ਲੰਡਨ - ਬ੍ਰਿਟੇਨ ’ਚ ਸੈਂਕੜੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੂਜੇ ਗ੍ਰਹਿਆਂ ਦੇ ਪ੍ਰਾਣੀਆਂ ਏਲੀਅਨਜ਼ ਨਾਲ ਸਰੀਰਕ ਸਬੰਧ ਬਣਾਏ ਹਨ। ਇਨ੍ਹਾਂ ਲੋਕਾਂ ਦੀ ਗੱਲ ਆਮ ਤੌਰ ’ਤੇ ਤਾਂ ਵਿਸ਼ਵਾਸ ਦੇ ਲਾਇਕ ਨਹੀਂ ਹੈ ਪਰ ਉਨ੍ਹਾਂ ਦੇ ਦਾਅਵੇ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ । ਇਕ ਤਾਜ਼ਾ ਸਰਵੇ ’ਚ ਲਗਭਗ 300 ਬ੍ਰਿਟਿਸ਼ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਹਰੇ ਰੰਗ ਦੇ ਛੋਟੇ ਆਕਾਰ ਵਾਲੇ ਮਰਦਾਂ ਤੇ ਔਰਤਾਂ ਨਾਲ ਸਰੀਰਕ ਸੰਬੰਧ ਬਣਾਏ ਹਨ।
ਇਹ ਵੀ ਪੜ੍ਹੋ: ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ
ਸਰਵੇ ਕਰਨ ਵਾਲੀ ਵੈੱਬਸਾਈਟ ‘ਬਜਬਿੰਗੋ ਡਾਟ ਕਾਮ’ ਦੇ ਡੇਵਿਡ ਅਬ੍ਰਾਮਸ ਨੇ ਕਿਹਾ ਕਿ ਲੋਕਾਂ ਦੀ ਫੀਡਬੈਕ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਨਾਲ ਇਨ੍ਹਾਂ ਲੋਕਾਂ ਨੇ ਰੋਮਾਂਸ ਕੀਤਾ ਹੈ, ਉਹ ਦੂਜੇ ਗ੍ਰਹਿਆਂ ਦੇ ਪ੍ਰਾਣੀ ਸਨ। ਇਸ ਵੈੱਬਸਾਈਟ ’ਤੇ ਏਲੀਅਨਜ਼ ਨਾਲ ਸਬੰਧ ਹੋਣ ਦਾ ਦਾਅਵਾ ਕਰਨ ਵਾਲੇ ਵਧੇਰੇ ਲੋਕ ਇੰਗਲੈਂਡ ’ਚ ਸਥਿਤ ਨਾਰਫਾਕ ਕਾਊਂਟੀ ਦੇ ਯੂ. ਐੱਫ. ਓ. ਹਾਟ ਸਪਾਟ ਕਹੇ ਜਾਣ ਵਾਲੇ ਨਾਰਵਿਚ ਦੇ ਰਹਿਣ ਵਾਲੇ ਹਨ । ਇਹ ਸ਼ਹਿਰ ਹਾਲ ਹੀ ਦੇ ਮਹੀਨਿਆਂ ’ਚ ਹੈਰਾਨੀਜਨਕ ਸਰਗਰਮੀਆਂ ਲਈ ਸੁਰਖੀਆਂ ’ਚ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਮਾਮਲੇ ਘੱਟਦੇ ਹੀ ਇਨ੍ਹਾਂ 10 ਦੇਸ਼ਾਂ ਨੇ ਖੋਲ੍ਹੇ ਭਾਰਤੀਆਂ ਲਈ ਦਰਵਾਜ਼ੇ
ਇਸ ਸੂਚੀ ’ਚ ਸ਼ਾਮਲ 23 ਫ਼ੀਸਦੀ ਲੋਕ ਬ੍ਰਿਸਟਲ ਦੇ ਰਹਿਣ ਵਾਲੇ ਹਨ। ਤੀਜੇ ਸਥਾਨ ’ਤੇ ਲੀਵਰਪੂਲ ਦੇ ਲੋਕ ਸਨ, ਜਿਨ੍ਹਾਂ ਦੀ ਗਿਣਤੀ 22 ਫੀਸਦੀ ਦੇ ਨੇੜੇ ਦੱਸੀ ਜਾ ਰਹੀ ਹੈ। ਸਰਵੇ ਕਰਨ ਵਾਲੇ ਡੇਵਿਡ ਅਬ੍ਰਾਮਸ ਨੇ ਕਿਹਾ ਕਿ ਅਸੀਂ ਇਹ ਦੇਖ ਕੇ ਹੈਰਾਨ ਹੋ ਗਏ ਕਿ ਇੰਨੀ ਵੱਡੀ ਗਿਣਤੀ ’ਚ ਲੋਕਾਂ ਨੇ ਖ਼ੁਦ ਦੇ ਏਲੀਅਨਜ਼ ਨਾਲ ਸੰਬੰਧਾਂ ਦੀ ਗੱਲ ਕਬੂਲੀ ਹੈ। ਸਾਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਇਨ੍ਹਾਂ ’ਚੋਂ ਨਾਰਵਿਚ ਅਤੇ ਬ੍ਰਿਸਟਲ ਵਰਗੇ ਸ਼ਹਿਰਾਂ ’ਚੋਂ ਸਭ ਤੋਂ ਵੱਧ ਲੋਕ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੋਲਰ ਤੂਫਾਨ, GPS ਅਤੇ ਮੋਬਾਈਲ ਸਿਗਨਲ ’ਤੇ ਪੈ ਸਕਦੈ ਅਸਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਸਮੇਤ 20 ਦੇਸ਼ਾਂ ਨੇ ਹਾਂਗਕਾਂਗ ਦੇ ‘ਐਪਲ ਡੇਲੀ’ ਅਖ਼ਬਾਰ ’ਤੇ ਕਾਰਵਾਈ ਦਾ ਕੀਤਾ ਵਿਰੋਧ
NEXT STORY