ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਉੱਤਰੀ ਕੋਰੀਆਈ ਪ੍ਰਮਾਣੂ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕਰ ਲਿਆ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਸ਼ਿਖਰ ਸੰਮੇਲਨ ਤੋਂ ਬਾਅਦ ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ਨੂੰ ਇਕ ਪਾਸਿਓ ਰੋਕਣ ਦੇ ਆਪਣੇ ਫੈਸਲਾ ਦਾ ਬਚਾਅ ਕੀਤਾ।
ਦੱਖਣੀ ਕੋਰੀਆ ਨਾਲ ਫੌਜੀ ਅਭਿਆਸ ਰੋਕੇ ਜਾਣ ਦੇ ਆਪਣੇ ਫੈਸਲਾ ਲਈ ਨਿੰਦਾ ਦਾ ਸਾਹਮਣਾ ਕੀਤਾ ਜਾਣ ਦੇ ਸਬੰਧ 'ਚ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, 'ਫੌਜ-ਮੈਂ ਉਨ੍ਹਾਂ ਨੂੰ ਯੁੱਧ ਦੀ ਖੇਡ ਕਹਿੰਦਾ ਹਾਂ, ਮੈਂ ਉਦੋਂ ਤੋਂ ਨਫਰਤ ਕਰਦਾ ਹਾਂ ਜਦੋਂ ਤੋਂ ਮੈਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ। ਮੈਂ ਕਿਹਾ, 'ਸਾਨੂੰ ਇਸ ਨੁਕਸਾਨ ਦਾ ਮੁਆਵਜ਼ਾ ਕਿਉਂ ਨਹੀਂ ਕੀਤੀ ਜਾ ਰਿਹਾ। ਉਨ੍ਹਾਂ ਨੇ ਕਿਹਾ ਸਾਨੂੰ ਇਸ ਦੇ ਲਈ ਕੀਮਤ ਚੁਕਾਉਣੀ ਪੈਂਦੀ ਹੈ। ਸਾਨੂੰ ਜਹਾਜ਼ਾਂ ਅਤੇ ਇਨ੍ਹਾਂ ਸਾਰਿਆਂ ਲਈ ਲੱਖਾਂ ਡਾਲਰ ਦੇਣੇ ਪੈਂਦੇ ਹਨ। ਇਹ ਮੇਰਾ ਦਫਤਰ ਹੈ, ਮੈਂ ਕਿਹਾ ਕਿ ਮੈਂ ਇਸ ਨੂੰ ਰੋਕਣਾ ਚਾਹੁੰਦਾ ਹਾਂ। ਇਸ 'ਚ ਕਾਫੀ ਧਨ-ਰਾਸ਼ੀ ਖਰਚ ਕਰਨੀ ਪੈਂਦੀ ਹੈ। ਮੈਂ ਬਹੁਤ ਪੈਸੇ ਬਚਾਏ। ਇਹ ਸਾਡੇ ਲਈ ਇਕ ਚੰਗੀ ਗੱਲ ਹੈ।'
ਟਰੰਪ ਨੇ ਦਾਅਵਾ ਕੀਤਾ ਕਿ ਕਿਮ ਨਾਲ ਆਪਣੇ ਸੰਮੇਲਨ ਤੋਂ ਬਾਅਦ ਉਨ੍ਹਾਂ ਨੇ ਉੱਤਰੀ ਕੋਰੀਆਈ ਪ੍ਰਮਾਣੂ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਕਿਹਾ ਸੀ ਕਿ ਅਮਰੀਕਾ ਲਈ ਸਭ ਤੋਂ ਖਤਰਨਾਕ ਸਮੱਸਿਆ ਉੱਤਰੀ ਕੋਰੀਆ ਦਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਹੈ। ਟਰੰਪ ਨੇ ਕਿਹਾ, 'ਮੈਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ ਅਤੇ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕਰ ਲਿਆ ਗਿਆ ਹੈ।' ਉਨ੍ਹਾਂ ਨੇ ਕਿਹਾ, 'ਮੈਂ ਇਹ ਨਹੀਂ ਦੇਖਣਾ ਚਾਹੁੰਦਾ ਹਾਂ ਕਿ ਇਕ ਪ੍ਰਮਾਣੂ ਹਥਿਆਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਬਾਹ ਕਰ ਦੇਣ। ਮੈਂ ਉੱਤਰੀ ਕੋਰੀਆ ਨਾਲ ਬਿਹਤਰ ਸੰਬੰਧ ਚਾਹੁੰਦਾ ਹਾਂ। ਮੈਂ ਹੋਰ ਦੇਸ਼ਾਂ ਨਾਲ ਵੀ ਚੰਗੇ ਸੰਬੰਧ ਚਾਹੁੰਦਾ ਹਾਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, 'ਅਸੀਂ ਚੰਗੇ ਦਸਤਾਵੇਜ਼ 'ਤੇ ਹਸਤਾਖਰ ਕੀਤੇ, ਪਰ ਦਸਤਾਵੇਜ਼ ਤੋਂ ਜ਼ਿਆਦਾ ਅਹਿਮ ਕਿਮ ਜੋਂਗ ਉਨ ਨਾਲ ਚੰਗੇ ਸੰਬੰਧ ਹਨ।'
ਬ੍ਰਿਟੇਨ ਨੇ ਪੇਸ਼ੇਵਰਾਂ ਲਈ ਵੀਜ਼ਾ ਸੀਮਾ ਦੀ ਸਮੀਖਿਆ ਕੀਤੀ ਸ਼ੁਰੂ
NEXT STORY