ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਾਨਕ ਘੱਟ ਗਿਣਤੀ ਦੇ ਭਾਈਚਾਰਿਆਂ ਦੀਆਂ ਡੈਮੋਕ੍ਰੇਟ ਮਹਿਲਾ ਸੰਸਦੀ ਮੈਂਬਰਾਂ ਦੇ ਸਮੂਹ 'ਤੇ ਮੰਗਲਵਾਰ ਨੂੰ ਆਪਣਾ ਹਮਲਾ ਜਾਰੀ ਰੱਖਦੇ ਹੋਏ ਆਖਿਆ ਕਿ ਜੋ ਅਮਰੀਕਾ ਨਾਲ ਨਫਰਤ ਕਰਦੇ ਹਨ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ। ਟਰੰਪ ਨੇ ਟਵੀਟ 'ਚ ਆਖਿਆ ਕਿ ਸਾਡਾ ਦੇਸ਼ ਆਜ਼ਾਦ, ਖੂਬਸੂਰਤ ਅਤੇ ਬਹੁਤ ਸਫਲ ਹੈ। ਜੇਕਰ ਤੁਸੀਂ ਸਾਡੇ ਦੇਸ਼ ਨਾਲ ਨਫਰਤ ਕਰਦੇ ਹੋਏ ਤਾਂ ਤੁਸੀਂ ਇਥੇ ਖੁਸ਼ ਨਹੀਂ ਹੋ ਤਾਂ ਤੁਸੀਂ ਜਾ ਸਕਦੇ ਹੋ।
ਟਰੰਪ ਨੇ ਆਪਣੇ ਕੀਤੇ ਟਵੀਟਾਂ 'ਚ ਕੀਤੀਆਂ ਟਿੱਪਣੀਆਂ ਦਾ ਬਚਾਅ ਕੀਤਾ ਅਤੇ ਕਾਂਗਰਸ ਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ। ਸਾਂਸਦ ਉਨ੍ਹਾਂ ਦੀਆਂ ਨਸਲੀ ਟਿੱਪਣੀਆਂ ਦੀ ਨਿੰਦਾ ਕਰਨ ਵਾਲੇ ਇਕ ਪ੍ਰਸਤਾਵ 'ਤੇ ਵੋਟਿੰਗ ਕਰਨ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਇਨਾਂ ਆਲੋਚਨਾਵਾਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਟਵੀਟ ਨਸਲੀ ਨਹੀਂ ਹਨ। ਮੇਰੇ ਰਗਾਂ 'ਚ ਨਸਲੀ ਦੁਰਭਾਵਨਾ ਦਾ ਖੂਨ ਨਹੀਂ ਹੈ। ਉਨ੍ਹਾਂ ਨੇ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੀ ਵੋਟਿੰਗ ਦੀ ਯੋਜਨਾ ਦੀਆਂ ਵੀ ਧੱਜੀਆਂ ਉਡਾਈਆਂ ਅਤੇ ਕਿਹਾ ਕਿ ਰਿਪਬਲਿਕਨ ਪਾਰਟੀ ਨੂੰ ਇੰਝ ਕੋਈ ਕਮਜ਼ੋਰੀ ਜ਼ਾਹਿਰ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦੇ ਜਾਲ 'ਚ ਫੱਸਣ ਤੋਂ ਬਚਣਾ ਚਾਹੀਦਾ ਹੈ।
ਉਥੇ ਡੈਮੋਕ੍ਰੇਟ ਸੰਸਦੀ ਮੈਂਬਰਾਂ ਨੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਅਤੇ ਆਖਿਆ ਕਿ ਟਰੰਪ ਦੀਆਂ ਟਿੱਪਣੀਆਂ ਨਸਲੀ ਹਨ। ਡੈਮੋਕ੍ਰੇਟ ਸੰਸਦੀ ਮੈਂਬਰਾਂ ਨੇ ਕਿਹਾ ਕਿ ਟਰੰਪ ਦੇ ਕਥਿਤ ਨਸਲੀ ਟਵੀਟ ਉਨ੍ਹਾਂ ਦੇ ਸੰਸਦੀ ਮੈਂਬਰ ਮਿਨੀਸੋਟਾ ਦੀ ਇਲਹਾਨ ਓਮਰ, ਨਿਊਯਾਰਕ ਦੀ ਐਲੇਕਜ਼ੇਡ੍ਰੀਆ ਓਕਾਸੀਓ ਕਾਰਤਜੇ, ਮਿਸ਼ੀਗਨ ਦੀ ਰਾਸ਼ੀਦਾ ਤਲਾਇਬ ਅਤੇ ਮੈਸਾਚੁਸੇਟਸ ਦੀ ਅਯਾਨਾ ਪ੍ਰੇਸਲੀ ਨੂੰ ਲੈ ਕੇ ਕਹਿ ਗਏ ਸਨ।
ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੂੰ ਆਉਣ ਵਾਲੀਆਂ ਪੀੜੀਆਂ ਵੀ ਯਾਦ ਰੱਖਣਗੀਆਂ : ਮੇਅ
NEXT STORY