ਬੁਡਾਪੇਸਟ (ਏਜੰਸੀ)- ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਰੂਸੀ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਲਈ ਮਾਸਕੋ ਪਹੁੰਚੇ। ਓਰਬਾਨ ਦੇ ਪ੍ਰੈੱਸ ਮੁਖੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 2 ਸਾਲਾਂ ਤੋਂ ਵੱਧ ਸਮੇਂ ਪਹਿਲੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਕਿਸੇ ਯੂਰਪੀ ਨੇਤਾ ਦੀ ਰੂਸ ਯਾਤਰਾ ਹੈ। ਓਰਬਾਨ ਦੀ ਇਹ ਯਾਤਰਾ ਯੂਕ੍ਰੇਨ ਦੀ ਇਸੇ ਤਰ੍ਹਾਂ ਦੀ ਅਣਐਲਾਨੀ ਯਾਤਰਾ ਦੇ ਕੁਝ ਹੀ ਦਿਨਾਂ ਬਾਅਦ ਹੋ ਰਹੀ ਹੈ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਸਤਾਵ ਰੱਖਿਆ ਸੀ ਕਿ ਯੂਕ੍ਰੇਨ ਰੂਸ ਨਾਲ ਤੁਰੰਤ ਜੰਗਬੰਦੀ 'ਤੇ ਵਿਚਾਰ ਕਰੇ।
ਯੂਰਪੀ ਸੰਘ 'ਚ ਪੁਤਿਨ ਦੇ ਸਭ ਤੋਂ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਓਰਬਾਨ ਨੇ ਯੂਕ੍ਰੇਨ ਦੀ ਮਦਦ ਕਰਨ ਅਤੇ ਯੁੱਧ ਲਈ ਮਾਸਕੋ 'ਤੇ ਪਾਬੰਦੀ ਲਗਾਉਣ ਦੇ ਯੂਰਪੀ ਸੰਘ ਦੀ ਕੋਸ਼ਿਸ਼ਾਂ ਨੂੰ ਨਿਯਮਿਤ ਰੂਪ ਨਾਲ ਰੋਕਿਆ ਜਾਂ ਕਮਜ਼ੋਰ ਕੀਤਾ ਹੈ। ਉਹ ਲੰਬੇ ਸਮੇਂ ਤੋਂ ਯੂਕ੍ਰੇਨ 'ਚ ਦੁਸ਼ਮਣੀ ਖ਼ਤਮ ਕਰਨ ਦੀ ਵਕਾਲਤ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਦਾ ਦੇਸ਼ ਦੀ ਖੇਤਰੀ ਅਖੰਡਤਾ ਜਾਂ ਭਵਿੱਖ ਦੀ ਸੁਰੱਖਿਆ 'ਤੇ ਕੀ ਪ੍ਰਭਾਵ ਪਵੇਗਾ। ਓਰਬਾਨ ਦੇ ਪ੍ਰੈੱਸ ਮੁਖੀ ਬਰਟਲਾਨ ਹਵਾਸੀ ਨੇ ਹੰਗਰੀ ਦੀ ਸਮਾਚਾਰ ਏਜੰਸੀ 'ਐੱਮਟੀਆਈ' ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਰੂਸ ਯਾਤਰਾ ਇਕ 'ਸ਼ਾਂਤੀ ਮਿਸ਼ਨ' ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬ੍ਰਿਟੇਨ ਦੀਆਂ ਆਮ ਚੋਣਾਂ 'ਚ ਵੱਡੀ ਗਿਣਤੀ 'ਚ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ
NEXT STORY