ਬੀਜਿੰਗ— ਚੀਨੀ ਟੈਲਕਾਮ ਕੰਪਨੀ ਹੁਵਾਵੇਈ ਨੇ ਜਾਸੂਸੀ ਦੇ ਦੋਸ਼ਾਂ ਨੂੰ ਲੈ ਕੇ ਪੋਲੈਂਡ 'ਚ ਗ੍ਰਿਫਤਾਰ ਹੋਏ ਇਕ ਚੀਨੀ ਕਰਮਚਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਸਰਕਾਰ ਸੰਚਾਲਿਤ ਇਕ ਅਖਬਾਰ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਹੁਵਾਵੇਈ ਨੇ ਕਿਹਾ ਕਿ ਕਰਮਚਾਰੀ ਨੇ ਕੰਪਨੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।
ਕੰਪਨੀ ਨੇ ਗਲੋਬਲ ਟਾਈਮਸ ਨੂੰ ਦਿੱਤੇ ਇਕ ਬਿਆਨ 'ਚ ਕਿਹਾ ਕਿ ਵਾਂਗ ਵੇਈਜਿੰਗ ਨੂੰ ਨਿੱਜੀ ਕਾਰਨਾਂ ਕਾਰਨ ਗ੍ਰਿਫਤਾਰ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਇਸ ਘਟਨਾ ਦਾ ਹੁਵਾਵੇਈ ਦੇ ਅਕਸ 'ਤੇ ਬਹੁਤ ਨੁਕਸਾਨਦਾਇਕ ਅਸਰ ਪਿਆ ਹੈ। ਹੁਵਾਵੇਈ ਨੇ ਕਿਹਾ ਕਿ ਉਸ ਨੇ ਵਾਂਗ ਵੇਈਜਿੰਗ ਦੇ ਨਾਲ ਆਪਣਾ ਸਬੰਧ ਫੌਰਨ ਖਤਮ ਕਰਨ ਦਾ ਫੈਸਲਾ ਲਿਆ ਹੈ।
6 ਮਹੀਨੇ ਜਾਂ ਇਸ ਤੋਂ ਘੱਟ ਜੇਲ ਦੀ ਸਜ਼ਾ ਨੂੰ ਖਤਮ 'ਤੇ ਵਿਚਾਰ ਕਰ ਰਹੀ ਬ੍ਰਿਟੇਨ ਸਰਕਾਰ
NEXT STORY