਾ ਕਰਨ ’ਚ ਅਸਫਲਤਾ।
* ਇਕ ਕੰਟਰੋਲ ਪਦਾਰਥ ਕਬਜ਼ੇ ’ਚ ਰੱਖਣਾ।
ਹਰੀਪਾਲ ਨਾਗਰਾ, ਉਮਰ 45 ਸਾਲ
ਦੋਸ਼ :
* ਹੈਰੋਇਨ ਦੀ ਸਮੱਗਲਿੰਗ।
* ਸਮੱਗਲਿੰਗ ਦੇ ਉਦੇਸ਼ ਨਾਲ ਅਫੀਮ ਕਬਜ਼ੇ ’ਚ ਰੱਖਣਾ।
ਹਮਾਸ ਸਈਅਦ, ਉਮਰ 30 ਸਾਲ
* ਹੈਰੋਇਨ ਦੀ ਸਮੱਗਲਿੰਗ।
* ਸਮੱਗਲਿੰਗ ਦੇ ਇਲਾਕੇ ਨਾਲ ਹੈਰੋਇਨ ਕਬਜ਼ੇ ’ਚ ਰੱਖਣਾ।
* ਮੇਥਾਮਫੇਟਾਮਾਈਨ ਦੀ ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਰੱਖਣਾ।
ਪ੍ਰਿਤਪਾਲ ਸਿੰਘ, ਉਮਰ 56 ਸਾਲ
ਦੋਸ਼ :
* ਹੈਰੋਇਨ ਦੀ ਸਮੱਗਲਿੰਗ।
* ਸਮੱਗਲਿੰਗ ਦੇ ਇਲਾਕੇ ਨਾਲ ਹੈਰੋਇਨ ਕਬਜ਼ੇ ’ਚ ਰੱਖਣਾ।
* ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਕੋਕੀਨ ਰੱਖਣਾ।
* ਕੰਟਰੋਲ ਪਦਾਰਥ ਅਫੀਮ ਨੂੰ ਕਬਜ਼ੇ ’ਚ ਰੱਖਣਾ।
* ਅਪਰਾਧ ਰਾਹੀਂ ਪ੍ਰਾਪਤ 3 ਜਾਇਦਾਦਾਂ ਨੂੰ ਕਬਜ਼ੇ ’ਚ ਰੱਖਣਾ।
* ਨਕਲੀ ਕਰੰਸੀ ’ਤੇ ਕਬਜ਼ਾ।
ਹਰਕਿਰਨ ਸਿੰਘ, ਉਮਰ 33 ਸਾਲ
ਦੋਸ਼ :
* ਸਮੱਗਲਿੰਗ ਦੇ ਉਦੇਸ਼ ਲਈ ਕਬਜ਼ੇ ’ਚ ਹੈਰੋਇਨ ਰੱਖਣਾ।
* ਅਪਰਾਥ ਨਾਲ ਕਮਾਈ ਜਾਇਦਾਦ ਕਬਜ਼ੇ ’ਚ ਰੱਖਣਾ।
ਲਖਪ੍ਰੀਤ ਬਰਾੜ, ਉਮਰ 29 ਸਾਲ
ਦੋਸ਼ :
* ਕੇਟਾਮਾਈਨ ਦੀ ਤਿੰਨ ਵਾਰ ਸਮੱਗਲਿੰਗ।
* ਹੈਰੋਇਨ ਦੀ ਸਮੱਗਲਿੰਗ।
* ਅਫੀਮ ਦੀ ਤਿੰਨ ਵਾਰ ਸਮੱਗਲਿੰਗ।
* ਕੇਟਾਮਾਈਨ ਦੀ ਸਮੱਗਲਿੰਗ ਲਈ ਸਾਜ਼ਿਸ਼ ਕਰਨਾ।
* ਹੈਰੋਇਨ ਦੀ ਸਮੱਗਲਿੰਗ ਲਈ ਸਾਜ਼ਿਸ਼ ਕਰਨਾ।
