ਇੰਟਰਨੈਸ਼ਨਲ ਡੈਸਕ (ਬਿਊਰੋ) ਰੂਸ-ਯੂਕ੍ਰੇਨ ਵਿਚਾਲੇ ਜਾਰੀ ਯੁੱਧ ਨੂੰ ਕਰੀਬ 11 ਮਹੀਨੇ ਹੋਣ ਵਾਲੇ ਹਨ।ਇਸ ਦੌਰਾਨ ਦੋਹਾਂ ਪੱਖਾਂ ਵਿਚੋਂ ਕੋਈ ਵੀ ਝੁਕਣ ਲਈ ਤਿਆਰ ਨਹੀਂ। ਉਂਝ ਕਿਸੇ ਵੀ ਯੁੱਧ ਵਿੱਚ 'ਸਮਾਂ' ਸਭ ਤੋਂ ਨਿਰਣਾਇਕ ਕਾਰਕ ਹੁੰਦਾ ਹੈ। ਯੂਕ੍ਰੇਨ ਲਈ ਵੀ ਸਮਾਂ ਅਹਿਮ ਹੈ। ਸਰਦੀਆਂ ਦੀ ਸ਼ੁਰੂਆਤ ਦੇ ਵਿਚਕਾਰ ਯੁੱਧ ਆਪਣੇ ਦੂਜੇ ਸਾਲ ਵਿੱਚ ਦਾਖਲ ਹੋ ਰਿਹਾ ਹੈ।ਯੂਕ੍ਰੇਨ ਕੋਲ ਜ਼ਿਆਦਾ ਸਮਾਂ ਨਹੀਂ ਹੈ। ਰੂਸ 'ਤੇ ਵੱਧ ਤੋਂ ਵੱਧ ਦਬਾਅ ਹੀ ਉਸਦੀ ਜਿੱਤ ਦਾ ਇੱਕੋ ਇੱਕ ਰਸਤਾ ਹੈ। ਉਸ ਨੂੰ ਇਸ ਸੀਜ਼ਨ 'ਚ ਲਗਾਤਾਰ ਸਟ੍ਰਾਈਕ ਕਰਨੀ ਪਵੇਗੀ। ਨਾਟੋ ਦੇਸ਼ਾਂ ਦੇ ਸਮਰਥਨ ਨਾਲ ਰੂਸ 'ਤੇ ਦਬਾਅ ਵਧੇਗਾ, ਪਰ ਹੋਰ ਦਬਾਅ ਪਾਉਣ ਦੇ ਖ਼ਤਰੇ ਵੀ ਹਨ। ਰੂਸ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਮੇਤ ਯੁੱਧ ਦੇ ਦਾਇਰੇ ਨੂੰ ਵਧਾ ਸਕਦਾ ਹੈ।ਯੂਐਸ ਮਰੀਨ ਕੋਰ ਦੇ ਨਾਲ ਜੰਗੀ ਮੁਹਿੰਮਾਂ ਵਿੱਚ ਕਈ ਸਾਲ ਬਿਤਾਉਣ ਵਾਲੇ ਇਕ ਅਧਿਕਾਰੀ ਨੇ ਆਪਣਾ ਅਨੁਭਵ ਸ਼ੇਅਰ ਕਰਦਿਆਂ ਇਹ ਗੱਲ ਕਹੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ 'ਨਿਰਮਲ ਸਿੰਘ ਗਿੱਲ ਡੇਅ' ਦਾ ਐਲਾਨ, ਨਸਲੀ ਹਮਲੇ 'ਚ ਹੋਈ ਸੀ 'ਸਿੱਖ' ਦੀ ਮੌਤ
ਯੂਕ੍ਰੇਨ ਲਈ ਇਹ ਹੋਂਦ ਦੀ ਲੜਾਈ
ਯੂਕ੍ਰੇਨ ਦੇਸ਼ ਦੀ ਹੋਂਦ ਦੀ ਲੜਾਈ ਲੜ ਰਿਹਾ ਹੈ। ਜੇਕਰ ਜੰਗ ਲੰਬੇ ਸਮੇਂ ਤੱਕ ਚੱਲੀ ਤਾਂ ਸਥਿਤੀ ਬਦਲ ਸਕਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਮਾਣ ਦਾਅ 'ਤੇ ਲੱਗਾ ਹੋਣ ਕਾਰਨ ਰੂਸ ਲਈ ਪਿੱਛੇ ਹਟਣਾ ਮੁਸ਼ਕਲ ਹੈ। ਇਸ ਨਾਲ ਖਤਰਨਾਕ ਤਣਾਅ ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਨਾ ਤਾਂ ਰੂਸ ਅਤੇ ਨਾ ਹੀ ਯੂਕ੍ਰੇਨ ਪੂਰੀ ਜਿੱਤ ਤੋਂ ਘੱਟ ਕਿਸੇ ਚੀਜ਼ ਲਈ ਸਮਝੌਤਾ ਕਰਨਗੇ।