ਨਸਾਊ— ਤੂਫਾਨ ਡੋਰੀਅਨ ਕਾਰਨ ਹੁਣ ਤਕ 21 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ 20 ਮੌਤਾਂ ਬਹਾਮਾਸ ਅਤੇ ਇਕ ਦੀ ਕੈਰੋਲੀਨਾ 'ਚ ਹੋਈ। ਇਸ ਦੌਰਾਨ ਯੂ. ਐੱਸ. ਕੋਸਟ ਗਾਰਡ ਅਤੇ ਬ੍ਰਿਟਿਸ਼ ਰਾਇਲ ਨੇਵੀ ਰਾਹਤ ਤੇ ਬਚਾਅ ਅਧਿਕਾਰੀ ਮਦਦ 'ਚ ਜੁਟੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗ੍ਰੈਂਡ ਬਹਾਮਾ ਅਤੇ ਆਬਾਕੋ ਟਾਪੂ ਦੀ ਲਗਭਗ ਪੂਰੀ ਆਬਾਦੀ ਭਾਵ 70,000 ਲੋਕਾਂ ਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ। ਸਰਕਾਰ ਨੇ ਤੂਫਾਨ ਕਾਰਨ 21 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕਾਂ 'ਚ ਅਜੇ ਹੋਰ ਵਾਧਾ ਹੋਣ ਦਾ ਖਦਸ਼ਾ ਹੈ।
ਸਥਾਨਕ ਅਤੇ ਅਮਰੀਕੀ ਮੀਡੀਆ ਮੁਤਾਬਕ ਸਿਹਤ ਮੰਤਰੀ ਦੁਆਨੇ ਸੈਂਡਰਸ ਨੇ ਦੱਸਿਆ ਕਿ ਆਬਾਕੋ ਅਤੇ ਗ੍ਰੈਂਡ ਬਹਾਮਾ 'ਚ ਹੋਈਆਂ ਮੌਤਾਂ ਦੀ ਸਪੱਸ਼ਟ ਤਸਵੀਰ ਮਿਲਣ ਲੱਗੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਆਬਾਕੋ ਅਤੇ ਗ੍ਰੈਂਡ ਬਹਾਮਾ 'ਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਾਣੀ ਨਾਲ ਭਰੇ ਤੇ ਨੁਕਸਾਨ ਪੁੱਜੇ ਘਰਾਂ ਦੀ ਜਾਂਚ ਹੋ ਰਹੀ ਹੈ। ਸ਼ਾਇਦ ਇੱਥੋਂ ਕੁਝ ਹੋਰ ਲਾਸ਼ਾਂ ਮਿਲ ਸਕਦੀਆਂ ਹਨ। ਬਹਾਮਾ ਦੇ ਪ੍ਰਧਾਨ ਮੰਤਰੀ ਹੁਰਬਟ ਮਿਨਿਸ ਨਾਲ ਮੁਲਾਕਾਤ ਮਗਰੋਂ ਸੰਯੁਕਤ ਰਾਸ਼ਟਰ ਐਮਰਜੈਂਸੀ ਸੇਵਾ ਸੰਯੋਜਕ ਮਾਰਕ ਲੋਕਾਕ ਨੇ ਦੱਸਿਆ ਕਿ ਗ੍ਰੈਂਡ ਬਹਾਮਾ 'ਚ 50,000 ਜਦਕਿ ਅਬਾਕੋ 'ਚ 15 ਤੋਂ 20 ਹਜ਼ਾਰ ਲੋਕਾਂ ਨੂੰ ਤੁਰੰਤ ਭੋਜਨ, ਦਵਾਈਆਂ, ਸ਼ੈਲਟਰ ਅਤੇ ਪੀਣ ਵਾਲੇ ਪਾਣੀ ਦੀ ਜ਼ਰੂਰਤ ਹੈ।
ਹਸਨ ਰੂਹਾਨੀ ਨੇ ਪਾਬੰਦੀਆਂ ਹਟਾਉਣ ਸਬੰਧੀ ਦਿੱਤਾ ਇਹ ਆਦੇਸ਼
NEXT STORY