* ਅਫੀਮ ਦੀ ਸਮੱਗਲਿੰਗ ਲਈ ਸਾਜ਼ਿਸ਼ ਕਰਨਾ।
* ਅਪਰਾਧ ਰਾਹੀਂ ਪ੍ਰਾਪਤ 4 ਜਾਇਦਾਦਾਂ ’ਤੇ ਕਬਜ਼ਾ ਕਰਨਾ।
ਬਲਵਿੰਦਰ ਧਾਲੀਵਾਲ, ਉਮਰ 60 ਸਾਲ
ਦੋਸ਼ :
* ਕੋਕੀਨ ਦੀ ਦੋ ਵਾਰ ਸਮੱਗਲਿੰਗ।
* ਅਪਰਾਧ ਰਾਹੀਂ ਪ੍ਰਾਪਤ 2 ਜਾਇਦਾਦਾਂ ਨੂੰ ਕਬਜ਼ੇ ’ਚ ਰੱਖਣਾ।
* ਕੋਕੀਨ ਦੀ ਸਮੱਗਲਿੰਗ ਦੀ ਸਾਜਿਸ਼ ਕਰਨਾ।
ਸੁਖਮਨਪ੍ਰੀਤ ਸਿੰਘ, ਉਮਰ 23 ਸਾਲ
ਦੋਸ਼ :
* ਕੰਟਰੋਲ ਪਦਾਰਥ ਹੈਰੋਇਨ ਨੂੰ ਕਬਜ਼ੇ ’ਚ ਰੱਖਣਾ।
ਖੁਸ਼ਾਲ ਭਿੰਡਰ, ਉਮਰ 36 ਸਾਲ
ਦੋਸ਼ :
* ਕੋਕੀਨ ਦੀ ਸਮੱਗਲਿੰਗ ਦੀ ਸਾਜ਼ਿਸ਼।
* ਸਮਗਲਿੰਗ ਦੇ ਉਦੇਸ਼ ਨਾਲ ਕੋਕੀਨ ਕਬਜ਼ੇ ’ਚ ਰੱਖਣਾ।
* ਸਮੱਗਲਿੰਗ ਲਈ ਕਬਜ਼ੇ ’ਚ ਅਫੀਮ ਰੱਖਣਾ।
* ਅਪਰਾਧ ਤੋਂ ਪ੍ਰਾਪਤ ਜਾਇਦਾਦ ਕਬਜ਼ੇ ’ਚ ਰੱਖਣਾ।
ਪ੍ਰਭਜੀਤ ਮੁੰਡੀਅਨ, ਉਮਰ 34 ਸਾਲ
ਦੋਸ਼ :
* ਸਮੱਗਲਿੰਗ ਦੇ ਉਦੇਸ਼ ਨਾਲ ਕੋਕੀਨ ਕਬਜ਼ੇ ’ਤ ਰੱਖਣਾ।
ਮੇਥਮਫੇਟਾਮਾਈਨ ਕਬਜ਼ੇ ’ਚ ਰੱਖਣਾ।
* ਕੰਟਰੋਲ ਪਦਾਰਥ ਆਕਸੀਕੋਡੋਨ ਕਬਜ਼ੇ ’ਚ ਰੱਖਣਾ।
ਚਿਨਦੂ ਆਜੋਕੁ, ਉਮਰ 51 ਸਾਲ
ਦੋਸ਼ :
* ਹੈਰੋਇਨ ਦੀ ਸਮੱਗਲਿੰਗ
ਹਰਜੋਤ ਸਿੰਘ, ਉਮਰ 31 ਸਾਲ
ਦੋਸ਼ :
* ਦੋ ਵਾਰ ਹੈਰੋਇਨ ਦੀ ਸਮੱਗਲਿੰਗ।
* ਮੇਥਮਫੇਟਾਮਾਈਨ ਦੀ ਸਮੱਗਲਿੰਗ।
ਸੁਖਜੀਤ ਧੁੱਗਾ, ਉਮਰ 35 ਸਾਲ
ਦੋਸ਼ :
* ਕੇਟਾਮਾਈਨ ਦੀ ਸਮੱਗਲਿੰਗ
* ਕੇਟਾਮਾਈਨ ਦੀ ਸਮੱਗਲਿੰਗ ਦੀ ਸਾਜ਼ਿਸ਼ ਕਰਨਾ।
* ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ’ਚ ਕੇਟਾਮਾਈਨ ਰੱਖਣਾ।
* ਅਪਰਾਧ ਦੀਆਂ ਜਾਇਦਾਦਾਂ ਨੂੰ ਕਬਜ਼ੇ ’ਚ ਰੱਖਣਾ।
ਗੁਰਵਿੰਦਰ ਸੋਓਚ, ਉਮਰ 41 ਸਾਲ
ਦੋਸ਼ :
* ਕੇਟਾਮਾਈਨ ਦੀ 5 ਵਾਰ ਸਮੱਗਲਿੰਗ ਕਰਨ ਦਾ ਦੋਸ਼।
* ਅਪਰਾਧ ਰਾਹੀਂ ਪ੍ਰਾਪਤ 4 ਜਾਇਦਾਦਾਂ ’ਤੇ ਕਬਜ਼ੇ ਦੇ ਦੋਸ਼।
* ਕੇਟਾਮਾਈਨ ਦੀ ਸਮੱਗਲਿੰਗ ਦੀ ਸਾਜ਼ਿਸ਼।
* ਅਫੀਮ ਦੀ ਸਮੱਗਲਿੰਗ ਦਾ ਦੋਸ਼।
* ਦੋ ਵਾਰ ਹੈਰੋਇਨ ਦੀ ਦਰਾਮਤ ਕਰਨ ਦੀ ਕੋਸ਼ਿਸ਼।
* ਹੁਕਮਾਂ ਦੀ ਪਾਲਣਾ ਕਰਨ ’ਚ ਅਸਫਲਤਾ।
ਡਰੱਗਸ ਨਾਲ ਨਿੱਜਠਣ ਲਈ ਅਮਰੀਕਾ ਹਰ ਸਾਲ ਕਰਦੈ ਅਰਬਾਂ ਡਾਲਰ ਖਰਚ
ਇਕ ਰਿਪੋਰਟ ਮੁਤਾਬਕ ਅਮਰੀਕਾ ’ਚ ਡਰੱਗ ਸਮੱਗਲਿੰਗ ਸਬੰਧੀ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਹਨ। ਜਿਸ ਕਾਰਨ ਯੂਰਪ ’ਚ ਡਰੱਗ ਦੀ ਸਮੱਗਲਿੰਗ ਦਾ ਰਿਵਾਜ਼ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ। ਇਨਸਾਈਨਟ ਕ੍ਰਾਈਮ ਸੰਗਠਨ ਦੇ ਨਿਰਦੇਸ਼ਕ ਜੇਰੇਮੀ ਮੈਕਡਰਮਾਟ ਕਹਿੰਦੇ ਹਨ ਕਿ ਮੌਜੂਦਾ ਸਮੇਂ ’ਚ ਯੂਰਪ ਕੋਕੀਨ ਦੇ ਸਮੱਗਲਰਾਂ ਲਈ ਸਭ ਤੋਂ ਆਕਰਸ਼ਕ ਬਾਜ਼ਾਰ ਹੈ। ਜੇਰੇਮੀ ਅਤੇ ਉਨ੍ਹਾਂ ਦੀ ਟੀਮ ਕੋਲੰਬੀਆ ਦੇ ਮੇਡੇਲਿਨ ’ਚ ਦੱਖਣੀ ਅਮਰੀਕਾ ’ਚ ਹੋਣ ਵਾਲੇ ਸੰਗਠਿਤ ਅਪਰਾਧ ਦਾ ਵਿਸ਼ਲੇਸ਼ਣ ਕਰਦੀ ਹੈ। ਉਹ ਕਹਿੰਦੇ ਹਨ ਕਿ ਡਰੱਗਸ ਦੀ ਸਮੱਸਿਆ ਨਾਲ ਨਜਿੱਠਣ ਲਈ ਅਮਰੀਕਾ ਹਰ ਸਾਲ ਅਰਬਾਂ ਡਾਲਰ ਖਰਚ ਕਰਦਾ ਹੈ। ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਨਾਲ ਨਜਿੱਠਣ ਲਈ ਇਕ ਵੱਖਰੀ ਆਰਮੀ ਤਾਇਨਾਤ ਕੀਤੀ ਹੈ। ਇਸ ਕਾਰਨ ਨਾਲ ਡਰੱਗਸ ਕਾਰੋਬਾਰੀਆਂ ਲਈ ਯੂਰਪ ’ਚ ਕਾਰੋਬਾਰ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਯੂਰਪ ’ਚ ਕੋਕੀਨ ਦਾ ਬਾਜ਼ਾਰ ਵਧਦਾ ਰਹੇਗਾ। ਜੇਰੇਮੀ ਕਹਿੰਦੇ ਹਨ ਕਿ ਕੋਲੰਬੀਆ, ਬੋਲੀਵੀਆ ਅਤੇ ਪੇਰੂ ਵਰਗੇ ਦੇਸ਼ਾਂ ’ਚ ਕੋਕੀਨ ਦਾ ਉਤਪਾਦਨ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਯੂਰਪ ਪਹੁੰਚਣ ਦੇ ਕਈ ਰਸਤੇ ਹਨ। ਕੰਲੋਬੀਆ ਤੋਂ ਬ੍ਰਾਜ਼ੀਲ ’ਚ ਸਥਿਤ ਇਕ ਬੰਦਰਗਾਹ ਇਨ੍ਹਾਂ ਲੋਕਪ੍ਰਿਯ ਰਸਤਿਆਂ ਵਿਚੋਂ ਇਕ ਹੈ। ਉਥੋਂ ਦੇ ਯੂਰਪ ਜਾਣ ਵਾਲੇ ਇਕ ਕੰਟੇਨਰ ’ਚ ਕੋਕੀਨ ਰੱਖਿਆ ਜਾਂਦਾ ਹੋਵੇਗਾ। ਬੰਦਰਗਾਹ ਅਤੇ ਕਸਟਮ ਡਿਊਟੀ ਦੇ ਭ੍ਰਿਸ਼ਟ ਅਧਿਕਾਰੀ ਸ਼ਾਮਲ ਹੋ ਸਕਦੇ ਹਨ।
ਬਦਲ ਰਹੇ ਹਨ ਡਰੱਗ ਸਮੱਗਲਿੰਗ ਦੀ ਤਰੀਕੇ, ਪੈਦਾਵਾਰ ਤੋਂ ਲੈਕੇ ਖੁਦ ਕਰ ਰਹੇ ਹਨ ਡਲਿਵਰੀ
ਪੂਰੀ ਦੁਨੀਆ ’ਚ ਡਰੱਗ ਦੇ ਵਪਾਰ ਦਾ ਤਰੀਕਾ ਬਦਲ ਰਿਹਾ ਹੈ। ਅਮਰੀਕੀ ਦੇਸ਼ਾਂ ’ਚ ਅਪਰਾਧ ’ਤੇ ਖੋਜ ਕਰਨ ਵਾਲੇ ਪੱਤਰਕਾਰਾਂ ਦੇ ਸਮੂਹ ਇਨਸਾਈਟ ਕ੍ਰਾਈਮ ਦੇ ਸੰਪਾਦਕ ਕ੍ਰਿਸ ਡਾਲਬੀ ਕਹਿੰਦੇ ਹਨ ਕਿ ਪਹਿਲਾਂ ਡਰੱਗ ਵਪਾਰ ਦੇ ਮੁਖੀ ਯਾਨੀ ਡਰੱਗ ਮਾਫੀਆ ਡਰੱਗ ਦੀ ਪੈਦਾਵਾਰ ਤੋਂ ਲੈ ਕੇ ਉਸਦੇ ਗਾਹਕਾਂ ਤੱਕ ਪਹੁੰਚਾਉਣ ਦਾ ਕੰਮ ਮਾਫੀਆ ਦੀ ਨਿਗਰਾਨੀ ’ਚ ਹੁੰਦਾ ਸੀ। ਪਰ ਹੁਣ ਅਜਿਹਾ ਨਹੀਂ ਹੁੰਦਾ ਹੈ। ਹੁਣ ਪੈਦਾਵਾਰ ਤੋਂ ਡਲਿਵਰੀ ਤੱਕ ਹਰ ਕੰਮ ਨੂੰ ਛੋਟੇ-ਛੋਟੇ ਸਮੂਹ ਕਰਦੇ ਹਨ। ਇਹ ਸਮੂਹ ਆਪਣੇ-ਆਪਣੇ ਕੰਮ ’ਚ ਐਕਸਪਰਟ ਹਨ। ਡਾਲਬੀ ਮੁਤਾਬਕ ਦੁਨੀਆਭਰ ਦਾ ਡਰੱਗ ਵਪਾਰ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਵਿਵਸਥਿਤ ਹੈ। ਹੁਣ ਬਹੁਤ ਸਾਰੇ ਛੋਟੇ-ਛੋਟੇ ਲੋਕ ਆਜ਼ਾਦ ਰੂਪ ਨਾਲ ਡਰੱਗਸ ਦੇ ਧੰਦੇ ’ਚ ਲੱਗੇ ਹੋਏ ਹਨ। ਉਰੁਗਵੇ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਸਪੇਨਿਸ਼ ਬੋਲਣ ਵਾਲਾ ਦੇਸ਼ ਹੈ। ਉਰੁਗਵੇ ਹਾਲ ਦੇ ਸਾਲਾਂ ’ਚ ਦੁਨੀਆਭਰ ’ਚ ਡਰੱਗ ਸਮੱਗਲਿੰਗ ਦਾ ਗੜ੍ਹ ਬਣ ਗਿਆ ਹੈ। ਇਸ ਧੰਦੇ ਲਈ ਦੱਖਣੀ ਅਮਰੀਕਾ ਅਤੇ ਯੂਰਪ ਦੇ ਅਪਰਾਧ ਸਮੂਹ ਮਿਲਕੇ ਇਕੱਠੇ ਕੰਮ ਕਰ ਰਹੇ ਹਨ। ਉਰੁਗਵੇ ਹੁਣ ਕੌਮਾਂਤਰੀ ਡਰੱਗ ਸਮੱਗਲਿੰਗ ਦੀ ਦੁਨੀਆ ’ਚ ਮਸ਼ਹੂਰ ਦੇਸ਼ ਬਣ ਚੁੱਕਾ ਹੈ। ਇਸ ਦੇਸ਼ ਤੋਂ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਦੇ ਕਈ ਹਿੱਸਿਆਂ ’ਚ ਡਰੱਗ ਸਮੱਗਲਿੰਗ ਕੀਤੀ ਜਾਂਦੀ ਹੈ। ਡਾਲਬੀ ਮੁਤਾਬਕ ਇਨ੍ਹਾਂ ਦੀਆਂ ਇੰਨੀਆਂ ਡੂੰਘੀਆਂ ਹਨ ਕਿ ਇਨ੍ਹਾਂ ਨੂੰ ਫੜਨਾ ਸਰਕਾਰਾਂ ਲਈ ਚੁਣੌਤੀ ਬਣ ਗਿਆ ਹੈ।
ਸੋਮਾਲੀਆ 'ਚ ਰਾਸ਼ਟਰਪਤੀ ਭਵਨ ਨੇੜੇ ਮੋਟਾਰ ਹਮਲੇ, 4 ਦੀ ਮੌਤ
NEXT STORY