ਸੇਲਮਾ (ਅਮਰੀਕਾ) : ਅਮਰੀਕਾ ਦੇ ਜਾਰਜੀਆ ਅਤੇ ਅਲਾਬਾਮਾ ’ਚ ਭਿਆਨਕ ਤੂਫ਼ਾਨ ਕਾਰਨ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ 'ਚੋਂ ਸ਼ੁੱਕਰਵਾਰ ਨੂੰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਤੂਫ਼ਾਨ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਿਆਨਕ ਤੂਫ਼ਾਨ ਨੇ ਕਈ ਅਸਥਾਈ ਘਰਾਂ ਨੂੰ ਤਬਾਹ ਕਰ ਦਿੱਤਾ, ਦਰੱਖਤ ਅਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਦਿੱਤਾ ਅਤੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਜਿਨ੍ਹਾਂ ਲੋਕਾਂ ਦੇ ਘਰ ਨੁਕਸਾਨੇ ਗਏ ਸਨ, ਉਹ ਮਲਬੇ ’ਚੋਂ ਜ਼ਰੂਰੀ ਚੀਜ਼ਾਂ ਦੀ ਭਾਲ ਕਰਦੇ ਦੇਖੇ ਗਏ। ਔਟੌਗਾ ਕਾਉਂਟੀ ਦੇ ਕੋਰੋਨਰ ਬਸਟਰ ਬਾਰਬਰ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਆਸਰਾ ਦੇ ਅੰਦਰ ਫ਼ਸੇ 5 ਲੋਕਾਂ ਨੂੰ ਬਾਹਰ ਕੱਢਿਆ। ਸ਼ੈਲਟਰ ਹੋਮ ਦੇ ਨਾਲ ਲੱਗਦੇ ਇਕ ਘਰ ਦੀ ਕੰਧ ਡਿੱਗਣ ਕਾਰਨ ਇਹ ਲੋਕ ਉੱਥੇ ਫ਼ਸ ਗਏ ਸਨ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਰਬੰਦ ਪੁਲਸ ਸਟੇਸ਼ਨ ’ਤੇ ਅੱਤਵਾਦੀ ਹਮਲਾ, DSP ਸਣੇ 2 ਗਾਰਡਾਂ ਦੀ ਮੌਤ
ਰਾਸ਼ਟਰੀ ਮੌਸਮ ਸੇਵਾ ਨੇ ਦੱਸਿਆ ਕਿ ਤੂਫ਼ਾਨ ਨਾਲ ਅਲਬਾਮਾ ਦੀਆਂ 14 ਕਾਉਂਟੀਆਂ ਅਤੇ ਜਾਰਜੀਆ ਦੀਆਂ 14 ਕਾਉਂਟੀਆਂ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਵਿਚ ਪਾਰਾ ਰਾਤ ਭਰ ਸਿਫ਼ਰ ਤੋਂ ਹੇਠਾਂ ਰਿਹਾ। ਦੋਵਾਂ ਰਾਜਾਂ ਵਿਚ 30,000 ਤੋਂ ਵੱਧ ਘਰ ਅਤੇ ਵਪਾਰਕ ਅਦਾਰੇ ਬਿਜਲੀ ਤੋਂ ਬਿਨਾਂ ਸਨ। ਔਗੋਟਾ ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਨਿਰਦੇਸ਼ਕ ਅਰਨੀ ਬੈਗੇਟ ਨੇ ਕਿਹਾ ਕਿ ਘੱਟੋ-ਘੱਟ 12 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੀਬ 40 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ- ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨੇਪਾਲ : 5 ਭਾਰਤੀਆਂ ਸਮੇਤ 72 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, ਹੁਣ ਤੱਕ 68 ਲਾਸ਼ਾਂ ਬਰਾਮਦ
NEXT STORY