ਬਹੁਤ ਸਾਰੇ ਮਾਹਰਾਂ ਨੂੰ ਡਰ ਹੈ ਕਿ ਦੋਵੇਂ ਧਿਰਾਂ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਇਸ ਸਰਦੀਆਂ ਵਿੱਚ ਵਧੇਰੇ ਹਮਲਾਵਰ ਰੁਖ਼ ਅਪਣਾਇਆ ਹੈ। ਦਸੰਬਰ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਵਾਸ਼ਿੰਗਟਨ ਵਿੱਚ ਨਿੱਘਾ ਸਵਾਗਤ ਕੀਤਾ ਗਿਆ ਸੀ। ਅਮਰੀਕਾ ਨੇ ਪੈਟ੍ਰਿਅਟ ਮਿਜ਼ਾਈਲ ਦੇ ਨਾਲ ਵੱਡਾ ਸਹਾਇਤਾ ਪੈਕੇਜ ਦਿੱਤਾ ਹੈ। ਉਹ ਮਹਿਸੂਸ ਕਰਦਾ ਹੈ ਕਿ ਯੁੱਧ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ : ਦੋ ਵੱਖ-ਵੱਖ ਸਾਲਾਂ 'ਚ ਪੈਦਾ ਹੋਏ ਜੌੜੇ ਬੱਚੇ, ਬਣੇ ਚਰਚਾ ਦਾ ਵਿਸ਼ਾ
ਯੂਕ੍ਰੇਨ ਗੁਆਚੇ ਹਿੱਸੇ ਵਾਪਸ ਲੈ ਸਕਦਾ ਹੈ
ਸਰਦੀਆਂ ਵਿੱਚ ਯੂਕ੍ਰੇਨ ਦਾ ਵੱਡਾ ਹਮਲਾ ਪੂਰਬੀ ਹਿੱਸੇ ਵਿੱਚ ਹੋ ਸਕਦਾ ਹੈ। ਉਸਦਾ ਟੀਚਾ ਗੁਆਚੇ ਹੋਏ ਮੈਦਾਨ ਨੂੰ ਮੁੜ ਪ੍ਰਾਪਤ ਕਰਨਾ ਅਤੇ ਰੂਸੀ ਫੌਜ ਨੂੰ ਉਖਾੜ ਸੁੱਟਣਾ ਹੋਵੇਗਾ। ਲੰਬੇ ਯੁੱਧ ਵਿੱਚ ਰੂਸ ਦਾ ਫ਼ਾਇਦਾ ਹੋਵੇਗਾ। ਜੇਕਰ ਜੰਗ ਲੰਬੇ ਸਮੇਂ ਤੱਕ ਚਲਦੀ ਰਹੀ ਤਾਂ ਹੋਰ ਦੇਸ਼ ਵੀ ਅੱਗੇ ਆਉਣਗੇ। ਨਾਟੋ ਦੇਸ਼ਾਂ ਲਈ ਰੂਸ ਵਿਰੁੱਧ ਆਰਥਿਕ ਪਾਬੰਦੀਆਂ ਨੂੰ ਜਾਰੀ ਰੱਖਣਾ ਮੁਸ਼ਕਲ ਹੋ ਜਾਵੇਗਾ। ਇਤਿਹਾਸ ਦੱਸਦਾ ਹੈ ਕਿ ਵਿੰਟਰ ਯੁੱਧ (ਰੂਸ-ਫਿਨਲੈਂਡ) ਗੱਲਬਾਤ ਦੀ ਮੇਜ਼ 'ਤੇ ਖਤਮ ਹੋਇਆ ਸੀ।
ਅਮਰੀਕਾ: SUV ਦੀ ਛੋਟੇ ਜਹਾਜ਼ ਨਾਲ ਹੋਈ ਟੱਕਰ, ਤਿੰਨ ਜ਼ਖ਼ਮੀ
NEXT STORY