ਨਵੀਂ ਦਿੱਲੀ : ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਅੱਜ ਦਾ ਦਿਨ ਵੱਡੀ ਰਾਹਤ ਲੈ ਕੇ ਆਇਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ, 13 ਮਾਰਚ 2026 ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ (PM-Kisan) ਯੋਜਨਾ ਦੀ 22ਵੀਂ ਕਿਸਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਗੁਹਾਟੀ ਤੋਂ ਇੱਕ ਸਿੰਗਲ ਕਲਿੱਕ ਰਾਹੀਂ ਇਹ ਰਾਸ਼ੀ ਦੇਸ਼ ਭਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ।
9.32 ਕਰੋੜ ਕਿਸਾਨਾਂ ਨੂੰ ਮਿਲਿਆ ਫਾਇਦਾ
ਇਸ ਵਾਰ ਸਰਕਾਰ ਨੇ ਦੇਸ਼ ਭਰ ਦੇ 9.32 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 18,640 ਕਰੋੜ ਰੁਪਏ ਦੀ ਰਾਸ਼ੀ ਸਿੱਧੀ (DBT ਰਾਹੀਂ) ਟਰਾਂਸਫਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਂਦੀ ਹੈ, ਜੋ ਕਿ 2,000-2,000 ਰੁਪਏ ਦੀਆਂ ਤਿੰਨ ਕਿਸਤਾਂ ਵਿੱਚ ਮਿਲਦੀ ਹੈ।
ਹੁਣ ਤੱਕ ਸਵਾ 4 ਲੱਖ ਕਰੋੜ ਤੋਂ ਵੱਧ ਦੀ ਮਦਦ
ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਪੀ.ਐੱਮ. ਕਿਸਾਨ ਯੋਜਨਾ ਦੇ ਤਹਿਤ ਹੁਣ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਸਵਾ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਅਸਾਮ ਵਿੱਚ ਵੀ ਇਸ ਯੋਜਨਾ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ, ਜਿੱਥੇ ਲਗਭਗ 19 ਲੱਖ ਕਿਸਾਨਾਂ ਨੂੰ ਹੁਣ ਤੱਕ 8,000 ਕਰੋੜ ਰੁਪਏ ਤੋਂ ਵੱਧ ਦੀ ਸਹਾਇਤਾ ਮਿਲ ਚੁੱਕੀ ਹੈ।
ਜੇਕਰ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਕੀ ਕਰੀਏ?
ਜੇਕਰ ਕਿਸੇ ਕਿਸਾਨ ਦੇ ਖਾਤੇ ਵਿੱਚ 22ਵੀਂ ਕਿਸਤ ਦੀ ਰਾਸ਼ੀ ਨਹੀਂ ਪਹੁੰਚੀ ਹੈ, ਤਾਂ ਇਸ ਦੇ ਕਈ ਤਕਨੀਕੀ ਕਾਰਨ ਹੋ ਸਕਦੇ ਹਨ:
e-KYC ਪੂਰੀ ਨਾ ਹੋਣਾ: ਜਿਨ੍ਹਾਂ ਕਿਸਾਨਾਂ ਨੇ ਆਪਣੀ ਈ-ਕੇਵਾਈਸੀ ਪ੍ਰਕਿਰਿਆ ਪੂਰੀ ਨਹੀਂ ਕੀਤੀ, ਉਨ੍ਹਾਂ ਦੀ ਕਿਸਤ ਰੁਕ ਸਕਦੀ ਹੈ।
ਆਧਾਰ ਲਿੰਕ ਨਾ ਹੋਣਾ: ਬੈਂਕ ਖਾਤੇ ਦਾ ਆਧਾਰ ਕਾਰਡ ਨਾਲ ਲਿੰਕ ਹੋਣਾ ਲਾਜ਼ਮੀ ਹੈ।
ਦਸਤਾਵੇਜ਼ਾਂ ਵਿੱਚ ਕਮੀ: ਜ਼ਮੀਨ ਨਾਲ ਜੁੜੇ ਦਸਤਾਵੇਜ਼ ਜਮਾਂ ਨਾ ਹੋਣਾ ਜਾਂ ਕਿਸਾਨ ਆਈਡੀ (Farmer ID) ਨਾ ਬਣੀ ਹੋਣਾ।
ਇਨਕਮ ਟੈਕਸ: ਜੇਕਰ ਕੋਈ ਕਿਸਾਨ ਇਨਕਮ ਟੈਕਸ ਦੇ ਦਾਇਰੇ ਵਿੱਚ ਆਉਂਦਾ ਹੈ, ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦਾ।
ਹਵਾਈ ਸਫਰ ਹੋਇਆ ਮਹਿੰਗਾ! ਏਅਰਲਾਈਨਾਂ ਨੇ ਲਾਇਆ ਫਿਊਲ ਸਰਚਾਰਜ, ਜਾਣੋ ਕਿੰਨੀ ਵਧੇਗੀ ਕੀਮਤ
NEXT STORY