ਹਾਂਗਕਾਂਗ- ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਸ਼ੁੱਕਰਵਾਰ ਨੂੰ ਇੱਥੇ ਕੋਰੋਨਾ ਦੇ 26 ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿਚੋਂ 21 ਮਾਮਲੇ ਸਥਾਨਕ ਹੀ ਸਨ।
ਹਾਂਗਕਾਂਗ ਵਿਚ ਪਹਿਲੀ ਤੋਂ ਤੀਜੀ ਦੀਆਂ ਜਮਾਤਾਂ ਨੂੰ 23 ਨਵੰਬਰ ਤੋਂ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕੇ. ਜੀ. ਤੇ ਨਰਸਰੀ ਦੀਆਂ ਜਮਾਤਾਂ ਨੂੰ ਇਕ ਹਫ਼ਤਾ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਅਧਿਆਪਕ ਜਾਂ ਵਿਦਿਆਰਥੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਖ਼ਬਰ ਨਹੀਂ ਹੈ।
ਮਾਹਰਾਂ ਨੇ ਪਹਿਲਾਂ ਵੀ ਚਿਤਾਵਨੀ ਦਿੱਤੀ ਸੀ ਤੇ ਹੁਣ ਫਿਰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦੇਸ਼ ਵਿਚ ਸ਼ੁਰੂ ਹੋ ਗਈ ਹੈ ਤੇ ਜੇਕਰ ਲੋਕ ਅਜੇ ਵੀ ਨਾ ਸੰਭਲੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਲਈ ਜਿੰਨਾ ਹੋ ਸਕੇ, ਲੋਕ ਆਪਣਾ ਧਿਆਨ ਰੱਖਣ ਤੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੀ ਪਾਲਣਾ ਕਰਦੇ ਰਹਿਣ। ਠੰਡ ਦੇ ਮੌਸਮ ਵਿਚ ਕੋਰੋਨਾ ਦੇ ਹੋਰ ਫੈਲਣ ਦਾ ਖ਼ਤਰਾ ਹੈ। ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੇ ਘੁੰਮਣ-ਫਿਰਨ ਤੋਂ ਬਚਣ ਲਈ ਕਿਹਾ ਗਿਆ ਹੈ।
ਜਾਪਾਨ 'ਚ ਬਣੇਗਾ ਨਵਾਂ ਕਾਨੂੰਨ: ਪਤੀ-ਪਤਨੀ ਰੱਖ ਸਕਣਗੇ ਵੱਖੋ ਵੱਖਰੇ 'ਉਪਨਾਮ'
NEXT STORY