ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਈਰਾਨ ਉਨ੍ਹਾਂ ਦਾ ਕਤਲ ਕਰਦਾ ਹੈ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇ। ਈਰਾਨ 'ਤੇ ਵੱਧ ਤੋਂ ਵੱਧ ਦਬਾਅ ਪਾਉਣ ਲਈ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕਰਦੇ ਹੋਏ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਜੇਕਰ ਉਸ ਨੇ (ਈਰਾਨ ਨੇ) ਅਜਿਹਾ (ਉਨ੍ਹਾਂ ਦਾ ਕਤਲ) ਕੀਤਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਮੈਂ ਆਪਣੇ ਸਲਾਹਕਾਰਾਂ ਨੂੰ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਬਾਅਦ ਕੁਝ ਵੀ ਨਹੀਂ ਬਚੇਗਾ।"
ਇਹ ਵੀ ਪੜ੍ਹੋ: ਕੀ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਕੈਂਸਰ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ
ਅਮਰੀਕੀ ਨਿਆਂ ਵਿਭਾਗ ਨੇ ਨਵੰਬਰ ਵਿੱਚ ਦੋਸ਼ ਲਗਾਏ ਸਨ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਈਰਾਨ ਨੇ ਟਰੰਪ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਵਿਭਾਗ ਨੇ ਦੋਸ਼ ਲਗਾਇਆ ਸੀ ਕਿ ਈਰਾਨੀ ਅਧਿਕਾਰੀਆਂ ਨੇ ਸਤੰਬਰ ਵਿੱਚ ਫਰਹਾਦ ਸ਼ਕੇਰੀ (51) ਨਾਮ ਦੇ ਇੱਕ ਵਿਅਕਤੀ ਨੂੰ ਟਰੰਪ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਸ਼ਕੇਰੀ ਅਜੇ ਵੀ ਇਰਾਨ ਵਿੱਚ ਹੈ।
ਇਹ ਵੀ ਪੜ੍ਹੋ: ਖੁਸ਼ਖਬਰੀ; ਕੈਨੇਡਾ ਨੇ ਭਾਰਤੀਆਂ ਸਮੇਤ ਹੁਨਰਮੰਦ ਕਾਮਿਆਂ ਲਈ 2 ਨਵੇਂ PR ਰੂਟ ਖੋਲ੍ਹੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਗਾਜ਼ਾ ਪੱਟੀ ਨੂੰ ਕਬਜ਼ੇ 'ਚ ਲਵੇਗਾ ਅਮਰੀਕਾ', ਨੇਤਨਯਾਹੂ ਨਾਲ ਮੁਲਾਕਾਤ ਪਿੱਛੋਂ Trump ਨੇ ਜ਼ਾਹਿਰ ਕੀਤੇ ਇਰਾਦੇ
NEXT STORY