ਪੈਰਿਸ - ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਨਾਲ ਨਜਿੱਠ ਰਹੇ ਯੂਰਪ ਵਿਚ ਉਮੀਦ ਦੀ ਕਿਰਨ ਦਿੱਖੀ ਹੈ। ਯੂਰਪ ਵਿਚ ਕੁਝ ਦੇਸ਼ ਵਾਇਰਸ ਤੋਂ ਉਭਰਦੇ ਦਿੱਖ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਫਰਾਂਸ ਅਤੇ ਹਾਲੈਂਡ ਆਪਣੇ ਇਥੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਜਾ ਰਹੇ ਹਨ। ਕੋਰੋਨਾਵਾਇਰਸ ਕਾਰਨ ਹਫਤਿਆਂ ਤੋਂ ਬੰਦ ਰਹਿਣ ਤੋਂ ਬਾਅਦ ਹੁਣ ਫਰਾਂਸ ਅਤੇ ਹਾਲੈਂਡ ਦੇ ਸਕੂਲ ਖੁਲ੍ਹਣ ਜਾ ਰਹੇ ਹਨ।
'ਦਿ ਸਨ' ਦੀ ਇਕ ਰਿਪੋਰਟ ਮੁਤਾਬਕ ਫਰਾਂਸ ਦੇ ਪ੍ਰਾਇਮਰੀ ਸਕੂਲ 11 ਮਈ ਤੋਂ ਖੁਲਣਗੇ। ਹਾਲਾਂਕਿ ਕਲਾਸ ਵਿਚ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਖਾਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਕ ਕਲਾਸ ਵਿਚ ਸਿਰਫ 15 ਬੱਚੇ ਹੀ ਹੋਣਗੇ। ਇਸੇ ਤਰ੍ਹਾਂ ਹਾਲੈਂਡ ਵਿਚ ਸਕੂਲਾਂ ਨੂੰ 11 ਮਈ ਤੋਂ ਸ਼ੁਰੂ ਕੀਤਾ ਜਾਵੇਗਾ ਪਰ ਇਹ ਪਾਰਟ ਟਾਈਮ ਬੇਸਿਸ 'ਤੇ ਹੋਵੇਗਾ। ਫਰਾਂਸ ਵਿਚ ਵੱਡੀ ਉਮਰ ਦੇ ਬੱਚਿਆਂ ਦੇ ਸਕੂਲ 18 ਮਈ ਤੋਂ ਖੋਲ੍ਹੇ ਜਾਣਗੇ। ਸਕੂਲਾਂ ਨੂੰ ਦੁਬਾਰਾ ਖੋਲਣ ਤੋਂ ਪਹਿਲਾਂ ਮੈਡੀਕਲ ਵਿਵਸਥਾਵਾਂ ਨੂੰ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਹਾਲੈਂਡ 'ਚ 2 ਜੂਨ ਤੋਂ ਖੁਲਣਗੇ ਸਕੂਲ
ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਵਿਵਸਥਾ ਲਾਗੂ ਕਰਨ ਤੋਂ ਪਹਿਲਾਂ ਸਕੂਲ ਪ੍ਰਸ਼ਾਸਨ, ਸਥਾਨਕ ਪ੍ਰਸ਼ਾਸਨ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ। ਡਚ ਪ੍ਰਧਾਨ ਮੰਤਰੀ ਮਾਰਕ ਰੂਟ ਨੇ ਆਖਿਆ ਹੈ ਕਿ ਛੋਟੀ ਉਮਦ ਬੱਚੇ ਪਹਿਲਾਂ ਸਕੂਲ ਵਿਚ ਜਾਣਗੇ ਪਰ ਉਹ ਵੀ ਪਾਰਟ ਟਾਈਮ ਬੇਸਿਸ 'ਤੇ। ਹਾਲੈਂਡ ਵਿਚ ਹਾਈ ਸਕੂਲਾਂ ਨੂੰ 2 ਜੂਨ ਤੱਕ ਖੋਲਣ ਦੀ ਗੱਲ ਕਹੀ ਜਾ ਰਹੀ ਹੈ।
ਕੀ ਕੁੱਤਾ ਲਾ ਸਕਦੇ ਹਨ ਕੋਵਿਡ-19 ਦਾ ਪਤਾ, ਦਿੱਤੀ ਜਾ ਰਹੀ ਸਿਖਲਾਈ
NEXT STORY